ਸ਼ਹੀਦੀ ਦਿਹਾੜੇ ਮੌਕੇ ਨਰਿੰਦਰ ਮੋਦੀ ਨੇ ਸਿਡਨੀ ’ਚ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਸ਼ਰਧਾਂਜਲੀ

Tuesday, May 23, 2023 - 05:34 PM (IST)

ਇੰਟਰਨੈਸ਼ਨਲ ਡੈਸਕ (ਰਮਨਦੀਪ ਸਿੰਘ ਸੋਢੀ, ਸਨੀ ਚਾਂਦਪੁਰੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਟ੍ਰੇਲੀਆ ਦੌਰੇ 'ਤੇ ਹਨ। ਅੱਜ ਉਹ ਸਿਡਨੀ ਵਿਖੇ ਕੁਡੋਸ ਬੈਂਕ ਅਰੇਨਾ ਪਹੁੰਚੇ, ਜਿੱਥੇ ਉਹਨਾਂ ਨੇ ਵਿਦੇਸ਼ੀ ਭਾਰਤੀਆਂ ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਆਪਣੇ ਸਬੰਧੋਨ ਵਿਚ ਪੀ.ਐੱਮ. ਮੋਦੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਿਜਦਾ ਕੀਤਾ। ਪੀ.ਐੱਮ. ਮੋਦੀ ਨੇ ਕਿਹਾ ਕਿ ਅੱਜ ਸ਼ਹੀਦਾਂ ਦੇ ਸਰਤਾਜ ਪੰਜਵੇਂ ਸਿੱਖ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ। ਸਾਨੂੰ ਗੁਰੂ ਜੀ ਦੇ ਜੀਵਨ ਤੋਂ ਸਾਰਿਆਂ ਦੀ ਸੇਵਾ ਕਰਨ ਦੀ ਸਿੱਖਿਆ ਮਿਲਦੀ ਹੈ। ਗੁਰੂ ਜੀ ਨੇ ਦਸੰਵਧ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਸੀ। ਇਸੇ ਪ੍ਰੇਰਣਾ ਨਾਲ ਕੋਰੋਨਾ ਦੌਰਾਨ ਬਹੁਤ ਸਾਰੇ ਗੁਰਦੁਆਰਾ ਸਾਹਿਬ ਦੇ ਲੰਗਰ ਨੇ ਇੱਥੇ ਲੋਕਾਂ ਦੀ ਸੇਵਾ ਕੀਤੀ। 

ਪੜ੍ਹੋ ਇਹ ਅਹਿਮ ਖ਼ਬਰ-PM ਮੋਦੀ ਨੂੰ ਸੁਣਨ ਲਈ ਸਿਡਨੀ ਸਟੇਡੀਅਮ ਪਹੁੰਚੇ 20,000 ਤੋਂ ਵੱਧ ਪ੍ਰਵਾਸੀ ਭਾਰਤੀ (ਤਸਵੀਰਾਂ)

ਇਸ ਦੇ ਨਾਲ ਹੀ ਬਹੁਤ ਸਾਰੇ ਮੰਦਰਾਂ ਦੀ ਰਸੋਈ ਪੀੜਤਾਂ ਦੀ ਮਦਦ ਲਈ ਖੁੱਲ੍ਹ ਗਈ। ਆਸਟ੍ਰੇਲੀਆ ਵਿਚ ਰਹਿ ਕੇ ਪੜਾਈ ਕਰ ਰਹੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਲੋਕਾਂ ਦੀ ਮਦਦ ਕੀਤੀ। ਸਮਾਜਿਕ ਸੰਗਠਨਾਂ ਨੇ ਵੀ ਲੋਕਾਂ ਦੀ ਮਦਦ ਕੀਤੀ। ਮੋਦੀ ਨੇ ਕਿਹਾ ਕਿ ਭਾਰਤੀ ਕਿਤੇ ਵੀ ਰਹਿਣ ਉਹਨਾਂ ਵਿਚ ਇਕ ਮਨੁੱਖੀ ਭਾਵ ਸ਼ਾਮਲ ਰਹਿੰਦਾ ਹੈ। ਦੁਨੀਆ ਭਰ ਵਿਚ ਕਿਤੇ ਵੀ ਕੋਈ ਆਫ਼ਤ ਆਉਂਦੀ ਹੈ, ਭਾਰਤ ਮਦਦ ਲਈ ਹਮੇਸ਼ਾ ਿਤਆਰ ਹੁੰਦਾ ਹੈ। ਸੰਕਟ ਵੇਲੇ ਹੱਲ ਕਰਨ ਲਈ ਤਿਆਰ ਰਹਿੰਦਾ ਹੈ।  

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News