ਕਾਸ਼ੀ ਵਿਸ਼ਵਨਾਥ ਮੰਦਰ ਪਹੁੰਚੇ PM ਮੋਦੀ ਨੇ ਕੀਤੀ ਪੂਜਾ, CM ਯੋਗੀ ਰਹੇ ਮੌਜੂਦ
Sunday, Mar 10, 2024 - 05:23 AM (IST)
ਵਾਰਾਣਸੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਆਪਣੇ ਸੰਸਦੀ ਖੇਤਰ ਵਾਰਾਣਸੀ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਾਸ਼ੀ ਵਿਸ਼ਵਨਾਥ ਮੰਦਰ ਦੇ ਦਰਸ਼ਨ ਵੀ ਕੀਤੇ ਅਤੇ ਉਥੇ ਪੂਜਾ ਵੀ ਕੀਤੀ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪ੍ਰਧਾਨ ਮੰਤਰੀ ਮੋਦੀ ਦਾ ਕਾਸ਼ੀ ਪਹੁੰਚਣ 'ਤੇ ਬਾਬਤਪੁਰ ਹਵਾਈ ਅੱਡੇ 'ਤੇ ਸਵਾਗਤ ਕੀਤਾ। 28 ਕਿਲੋਮੀਟਰ ਲੰਬੇ ਰੋਡ ਸ਼ੋਅ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਾਸ਼ੀ ਵਿਸ਼ਵਨਾਥ ਮੰਦਰ 'ਚ ਪੂਜਾ ਅਰਚਨਾ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਸੀਐਮ ਯੋਗੀ ਵੀ ਮੌਜੂਦ ਰਹੇ। ਪ੍ਰਧਾਨ ਮੰਤਰੀ ਮੋਦੀ ਦੀ ਇਹ ਕਾਸ਼ੀ ਦੀ 45ਵੀਂ ਯਾਤਰਾ ਹੈ।
ਸ਼ਨੀਵਾਰ 9 ਮਾਰਚ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਚਾਰ ਰਾਜਾਂ ਦਾ ਦੌਰਾ ਕੀਤਾ। ਪੀਐਮ ਮੋਦੀ ਪਹਿਲਾਂ ਅਰੁਣਾਚਲ, ਆਸਾਮ, ਪੱਛਮੀ ਬੰਗਾਲ, ਉੱਤਰ-ਪੂਰਬੀ ਜ਼ਿਲ੍ਹੇ ਸਿਲੀਗੁੜੀ ਅਤੇ ਹੁਣ ਆਪਣੇ ਸੰਸਦੀ ਖੇਤਰ ਕਾਸ਼ੀ ਪਹੁੰਚੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ PM ਮੋਦੀ ਕਾਸ਼ੀ ਨੂੰ ਵੱਡਾ ਤੋਹਫਾ ਦੇ ਸਕਦੇ ਹਨ।
ਪੀਐਮ ਮੋਦੀ ਐਤਵਾਰ ਸਵੇਰੇ ਸਮਾਜਵਾਦੀ ਪਾਰਟੀ ਦੇ ਗੜ੍ਹ ਆਜ਼ਮਗੜ੍ਹ ਵੀ ਜਾਣਗੇ। ਇਸ ਦੌਰਾਨ ਉਨ੍ਹਾਂ ਦਾ ਨਿਸ਼ਾਨਾ ਲੋਕ ਸਭਾ ਚੋਣਾਂ ਲਈ ਸਪਾ ਦੇ ਮਜ਼ਬੂਤ ਕਿਲੇ ਨੂੰ ਜਿੱਤਣਾ ਹੋਵੇਗਾ। ਪਤਾ ਲੱਗਾ ਹੈ ਕਿ ਇਸ ਖੇਤਰ ਦੀਆਂ ਸਾਰੀਆਂ 10 ਵਿਧਾਨ ਸਭਾ ਸੀਟਾਂ 'ਤੇ ਸਮਾਜਵਾਦੀ ਪਾਰਟੀ ਦਾ ਕਬਜ਼ਾ ਹੈ, ਜਦੋਂ ਕਿ ਸਾਲਾਂ ਤੋਂ ਇਹ ਲੋਕ ਸਭਾ ਸੀਟ ਸਪਾ ਕੋਲ ਸੀ ਪਰ 2019 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਦੇ ਉਮੀਦਵਾਰ ਦਿਨੇਸ਼ ਲਾਲ ਯਾਦਵ 'ਨਿਰਹੁਆ' ਨੇ ਜਿੱਤ ਹਾਸਲ ਕੀਤੀ ਸੀ।