ਫੌਜੀਆਂ ਨਾਲ ਦੀਵਾਲੀ ਮਨਾਉਣ ਜੰਮੂ-ਕਸ਼ਮੀਰ ਪਹੁੰਚੇ PM ਮੋਦੀ

10/27/2019 3:47:59 PM

ਸ਼੍ਰੀਨਗਰ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਵ ਐਤਵਾਰ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਸੈਕਟਰ ਪਹੁੰਚੇ। ਇੱਥੇ ਪੀ. ਐੱਮ. ਮੋਦੀ ਅੱਜ ਐੱਲ. ਓ. ਸੀ ਦੇ ਨੇੜੇ ਜਵਾਨਾਂ ਨਾਲ ਦੀਵਾਲੀ ਮਨਾਉਣਗੇ। ਦੱਸ ਦੇਈਏ ਕਿ ਪੀ. ਐੱਮ. ਮੋਦੀ ਅਹੁਦਾ ਸੰਭਾਲਣ ਤੋਂ ਬਾਅਦ ਹਰ ਵਾਰ ਜਵਾਨਾਂ ਨਾਲ ਦੀਵਾਲੀ ਮਨਾਉਂਦੇ ਹਨ।

ਜ਼ਿਕਰਯੋਗ ਹੈ ਕਿ ਪੀ. ਐੱਮ. ਮੋਦੀ ਇਸ ਤੋਂ ਪਹਿਲਾਂ 5 ਵਾਰ ਜਵਾਨਾਂ ਨਾਲ ਦੀਵਾਲੀ ਮਨਾ ਚੁੱਕੇ ਹਨ। ਮੋਦੀ ਇਹ ਵੀ ਕਹਿ ਚੁੱਕੇ ਹਨ ਕਿ ਉਹ ਜਵਾਨਾਂ ਨੂੰ ਹੀ ਆਪਣਾ ਪਰਿਵਾਰ ਮੰਨਦੇ ਹਨ। 2014 'ਚ ਪੀ. ਐੱਮ. ਮੋਦੀ ਨੇ ਸਿਆਚਿਨ 'ਚ ਜਵਾਨਾਂ ਨਾਲ ਦੀਵਾਲੀ ਮਨਾਈ ਸੀ। 2015 'ਚ ਪੀ. ਐੱਮ. ਪੰਜਾਬ ਸਰਹੱਦ ਪਹੁੰਚੇ ਸੀ। ਇਸ ਦੇ ਅਗਲੇ ਸਾਲ 2016 'ਚ ਪੀ. ਐੱਮ. ਨੇ ਹਿਮਾਚਲ ਪ੍ਰਦੇਸ਼ 'ਚ ਇੰਡੋ-ਤਿੱਬਤ ਬਾਰਡਰ ਪੁਲਸ ਦੇ ਜਵਾਨਾਂ ਦੇ ਸਰਹੱਦੀ ਇਲਾਕਿਆਂ 'ਚ ਦੀਵਾਲੀ ਮਨਾਈ ਸੀ। 2017 'ਚ ਪੀ. ਐੱਮ. ਮੋਦੀ ਨੇ ਜੰਮੂ-ਕਸ਼ਮੀਰ ਦੇ ਗੁਰੇਜ਼ ਘਾਟੀ 'ਚ ਜਵਾਨਾਂ ਨਾਲ ਦੀਵਾਲੀ ਮਨਾਈ ਸੀ। 2018 'ਚ ਪੀ. ਐੱਮ. ਮੋਦੀ ਨੇ ਭਾਰਤ-ਚੀਨ ਸਰਹੱਦ ਦੇ ਨੇੜੇ ਫੌਜੀ ਜਵਾਨਾਂ ਅਤੇ ਆਈ. ਟੀ. ਬੀ. ਪੀ ਦੇ ਜਵਾਨਾਂ ਨਾਲ ਦੀਵਾਲੀ ਮਨਾਈ ਸੀ।


Iqbalkaur

Content Editor

Related News