PM ਮੋਦੀ ਨੇ ਰਾਜ ਕਪੂਰ ਦੀ 100ਵੀਂ ਜਯੰਤੀ ''ਤੇ ਭੇਟ ਕੀਤੀ ਸ਼ਰਧਾਂਜਲੀ
Saturday, Dec 14, 2024 - 02:44 PM (IST)
ਐਂਟਰਟੇਨਮੈਂਟ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਮਹਾਨ ਅਭਿਨੇਤਾ-ਫ਼ਿਲਮ ਨਿਰਮਾਤਾ ਰਾਜ ਕਪੂਰ ਨੂੰ ਉਨ੍ਹਾਂ ਦੀ 100ਵੀਂ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਨੂੰ ਸਦਾਬਹਾਰ ਸ਼ੋਅਮੈਨ ਦੱਸਿਆ। ਪ੍ਰਧਾਨ ਮੰਤਰੀ ਮੋਦੀ ਨੇ ਐਕਸ 'ਤੇ ਲਿਖਿਆ,''ਅੱਜ ਅਸੀਂ ਮਹਾਨ, ਦੂਦਾਰਸ਼ੀ ਫ਼ਿਲਮਕਾਰ, ਅਭਿਨੇਤਾ ਤੇ ਸਦਾਬਹਾਰ ਸ਼ੋਅਮੈਨ ਰਾਜ ਕਪੂਰ ਦੀ 100ਵੀਂ ਜਯੰਤੀ ਮਨਾਉਣ ਜਾ ਰਹੇ ਹਾਂ! ਪੀੜ੍ਹੀਆਂ ਤਕ ਫ਼ੈਲੀ ਉਨ੍ਹਾਂ ਦੀ ਪ੍ਰਤਿਭਾ ਨੇ ਭਾਰਤੀ ਅਤੇ ਵਿਸ਼ਵ ਸਿਨੇਮਾ 'ਤੇ ਅਮਿੱਟ ਛਾਪ ਛੱਡੀ ਹੈ।"
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ 'ਚ ਕਪੂਰ ਪਰਿਵਾਰ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਸੀ। ਅੱਜ ਦੇ ਦਿਨ 1924 'ਚ ਅਣਵੰਡੇ ਭਾਰਤ 'ਚ ਜਨਮੇ ਕਪੂਰ ਦਿਗਜ਼ ਅਭਿਨੇਤਾ ਪ੍ਰਿਥਵੀਰਾਜ ਕਪੂਰ ਦੇ ਪੁੱਤਰ ਸਨ। ਰਾਜ ਕਪੂਰ ਨਾ ਸਿਰਫ਼ ਇਕ ਸਫ਼ਲ ਅਭਿਨੇਤਾ ਸੀ ਬਲਕਿ ਹਿੰਦੀ ਫ਼ਿਲਮ ਸਿਨੇਮਾ ਦੇ ਮਹਾਨ ਫ਼ਿਲਮ ਨਿਰਮਾਤਾਵਾਂ 'ਚੋਂ ਇਕ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।