ਦੋ-ਪੱਖੀ ਵਾਰਤਾ ਲਈ ਅਮਰੀਕਾ ਦੌਰੇ ''ਤੇ ਰਵਾਨਾ ਹੋਏ ਪੀ.ਐੱਮ. ਮੋਦੀ
Saturday, Sep 21, 2019 - 12:14 AM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਰਾਤ ਅਮਰੀਕੀ ਦੌਰੇ ਲਈ ਰਵਾਨਾ ਹੋ ਗਏ। 22 ਤਰੀਕ ਨੂੰ ਉਨ੍ਹਾਂ ਦਾ ਮੈਗਾ ਸ਼ੋਅ ਹਾਉਡੀ ਹੈ ਜਿਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉਨ੍ਹਾਂ ਨਾਲ ਮੰਚ ਸਾਂਝਾ ਕਰਨਗੇ।
ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਦੋ ਤਾਕਤਵਰ ਦੇਸ਼ਾਂ ਦੇ ਮੁਖੀ ਇਕ ਮੰਚ 'ਤੇ ਨਾਲ ਆਉਣਗੇ। ਪੀ.ਐੱਮ. ਮੋਦੀ ਦੇ ਇਸ ਦੌਰੇ ਨਾਲ ਜਿਥੇ ਦੋਹਾਂ ਦੇਸ਼ਾਂ ਵਿਚਾਲੇ ਰਿਸ਼ਤੇ ਪਹਿਲਾਂ ਨਾਲੋਂ ਹੋਰ ਮਜ਼ਬੂਤ ਹੋਣਗੇ ਉਥੇ ਹੀ ਕਾਰੋਬਾਰ ਦਾ ਵਾਅਦਾ ਵੀ ਹੋਵੇਗਾ। ਪੀ.ਐੱਮ. ਮੋਦੀ ਦਾ ਇਹ ਦੌਰਾ ਦੁਨੀਆ ਸਾਹਮਣੇ ਭਾਰਤ ਦੇ ਵਧਦੇ ਕੱਦ ਤੇ ਭਾਰਤ ਦੀ ਤਾਕਤ ਦਾ ਇਕ ਬਹੁਤ ਵੱਡਾ ਸਬੂਤ ਵੀ ਹੋਵੇਗਾ।
ਇਹ ਦੌਰਾ ਅਜਿਹੇ ਸਮੇਂ 'ਚ ਹੋ ਰਿਹਾ ਹੈ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਦੇ ਫੈਸਲੇ ਤੇ ਬਿਆਨ ਦੋਹਾਂ ਦਾ ਸਿੱਧਾ ਅਸਰ ਪਾਕਿਸਤਾਨ 'ਤੇ ਪੈ ਰਿਹਾ ਹੈ। ਉਂਝ ਤਾਂ ਨਾ ਹੀ ਵਾਈਟ ਹਾਊਸ ਪੀ.ਐੱਮ. ਮੋਦੀ ਲਈ ਨਵਾਂ ਅਤੇ ਨਾ ਹੀ ਟਰੰਪ ਲਈ ਭਾਰਤੀ ਭਾਈਚਾਰਾ, ਹਾਂ ਨਵਾਂ ਹੈ ਤਾਂ ਹਾਉਡੀ ਮੋਦੀ। ਪਾਕਿਸਤਾਨ ਦੀ ਨਜ਼ਰ ਇਸ ਗੱਲ 'ਤੇ ਹੈ ਕਿ ਮੋਦੀ-ਟਰੰਪ ਦੀ ਇਸ ਮੁਲਾਕਾਤ ਤੋਂ ਕੀ ਨਵਾਂ ਨਿਕਲੇਗਾ।