ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ PM ਮੋਦੀ ਪੀ ਰਹੇ ਸਿਰਫ਼ ਨਾਰੀਅਲ ਪਾਣੀ

Friday, Jan 19, 2024 - 02:58 PM (IST)

ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ PM ਮੋਦੀ ਪੀ ਰਹੇ ਸਿਰਫ਼ ਨਾਰੀਅਲ ਪਾਣੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਪਹਿਲਾਂ 11 ਦਿਨਾਂ ਤੋਂ ਆਪਣੀ ਵਿਸ਼ੇਸ਼ ਧਾਰਮਿਕ ਪਰੰਪਰਾ ਤਹਿਤ ਫ਼ਰਸ਼ 'ਤੇ ਕੰਬਲ ਉੱਪਰ ਸੌਂ ਰਹੇ ਹਨ ਅਤੇ ਸਿਰਫ ਨਾਰੀਅਲ ਪਾਣੀ ਪੀ ਰਹੇ ਹਨ। ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਮੋਦੀ ਗਊ ਪੂਜਾ ਕਰ ਰਹੇ ਹਨ ਅਤੇ ਗਊ ਸੇਵਾ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਅੰਨਦਾਨ ਸਣੇ ਹੋਰ ਚੀਜ਼ਾਂ ਦਾ ਵੀ ਦਾਨ ਕਰ ਰਹੇ ਹਨ। ਸ਼ਾਸਤਰਾਂ ਮੁਤਾਬਕ ਉਹ ਕੱਪੜੇ ਵੀ ਦਾਨ ਕਰ ਰਹੇ ਹਨ। 

'ਰਾਮ ਭਗਤ' ਵਜੋਂ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਕੁਝ ਦਿਨਾਂ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਮੰਦਰਾਂ ਦਾ ਦੌਰਾ ਕੀਤਾ ਹੈ। ਜਿਸ 'ਚ ਨਾਸਿਕ ਦੇ ਰਾਮਕੁੰਡ ਅਤੇ ਸ਼੍ਰੀ ਕਾਲਾਰਾਮ ਮੰਦਰ, ਆਂਧਰਾ ਪ੍ਰਦੇਸ਼ 'ਚ ਲੇਪਾਕਸ਼ੀ 'ਚ ਵੀਰਭੱਦਰ ਮੰਦਰ ਅਤੇ ਕੇਰਲ 'ਚ ਤਿਰੁਪਰਯਾਰ ਸ਼੍ਰੀ ਰਾਮਾਸਵਾਮੀ ਮੰਦਰ ਸ਼ਾਮਲ ਹਨ। ਇਸੇ ਤਰ੍ਹਾਂ ਉਹ ਅਗਲੇ ਦੋ ਦਿਨਾਂ 'ਚ ਤਾਮਿਲਨਾਡੂ 'ਚ ਅਜਿਹੇ ਹੋਰ ਮੰਦਰਾਂ ਦਾ ਦੌਰਾ ਕਰਨਗੇ। ਸੂਤਰਾਂ ਨੇ ਕਿਹਾ ਕਿ ਇਹ ਮੰਦਰ ਨਾ ਸਿਰਫ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਲੋਕਾਂ ਨੂੰ ਜੋੜਨ ਦਾ ਕੰਮ ਕਰਦੇ ਹਨ, ਸਗੋਂ ਭਗਵਾਨ ਰਾਮ ਨਾਲ ਵੀ ਜੁੜਦੇ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਮੰਦਰਾਂ ਨੂੰ ਸਾਫ਼ ਕਰਨ ਦੀ ਪਹਿਲਕਦਮੀ ਵੀ ਸ਼ੁਰੂ ਕੀਤੀ ਅਤੇ ਨਾਸਿਕ ਦੇ ਕਾਲਾਰਾਮ ਮੰਦਰ ਦੇ ਕੰਪਲੈਕਸ ਨੂੰ ਸਾਫ਼ ਕੀਤਾ। ਇਸ ਨੂੰ ਲੋਕ ਲਹਿਰ ਬਣਾਉਣ ਲਈ ਪ੍ਰਧਾਨ ਮੰਤਰੀ ਨੇ ਖੁਦ ਸਫਾਈ ਦਾ ਬੀੜਾ ਚੁੱਕਿਆ। ਇਕ ਅਧਿਕਾਰੀ ਨੇ ਕਿਹਾ ਕਿ ਲੱਖਾਂ ਲੋਕਾਂ ਨੇ ਆਪਣੀ ਮਰਜ਼ੀ ਨਾਲ ਮੰਦਰਾਂ ਦੀ ਸਫ਼ਾਈ ਦਾ ਕੰਮ ਕੀਤਾ। ਇਸ ਅੰਦੋਲਨ ਵਿਚ ਦੇਸ਼ ਦੇ ਸਾਰੇ ਖੇਤਰਾਂ ਦੇ ਲੋਕਾਂ ਦੀ ਸ਼ਮੂਲੀਅਤ ਦੇਖਣ ਨੂੰ ਮਿਲੀ ਹੈ। ਮਸ਼ਹੂਰ ਹਸਤੀਆਂ ਤੋਂ ਲੈ ਕੇ ਆਮ ਆਦਮੀ ਤੱਕ ਸਾਰਿਆਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਪੀਲ ਨੂੰ ਹੁੰਗਾਰਾ ਦਿੱਤਾ ਹੈ।


author

Tanu

Content Editor

Related News