''ਅੱਤਵਾਦ ਸੱਪ ਵਾਂਗ, ਦੁਬਾਰਾ ਫਨ ਚੁੱਕੇਗਾ ਤਾਂ ਖੁੱਡ ’ਚੋਂ ਬਾਹਰ ਖਿੱਚ ਕੇ ਕੁਚਲ ਦਿਆਂਗੇ'' ; PM ਮੋਦੀ
Saturday, May 31, 2025 - 10:08 AM (IST)

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਤਵਾਦ ਦੀ ਤੁਲਨਾ ਸੱਪ ਨਾਲ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ‘ਉਸ ਨੇ ਦੁਬਾਰਾ ਫਨ ਚੁੱਕਿਆ ਤਾਂ ਉਸ ਨੂੰ ਉਸ ਦੀ ਖੁੱਡ ’ਚੋਂ ਬਾਹਰ ਖਿੱਚ ਕੇ ਕੁਚਲ ਦਿੱਤਾ ਜਾਏਗਾ। ਬਿਹਾਰ ਦੀ ਰਾਜਧਾਨੀ ਪਟਨਾ ਤੋਂ ਲੱਗਭਗ 140 ਕਿਲੋਮੀਟਰ ਦੂਰ ਕਾਰਾਕਾਟ ਵਿਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਅੱਤਵਾਦ ਵਿਰੁੱਧ ਲੜਾਈ ‘ਨਾ ਤਾਂ ਖਤਮ ਹੋਈ ਹੈ ਅਤੇ ਨਾ ਹੀ ਰੁਕੀ ਹੈ।’
ਉਨ੍ਹਾਂ ਨੇ ਪਿਛਲੇ ਮਹੀਨੇ ਮਧੂਬਨੀ ਜ਼ਿਲੇ ਵਿਚ ਕੀਤੀ ਗਈ ਆਪਣੀ ਰੈਲੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੈਂ ਪਹਿਲਗਾਮ ਵਿਚ ਹੋਏ ਭਿਆਨਕ ਹਮਲੇ ਤੋਂ ਇਕ ਦਿਨ ਬਾਅਦ ਬਿਹਾਰ ਆਇਆ ਸੀ। ਸਾਡੀਆਂ ਬਹੁਤ ਸਾਰੀਆਂ ਭੈਣਾਂ ਨੇ ਪਹਿਲਗਾਮ ਹਮਲੇ ਵਿਚ ਆਪਣੇ ਪਤੀ ਗੁਆ ਦਿੱਤੇ ਸਨ। ਮੈਂ ਵਾਅਦਾ ਕੀਤਾ ਸੀ ਕਿ ਅਪਰਾਧੀਆਂ ਨੂੰ ਅਜਿਹੀ ਸਜ਼ਾ ਮਿਲੇਗੀ ਜਿਸ ਬਾਰੇ ਉਹ ਸੁਪਨੇ ਵਿਚ ਵੀ ਨਹੀਂ ਸੋਚ ਸਕਦੇ। ਅੱਜ ਮੈਂ ਆਪਣਾ ਵਾਅਦਾ ਪੂਰਾ ਕਰ ਕੇ ਬਿਹਾਰ ਵਾਪਸ ਆਇਆ ਹਾਂ।
ਇਹ ਵੀ ਪੜ੍ਹੋ- 'ਜੇ ਫ਼ੌਜ ਨੂੰ ਖੁੱਲ੍ਹੀ ਛੁੱਟੀ ਦੇ ਦਿੰਦੇ ਤਾਂ ਪਾਕਿਸਤਾਨ ਦੇ ਹੋ ਜਾਣੇ ਸੀ 4 ਟੁਕੜੇ' ; ਰਾਜਨਾਥ ਸਿੰਘ
ਪ੍ਰਧਾਨ ਮੰਤਰੀ ਨੇ ਕਿਸੇ ਸਮੇਂ ਨਕਸਲੀ ਅੰਦੋਲਨ ਦਾ ਗੜ੍ਹ ਰਹੇ ਇਸ ਖੇਤਰ ਵਿਚ ਕਿਹਾ ਕਿ ਸਾਡੀ ਲੜਾਈ ਦੇਸ਼ ਦੇ ਸਾਰੇ ਦੁਸ਼ਮਣਾਂ ਵਿਰੁੱਧ ਹੈ, ਭਾਵੇਂ ਉਹ ਸਰਹੱਦ ਪਾਰ ਹੋਣ ਜਾਂ ਦੇਸ਼ ਦੇ ਅੰਦਰ। ਬਿਹਾਰ ਦੇ ਲੋਕ ਹਿੰਸਾ ਅਤੇ ਅਸ਼ਾਂਤੀ ਫੈਲਾਉਣ ਵਾਲਿਆਂ ਵਿਰੁੱਧ ਸਾਡੀ ਮੁਹਿੰਮ ਦੇ ਗਵਾਹ ਰਹੇ ਹਨ।
ਇਸ ਦੌਰਾਨ ਮੋਦੀ ਨੇ ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ (ਰਾਜਦ) ’ਤੇ ਸਮਾਜਿਕ ਨਿਆਂ ਦੇ ਨਾਂ ’ਤੇ ਅਨੁਸੂਚਿਤ ਜਾਤੀ (ਐੱਸ. ਸੀ.), ਅਨੁਸੂਚਿਤ ਜਨਜਾਤੀ (ਐੱਸ. ਟੀ.) ਅਤੇ ਹੋਰ ਪੱਛੜੇ ਵਰਗ (ਓ. ਬੀ. ਸੀ.) ਦੇ ਲੋਕਾਂ ਨੂੰ ਧੋਖਾ ਦੇਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ‘ਇੰਡੀਆ’ ਗੱਠਜੋੜ ਦੇ ਇਹ ਹਿੱਸੇ ਹੁਣ ਬਿਹਾਰ ਵਿਚ ‘ਦੁਬਾਰਾ ਸੱਤਾ ਹਥਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।’
ਇਹ ਵੀ ਪੜ੍ਹੋ- ਸ਼ਰੇਆਮ ਰੈਲੀਆਂ ਕਰ ਰਿਹੈ ਪਹਿਲਗਾਮ ਹਮਲੇ ਦਾ ਮਾਸਟਰਮਾਈਂਡ, ਕਿਹਾ- ''ਪੂਰੀ ਦੁਨੀਆ 'ਚ ਮਸ਼ਹੂਰ ਹੋ ਗਿਆ...''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e