PM ਮੋਦੀ ਵਲੋਂ ਦੇਸ਼ ਦੀ ਪਹਿਲੀ ''ਅੰਡਰਵਾਟਰ ਮੈਟਰੋ'' ਦਾ ਉਦਘਾਟਨ, ਬੱਚਿਆਂ ਨਾਲ ਕੀਤਾ ਸਫ਼ਰ

Wednesday, Mar 06, 2024 - 05:09 PM (IST)

PM ਮੋਦੀ ਵਲੋਂ ਦੇਸ਼ ਦੀ ਪਹਿਲੀ ''ਅੰਡਰਵਾਟਰ ਮੈਟਰੋ'' ਦਾ ਉਦਘਾਟਨ, ਬੱਚਿਆਂ ਨਾਲ ਕੀਤਾ ਸਫ਼ਰ

ਕੋਲਕਾਤਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਬੁੱਧਵਾਰ ਨੂੰ ਦੇਸ਼ ਦੀ ਪਹਿਲੀ 'ਅੰਡਰਵਾਟਰ ਮੈਟਰੋ' ਟਰੇਨ ਦਾ ਉਦਘਾਟਨ ਕੀਤਾ ਹੈ। ਕੋਲਕਾਤਾ ਦੀ ਅੰਡਰਵਾਟਰ ਮੈਟਰੋ ਦਾ ਨਿਰਮਾਣ ਹੁਗਲੀ ਨਦੀ ਦੇ ਹੇਠਾਂ ਕੀਤਾ ਗਿਆ ਹੈ। ਦੱਸ ਦੇਈਏ ਕਿ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਕੋਲਕਾਤਾ ਮੈਟਰੋ ਟਰੇਨ ਸੇਵਾਵਾਂ ਦੀ ਕੁਝ ਦਿਨ ਪਹਿਲਾਂ ਸਮੀਖਿਆ ਕੀਤੀ ਸੀ ਅਤੇ ਅੱਜ ਪ੍ਰਧਾਨ ਮੰਤਰੀ ਨੇ ਇਸ ਨੂੰ ਦੇਸ਼ ਨੂੰ ਸਮਰਪਿਤ ਕੀਤਾ ਹੈ।

PunjabKesari

ਪ੍ਰਧਾਨ ਮੰਤਰੀ ਨੇ ਮੈਟਰੋ ਦਾ ਉਦਘਾਟਨ ਕਰਨ ਮਗਰੋਂ ਸਕੂਲ ਦੇ ਬੱਚਿਆਂ ਨਾਲ ਮੈਟਰੋ ਵਿਚ ਸਫ਼ਰ ਵੀ ਕੀਤਾ। ਇਸ ਦੌਰਾਨ ਉਨ੍ਹਾਂ ਨੇ ਬੱਚਿਆਂ ਨਾਲ ਗੱਲਬਾਤ ਵੀ ਕੀਤੀ। ਇਹ ਅੰਡਰਵਾਟਰ ਟਰੇਨ ਮੈਟਰੋ ਟਨਲ ਹਾਵੜਾ ਮੈਦਾਨ-ਐਸਪਲੇਨੇਡ ਸੈਕਸ਼ਨ ਵਿਚਾਲੇ ਦੌੜੇਗੀ। ਇਸ ਮੈਟਰੋ ਸੁਰੰਗ ਨੂੰ ਹੁਗਲੀ ਨਦੀ ਦੇ ਤਲ ਤੋਂ 32 ਮੀਟਰ ਹੇਠਾਂ ਬਣਾਇਆ ਗਿਆ ਹੈ। ਕੋਲਕਾਤਾ ਮੈਟਰੋ ਹਾਵੜਾ ਮੈਦਾਨ-ਐਸਪਲੇਨੇਡ ਟਨਲ ਭਾਰਤ ਵਿਚ ਕਿਸੇ ਵੀ ਨਦੀ ਦੇ ਹੇਠਾਂ ਬਣਾਈ ਜਾਣ ਵਾਲੀ ਪਹਿਲੀ ਟਰਾਂਸਪੋਰਟ ਸੁਰੰਗ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਭੂਮੀਗਤ ਮੈਟਰੋ ਹੁਗਲੀ ਨਦੀ ਦੇ ਹੇਠਾਂ 520 ਮੀਟਰ ਦੀ ਦੂਰੀ 45 ਸੈਕਿੰਡ ਵਿਚ ਤੈਅ ਕਰੇਗੀ। ਇਕ ਅਧਿਕਾਰਤ ਬਿਆਨ ਮੁਤਾਬਕ ਮਜੇਰਹਾਟ ਮੈਟਰੋ ਸਟੇਸ਼ਨ ਇਕ ਵਿਲੱਖਣ ਸਟੇਸ਼ਨ ਹੈ, ਜੋ ਇਕ ਰੇਲਵੇ ਲਾਈਨ, ਪਲੇਟਫਾਰਮ ਅਤੇ ਇਕ ਨਹਿਰ ਉੱਤੇ ਬਣਾਇਆ ਗਿਆ ਹੈ।

PunjabKesari


ਹਾਵੜਾ ਮੈਦਾਨ ਤੋਂ ਐਸਪਲੇਨੇਡ ਤੱਕ 4.8 ਕਿਲੋਮੀਟਰ ਦਾ ਰੂਟ ਬਣ ਕੇ ਤਿਆਰ ਹੋ ਗਿਆ ਹੈ। ਇਸ ਰੂਟ ਵਿਚ 4 ਅੰਡਰਗਰਾਊਂਡ ਸਟੇਸ਼ਨ- ਹਾਵੜਾ ਮੈਦਾਨ, ਹਾਵੜਾ ਸਟੇਸ਼ਨ, ਮਹਾਕਰਨ ਅਤੇ ਐਸਪਲੇਨੇਡ ਹਾਵੜਾ ਸਟੇਸ਼ਨ, ਜੋ ਜ਼ਮੀਨ ਤੋਂ 30 ਕਿਲੋਮੀਟਰ ਹੇਠਾਂ ਬਣੇ ਹਨ। ਇਹ ਦੁਨੀਆ ਦਾ ਸਭ ਤੋਂ ਡੂੰਘਾ ਬਣਿਆ ਮੈਟਰੋ ਸਟੇਸ਼ਨ ਹੈ। ਇਸ ਤੋਂ ਪਹਿਲਾਂ ਲੰਡਨ ਅਤੇ ਪੈਰਿਸ 'ਚ ਹੀ ਪਾਣੀ ਦੇ ਹੇਠਾਂ ਮੈਟਰੋ ਰੂਟ ਬਣਾਏ ਗਏ ਸਨ।
 


author

Tanu

Content Editor

Related News