PM ਮੋਦੀ ਵੱਲੋਂ ਖੇਡ ਮਹਾਕੁੰਭ ਦਾ ਉਦਘਾਟਨ, ਬੋਲੇ-ਮੇਰੇ ਸਾਹਮਣੇ ਨੌਜਵਾਨਾਂ ਦੇ ਜੋਸ਼ ਦਾ ਸਮੁੰਦਰ
Saturday, Mar 12, 2022 - 10:11 PM (IST)
ਨੈਸ਼ਨਲ ਡੈਸਕ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਗੁਜਰਾਤ ਦੌਰੇ ਦੇ ਦੂਜੇ ਦਿਨ ਖੇਡ ਮਹਾਕੁੰਭ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਪੀ.ਐੱਮ. ਮੋਦੀ ਨੇ ਕਿਹਾ ਕਿ ਮੇਰੇ ਸਾਹਮਣੇ ਨੌਜਵਾਨ ਜੋਸ਼ ਦਾ ਇਹ ਸਾਗਰ, ਇਹ ਉਮੰਗ, ਇਹ ਉਤਸ਼ਾਹ ਦੀਆਂ ਲਹਿਰਾਂ ਦੱਸ ਰਹੀਆਂ ਹਨ ਕਿ ਗੁਜਰਾਤ ਦਾ ਨੌਜਵਾਨ ਆਸਮਾਨ ਨੂੰ ਛੂਹਣ ਲਈ ਤਿਆਰ ਹੈ। ਇਹ ਨਾ ਸਿਰਫ਼ ਖੇਡਾਂ ਦਾ ਮਹਾਕੁੰਭ ਹੈ ਸਗੋਂ ਇਹ ਗੁਜਰਾਤ ਦੀ ਨੌਜਵਾਨ ਸ਼ਕਤੀ ਦਾ ਵੀ ਮਹਾਕੁੰਭ ਹੈ। ਉਨ੍ਹਾਂ ਕਿਹਾ ਕਿ 12 ਸਾਲ ਪਹਿਲਾਂ 2010 'ਚ ਗੁਜਰਾਤ ਦੇ ਮੁੱਖ ਮੰਤਰੀ ਦੇ ਨਾਤੇ ਗੁਜਰਾਤ 'ਚ ਖੇਡ ਮਹਾਕੁੰਭ ਦੀ ਸ਼ੁਰੂਆਤ ਕੀਤੀ ਸੀ। ਅੱਜ ਮੈਂ ਕਹਿ ਸਕਦਾ ਹਾਂ ਕਿ ਜਿਹੜਾ ਸੁਫ਼ਨਾ ਮੈਂ ਦੇਖਿਆ ਸੀ ਉਹ ਅੱਜ ਪੂਰਾ ਹੁੰਦਾ ਦਿਖ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਈਮਾਨਦਾਰ ਅਫਸਰਾਂ ਨੂੰ ਨਵੀਂ ਸਰਕਾਰ ਬਣਨ 'ਤੇ ਆਪਣੀ ਕਾਬਲੀਅਤ ਦਿਖਾਉਣ ਦੀ ਜਾਗੀ ਉਮੀਦ
ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਡ ਮਹਾਕੁੰਭ ਤੋਂ ਨਿਕਲਣ ਵਾਲੇ ਨੌਜਵਾਨ ਓਲੰਪਿਕ, ਰਾਸ਼ਟਰਮੰਡਲ, ਏਸ਼ੀਆਈ ਖੇਡਾਂ ਸਮੇਤ ਕਈ ਗਲੋਬਲ ਖੇਡਾਂ 'ਚ ਅੱਜ ਦੇਸ਼ ਅਤੇ ਗੁਜਰਾਤ ਦੇ ਨੌਜਵਾਨ ਆਪਣਾਂ ਨਾਂ ਰੌਸ਼ਨ ਕਰ ਰਹੇ ਹਨ। ਇਸ ਮਹਾਕੁੰਭ 'ਚ ਤੁਹਾਡੇ ਅੰਦਰੋਂ ਵੀ ਅਜਿਹੀਆਂ ਹੀ ਪ੍ਰਤਿਭਾਵਾਂ ਉਭਰ ਕੇ ਸਾਹਮਣੇ ਆਉਣ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਚੋਣ 'ਚ ਪਾਰਦਰਸ਼ਤਾ ਦੀ ਘਾਟ ਵੀ ਇੱਕ ਵੱਡਾ ਕਾਰਨ ਹੈ। ਖਿਡਾਰੀਆਂ ਦੀ ਸਾਰੀ ਪ੍ਰਤਿਭਾ ਮੁਸ਼ਕਲਾਂ ਨਾਲ ਜੂਝਣ 'ਚ ਨਿਕਲ ਜਾਂਦੀ ਹੈ। ਉਸ ਭੰਬਲਭੂਸੇ 'ਚੋਂ ਨਿਕਲ ਕੇ ਅੱਜ ਭਾਰਤ ਦੇ ਨੌਜਵਾਨ ਅਸਮਾਨ ਨੂੰ ਛੂਹ ਰਹੇ ਹਨ। ਸੋਨੇ-ਚਾਂਦੀ ਦੀ ਚਮਕ ਦੇਸ਼ ਦਾ ਭਰੋਸਾ ਚਮਕਾ ਰਹੀ ਹੈ।
ਇਹ ਵੀ ਪੜ੍ਹੋ : ਮਿਊਜ਼ਿਕ ’ਤੇ ਚੱਲਦਾ ਹੈ ਇਹ ਵਾਟਰ ਫੀਚਰ, ਐਕਸਪੋ ’ਚ ਇਕੱਠੀ ਹੋ ਰਹੀ ਭੀੜ (ਤਸਵੀਰਾਂ)
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ