ਸੋਸ਼ਲ ਮੀਡੀਆ ''ਤੇ ਪੀ.ਐੱਮ. ਮੋਦੀ ਦੀ ਇਤਰਾਜ਼ਯੋਗ ਫੋਟੋ ਪੋਸਟ ਕਰਨਾ ਨੌਜਵਾਨ ਨੂੰ ਪਿਆ ਮਹਿੰਗਾ

09/29/2016 10:53:30 AM

ਸੋਨਭੱਦਰ— ਉੱਤਰ ਪ੍ਰਦੇਸ਼ ''ਚ ਸੋਨਭੱਦਰ ਦੇ ਵਿੰਢਮਗੰਜ ਖੇਤਰ ''ਚ ਇਕ ਨੌਜਵਾਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਤਰਾਜ਼ਯੋਗ ਫੋਟੋ ਸੋਸ਼ਲ ਮੀਡੀਆ ''ਤੇ ਪੋਸਟ ਕਰਨ ਦੇ ਦੋਸ਼ ''ਚ ਪੁਲਸ ਨੇ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਹੈ। ਦੁਦਰੀ ਖੇਤਰ ਦੇ ਪੁਲਸ ਡੀ.ਐੱਸ.ਪੀ. ਲਸ਼ਮਣ ਰਾਏ ਨੇ ਦੱਸਿਆ ਕਿ ਰਾਬਰਟਸਗੰਜ ਵਾਸੀ ਦੋਸ਼ੀ ਸੁਹੇਲ ਅੰਸਾਰੀ ਸਲਈਆਡੀਹ ਆਪਣੇ ਨਾਨਕੇ ਰਹਿੰਦਾ ਸੀ। ਉਸ ਨੇ ਪ੍ਰਧਾਨ ਮੰਤਰੀ ਦੀ ਇਤਰਾਜ਼ਯੋਗ ਫੋਟੋ ਸੋਸ਼ਲ ਮੀਡੀਆ ''ਤੇ ਪੋਸਟ ਕਰ ਦਿੱਤੀ ਹੈ। ਉਸ ਫੋਟੋ ਦੇ ਵਾਇਰਲ ਹੋਣ ''ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੈਂਕੜੇ ਵਰਕਰ ਇੱਕਠੇ ਹੋ ਕੇ ਪਾਕਿਸਤਾਨ ਦੇ ਖਿਲਾਫ ਨਾਅਰੇਬਾਜ਼ੀ ਕਰਨ ਲੱਗੇ। 
ਇਸ ਮਾਮਲੇ ''ਚ ਭਾਜਪਾ ਨੇਤਾ ਸੁਰੇਂਦਰ ਅਗਰਹਰੀ ਦੀ ਅਗਵਾਈ ''ਚ ਸੈਂਕੜੇ ਲੋਕਾਂ ਨੇ ਥਾਣੇ ਦਾ ਘਿਰਾਅ ਕੀਤਾ ਅਤੇ ਦੋਸ਼ੀ ਲੋਕਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਸਿਲਸਿਲੇ ''ਚ ਪੁਲਸ ਨੇ ਦੋਸ਼ੀ ਸੁਹੇਲ ਨੂੰ ਗ੍ਰਿਫਤਾਰ ਕਰ ਲਿਆ। ਸੁਹੇਲ ਨੇ ਦੱਸਿਆ ਕਿ ਉਸ ਦੇ ਇਕ ਰਿਸ਼ਤੇਦਾਰ ਨੇ ਮੇਰਠ ਤੋਂ ਉਸ ਨੂੰ ਇਹ ਫੋਟੋ ਭੇਜੀ ਸੀ, ਜਿਸ ਨੂੰ ਹਿਨਾਂ ਸੋਚੇ ਸਮਝੇ ਉਸ ਨੇ ਇਸ ਨੂੰ ਸੋਸ਼ਲ ਮੀਡੀਆ ''ਤੇ ਪੋਸਟ ਕਰ ਦਿੱਤਾ।


Disha

News Editor

Related News