PM ਮੋਦੀ ਨੇ ਵੀਰ ਸਾਵਰਕਰ ਕੌਮਾਂਤਰੀ ਹਵਾਈ ਅੱਡੇ ਦਾ ਕੀਤਾ ਉਦਘਾਟਨ

Tuesday, Jul 18, 2023 - 11:27 AM (IST)

PM ਮੋਦੀ ਨੇ ਵੀਰ ਸਾਵਰਕਰ ਕੌਮਾਂਤਰੀ ਹਵਾਈ ਅੱਡੇ ਦਾ ਕੀਤਾ ਉਦਘਾਟਨ

ਪੋਰਟ ਬਲੇਅਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਵੀਡੀਓ ਕਾਨਫਰੰਸ ਜ਼ਰੀਏ ਇੱਥੋਂ ਦੇ ਵੀਰ ਸਾਵਰਕਰ ਕੌਮਾਂਤਰੀ ਹਵਾਈ ਅੱਡੇ ਦੇ ਨਵੇਂ ਏਕੀਕ੍ਰਿਤ ਟਰਮੀਨਲ ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਟਰਮੀਨਲ ਦੇ ਬਣ ਜਾਣ ਨਾਲ ਅੰਡਮਾਨ ਅਤੇ ਨਿਕੋਬਾਰ ਟਾਪੂ ਦੀ ਯਾਤਰਾ ਸੌਖਾਲੀ ਹੋ ਜਾਵੇਗੀ ਅਤੇ ਖ਼ਾਸ ਰੂਪ ਨਾਲ ਇਸ ਖੇਤਰ 'ਚ ਸੈਰ-ਸਪਾਟਾ ਨੂੰ ਕਾਫੀ ਹੱਲਾ-ਸ਼ੇਰੀ ਮਿਲੇਗੀ। 

PunjabKesari

ਨਾਗਰਿਕ ਹਵਾਬਾਜ਼ੀ ਮੰਤਰੀ ਜੋਤੀਰਾਦਿਤਿਆ ਸਿੰਧੀਆ ਨੇ ਕੰਪਲੈਕਸ 'ਚ ਵੀ. ਡੀ. ਸਾਵਰਕਰ ਦੇ ਬੁੱਤ ਦਾ ਉਦਘਾਟਨ ਕੀਤਾ। ਉਨ੍ਹਾਂ ਨਾਲ ਕੇਂਦਰੀ ਸੜਕ, ਟਰਾਂਸਪੋਰਟ ਅਤੇ ਰਾਜ ਮਾਰਗ ਅਤੇ ਨਗਰ ਹਵਾਬਾਜ਼ੀ ਰਾਜ ਮੰਤਰੀ ਜਨਰਲ (ਸੇਵਾਮੁਕਤ) ਵੀ. ਕੇ. ਸਿੰਘ ਵੀ ਮੌਜੂਦ ਸਨ। ਨਵੇਂ ਟਰਮੀਨਲ ਭਵਨ ਦਾ ਨਿਰਮਾਣ ਲਗਭਗ ਸੱਤ ਸੌ ਦਸ ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ।

PunjabKesari

ਇਹ ਟਰਮੀਨਲ ਅੰਡਮਾਨ ਅਤੇ ਨਿਕੋਬਾਰ ਦੇ ਸੰਪਰਕ ਨੂੰ ਹੱਲਾ-ਸ਼ੇਰੀ ਦੇਣ ਵਿਚ ਇਕ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਹ ਟਰਮੀਨਲ ਲੱਗਭਗ 40 ਹਜ਼ਾਰ 800 ਵਰਗ ਮੀਟਰ ਖੇਤਰ ਮੀਟਰ ਖੇਤਰ ਵਿਚ ਫੈਲਿਆ ਹੈ। ਨਵੇਂ ਟਰਮੀਨਲ ਭਵਨ ਵਿਚ ਸਾਲਾਨਾ 50 ਲੱਖ ਯਾਤਰੀਆਂ ਦੇ ਪ੍ਰਬੰਧਨ ਦੀ ਸਮਰੱਥਾ ਹੈ। ਏਪ੍ਰੋਨ ਅਨੁਕੂਲ ਦੋ ਬੋਇੰਗ- 767-400 ਅਤੇ ਦੋ ਏਅਰਬੇਸ-321 ਸ਼੍ਰੇਣੀ ਦੇ ਜਹਾਜ਼ ਹਵਾਈ ਅੱਡੇ 'ਤੇ 80 ਕਰੋੜ ਦੀ ਲਾਗਤ ਨਾਲ ਬਣਾਏ ਗਏ ਹਨ। ਇਸ ਤਰ੍ਹਾਂ ਇਸ ਹਵਾਈ ਅੱਡੇ ਵਿਚ ਇਕ ਵਾਰ 'ਚ 10 ਜਹਾਜ਼ਾਂ ਨੂੰ ਪਾਰਕਿੰਗ ਦੀ ਸਹੂਲਤ ਮਿਲੇਗੀ।


author

Tanu

Content Editor

Related News