ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਵਾਂਗੇ : ਮੋਦੀ

Wednesday, Aug 06, 2025 - 11:15 PM (IST)

ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਵਾਂਗੇ : ਮੋਦੀ

ਨਵੀਂ ਦਿੱਲੀ, (ਯੂ. ਐੱਨ. ਆਈ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਬਣੇ ਕਰਤਵਯ ਭਵਨ ਨੂੰ ਸੰਵਿਧਾਨ ਦੀ ਮੂਲ ਭਾਵਨਾ ਦਾ ਐਲਾਨ ਦੱਸਦੇ ਹੋਏ ਕਿਹਾ ਹੈ ਕਿ ਇਸ ਵਿਚ ਜੋ ਨੀਤੀਆਂ ਅਤੇ ਫੈਸਲੇ ਲਏ ਜਾਣਗੇ ਉਨ੍ਹਾਂ ਨਾਲ ਇਕ ਆਤਮ-ਨਿਰਭਰ ਭਾਰਤ ਦੀ ਕਹਾਣੀ ਲਿਖਣ ਦੇ ਨਾਲ-ਨਾਲ ਵਿਕਸਤ ਭਾਰਤ ਦਾ ਸੁਪਨਾ ਸਾਕਾਰ ਕੀਤਾ ਜਾਵੇਗਾ।

ਮੋਦੀ ਨੇ ਬੁੱਧਵਾਰ ਨੂੰ ਇੱਥੇ ਸੈਂਟਰਲ ਵਿਸਟਾ ਪ੍ਰੋਜੈਕਟ ਦੇ ਤਹਿਤ ਕੇਂਦਰੀ ਸਕੱਤਰੇਤ ਭਵਨਾਂ ਵਿਚੋਂ ਇਕ ਕਰਤਵਯ ਭਵਨ-3 ਦਾ ਦਿਨ ਵਿਚ ਉਦਘਾਟਨ ਕੀਤੇ ਜਾਣ ਤੋਂ ਬਾਅਦ ਸ਼ਾਮ ਨੂੰ ਇਕ ਜਨਤਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਨਵੇਂ ਭਵਨ ਤੋਂ ਦੇਸ਼ ਨੂੰ ਗਰੀਬੀ ਤੋਂ ਮੁਕਤ ਕਰਨ ਦੇ ਨਾਲ-ਨਾਲ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣਾ ਹੈ।

ਪ੍ਰਧਾਨ ਮੰਤਰੀ ਨੇ ਕਰਤਵਯ ਭਵਨ ਨੂੰ ਕਰਮਚਾਰੀਆਂ ਅਤੇ ਧਰਤੀ ਦੋਵਾਂ ਦੇ ਅਨੂਕੂਲ ਦੱਸਦੇ ਹੋਏ ਕਰਮਚਾਰੀਆਂ ਨੂੰ ਲੋਕਾਂ ਦੇ ਕੰਮਾਂ ਨੂੰ ਸੇਵਾਭਾਵ ਨਾਲ ਨੂੰ ਪੂਰਾ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨੂੰ ਨਵੇਂ ਭਵਨ ’ਚ ਆਪਣੇ ਕੰਮਾਂ ਨੂੰ ਯਾਦਗਾਰੀ ਬਣਾਉਣ ਅਤੇ ਫਾਈਲਾਂ ਨੂੰ ਲੈ ਕੇ ਆਪਣਾ ਰਵੱਈਆ ਬਦਲਣਾ ਹੋਵੇਗਾ ਅਤੇ ਰਾਸ਼ਟਰ ਨਿਰਮਾਣ ਵਿਚ ਯੋਗਦਾਨ ਦੇਣਾ ਹੋਵੇਗਾ।

ਮੋਦੀ ਨੇ ਸੰਸਦ ਭਵਨ, ਰਕਸ਼ਾ ਭਵਨ, ਯਸ਼ੋ ਭੂਮੀ, ਯੁੱਧ ਸਮਾਰਕ ਅਤੇ ਕਰਤਵਯ ਭਵਨ ਦੇ ਨਿਰਮਾਣ ਦਾ ਵਰਣਨ ਕਰਦੇ ਹੋਏ ਕਿਹਾ ਕਿ ਇਹ ਸਿਰਫ਼ ਕੁਝ ਨਵੇਂ ਭਵਨ ਨਹੀਂ ਹਨ, ਅੰਮ੍ਰਿਤ ਕਾਲ ਵਿਚ ਇਨ੍ਹਾਂ ਭਵਨਾਂ ਵਿਚ ਵਿਕਸਤ ਭਾਰਤ ਦੀਆਂ ਨੀਤੀਆਂ ਅਤੇ ਫੈਸਲੇ ਲਏ ਜਾਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਹਾਕਿਆਂ ’ਚ ਇਥੋਂ ਹੀ ਦੇਸ਼ ਦੀ ਦਸ਼ਾ ਤੈਅ ਹੋਵੇਗੀ। ਕਰਤਵਯ ਭਵਨ ਦੇ ਨਾਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਸ ਇਮਾਰਤ ਨੂੰ ਬਹੁਤ ਮੰਥਨ ਤੋਂ ਬਾਅਦ ਕਰਤਵਯ ਭਵਨ ਨਾਂ ਦਿੱਤਾ ਗਿਆ ਹੈ।

1500 ਕਰੋੜ ਰੁਪਏ ਪ੍ਰਤੀ ਸਾਲ ਬਚਣਗੇ

ਗ੍ਰਹਿ ਮੰਤਰਾਲਾ 100 ਸਾਲਾਂ ਤੋਂ ਇਕ ਹੀ ਇਕ ਇਮਾਰਤ ਵਿਚ ਨਾਕਾਫ਼ੀ ਸਰੋਤਾਂ ਨਾਲ ਚੱਲ ਰਿਹਾ ਸੀ। ਵੱਖ-ਵੱਖ ਮੰਤਰਾਲੇ ਦਿੱਲੀ ਦੀਆਂ 50 ਵੱਖ-ਵੱਖ ਥਾਵਾਂ ’ਤੇ ਚੱਲ ਰਹੇ ਸਨ। ਇਨ੍ਹਾਂ ਵਿਚੋਂ ਕੁਝ ਕਿਰਾਏ ਦੇ ਭਵਨਾਂ ਤੋਂ ਚੱਲ ਰਹੇ ਸਨ। ਇਸ ’ਤੇ ਕਾਫੀ ਪੈਸਾ ਖਰਚ ਹੋ ਰਿਹਾ ਸੀ। ਇਨ੍ਹਾਂ ਦੇ ਕਿਰਾਏ ’ਤੇ 1500 ਕਰੋੜ ਰੁਪਏ ਪ੍ਰਤੀ ਸਾਲ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਹਜ਼ਾਰਾਂ ਕਰਮਚਾਰੀਆਂ ਨੂੰ ਇਕ ਮੰਤਰਾਲੇ ਤੋਂ ਦੂਜੇ ਮੰਤਰਾਲੇ ਤੱਕ ਆਉਣਾ-ਜਾਣਾ ਪੈਂਦਾ ਹੈ। ਇਸ ਨਾਲ ਕਿੰਨਾ ਸਮਾਂ ਖਰਾਬ ਹੁੰਦਾ ਹੈ ਅਤੇ ਗੱਡੀਆਂ ਲਈ ਪੈਟਰੋਲ ਖਰਚ ਹੁੰਦਾ ਹੈ, ਇਸ ਸਭ ਦੀ ਹੁਣ ਬੱਚਤ ਹੋਵੇਗੀ।


author

Rakesh

Content Editor

Related News