ਅਗਲੇ ਸਾਲ UAE ਦੌਰੇ ’ਤੇ ਜਾ ਸਕਦੇ ਹਨ PM ਮੋਦੀ, ਦੁਬਈ ਐਕਸਪੋ ਦੇ ਕਰਨਗੇ ਦਰਸ਼ਨ
Wednesday, Dec 08, 2021 - 12:53 PM (IST)
ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਨਵਰੀ ’ਚ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦਾ ਦੌਰਾ ਕਰ ਸਕਦੇ ਹਨ ਜੋ 2022 ’ਚ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਹੋ ਸਕਦੀ ਹੈ। ਇਸ ਘਟਨਾਕ੍ਰਮ ਨਾਲ ਜੁੜੇ ਲੋਕਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਦੋਵੇਂ ਪੱਖ ਇਸ ਯਾਤਰਾ ਨੂੰ ਅੰਤਿਮ ਰੂਪ ਦੇਣ ਲਈ ਗੱਲਬਾਤ ਕਰ ਰਹੇ ਹਨ, ਜਿਸ ਦੇ ਮੁੱਖ ਰੂਪ ਨਾਲ ਚੱਲ ਰਹੇ ਦੁਬਈ ਐਕਸਪੋ ਦੇ ਆਲੇ-ਦੁਆਲੇ ਕੇਂਦਰਿਤ ਹੋਣ ਦੀ ਸੰਭਾਵਨਾ ਹੈ। ਐਕਸਪੋ ’ਚ ਇੰਡੀਆ ਪਵੇਲੀਅਨ ’ਚ ਭਾਰੀ ਭੀੜ ਜੁਟੀ ਹੈ। ਸੂਤਰਾਂ ਨੇ ਕਿਹਾ ਕਿ ਪ੍ਰਸਤਾਵਿਤ ਯਾਤਰਾ ਦੀਆਂ ਤਾਰੀਖਾਂ ਅਜੇ ਤੈਅ ਨਹੀਂ ਕੀਤੀਆਂ ਗਈਆਂ।
ਦੋਵੇਂ ਪੱਖ ਅਗਲੇ ਸਾਲ ਦੀ ਪਹਿਲੀ ਛਮਾਹੀ ਤਕ ਇਕ ਵਿਆਪਕ ਆਰਥਿਕ ਸਾਂਝੇਦਾਰੀ ਸਮਝੌਤੇ ਨੂੰ ਪੂਰਾ ਕਰਨ ਲਈ ਅੱਗੇ ਵਧ ਰਹੇ ਹਨ, ਜਿਸ ਨਾਲ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਕਾਫੀ ਉਤਸ਼ਾਹ ਮਿਲਣ ਦੀ ਉਮੀਦ ਹੈ।