ਵਾਰਾਣਸੀ : PM ਮੋਦੀ ਨੇ ਰਵਿਦਾਸ ਮੰਦਰ ਪਹੁੰਚ ਕੇ ਟੇਕਿਆ ਮੱਥਾ, ਮੂਰਤੀ ਦਾ ਕੀਤਾ ਉਦਘਾਟਨ

Friday, Feb 23, 2024 - 02:55 PM (IST)

ਵਾਰਾਣਸੀ : PM ਮੋਦੀ ਨੇ ਰਵਿਦਾਸ ਮੰਦਰ ਪਹੁੰਚ ਕੇ ਟੇਕਿਆ ਮੱਥਾ, ਮੂਰਤੀ ਦਾ ਕੀਤਾ ਉਦਘਾਟਨ

ਵਾਰਾਣਸੀ- ਵਾਰਾਣਸੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਤ ਗੁਰੂ ਰਵਿਦਾਸ ਜੀ ਦੀ 647ਵੀਂ ਜਯੰਤੀ ਸਮਾਰੋਹ 'ਚ ਸ਼ਾਮਲ ਹੋਏ। ਇਸ ਦੌਰਾਨ ਪੀ.ਐੱਮ. ਮੋਦੀ ਨੇ ਸੰਤ ਰਵਿਦਾਸ ਜੀ ਦੀ ਮੂਰਤੀ ਦਾ ਉਦਘਾਟਨ ਕੀਤਾ। ਪੀ.ਐੱਮ. ਨੇ ਰਵਿਦਾਸ ਮੰਦਰ ਪਹੁੰਚ ਕੇ ਮੱਥਾ ਟੇਕਿਆ। ਉਨ੍ਹਾਂ ਦੇ ਨਾਲ ਸੀ.ਐੱਮ. ਯੋਗੀ ਵੀ ਮੌਜੂਦ ਸਨ। ਇਸ ਦੌਰਾਨ ਪੀ.ਐੱਮ. ਮੋਦੀ ਨੇ ਕਿਹਾ ਕਿ ਸਰਕਾਰ ਰਵਿਦਾਸ ਜੀ ਦੇ ਵਿਖਾਏ ਰਸਤੇ 'ਤੇ ਚੱਲ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਇਤਾਹਸ ਰਿਹਾ ਹੈ, ਜਦੋਂ ਵੀ ਦੇਸ਼ ਨੂੰ ਲੋੜ ਪਈ ਹੈ, ਕੋਈ ਨਾ ਕੋਈ ਸੰਤ, ਰਿਸ਼ੀ, ਮਹਾਨ ਸ਼ਖਸੀਅਤ ਭਾਰਤ 'ਚ ਜਨਮ ਲੈਂਦੇ ਹਨ। ਸੰਤ ਰਵਿਦਾਸ ਜੀ ਤਾਂ ਉਸ ਭਗਤੀ ਅੰਦੋਲਨ ਦੇ ਮਹਾਨ ਸੰਤ ਸਨ, ਜਿਨ੍ਹਾਂ ਨੇ ਕਮਜ਼ੋਰ ਅਤੇ ਵੰਡੇ ਭਾਰਤ ਨੂੰ ਨਵੀਂ ਊਰਜਾ ਦਿੱਤੀ ਸੀ। 

PunjabKesari

ਪੀ.ਐੱਮ. ਮੋਦੀ ਨੇ ਕਿਹਾ ਕਿ ਰਵਿਦਾਸ ਜੀ ਨੇ ਸਮਾਜ ਨੂੰ ਆਜ਼ਾਦੀ ਦੀ ਮਹੱਤਤਾ ਵੀ ਦੱਸੀ ਸੀ ਅਤੇ ਸਮਾਜਿਕ ਪਾੜੇ ਨੂੰ ਦੂਰ ਕਰਨ ਦਾ ਕੰਮ ਵੀ ਕੀਤਾ ਸੀ। ਊਚ-ਨੀਚ, ਛੂਤ-ਛਾਤ, ਵਿਤਕਰਾ... ਇਸ ਸਭ ਦੇ ਖਿਲਾਫ ਉਨ੍ਹਾਂ ਨੇ ਆਵਾਜ਼ ਉਠਾਈ। ਇੱਥੋਂ ਦਾ ਸਾਂਸਦ ਹੋਣ ਦੇ ਨਾਤੇ ਅਤੇ ਕਾਸ਼ੀ ਦਾ ਜਨ ਪ੍ਰਤੀਨਿਧੀ ਹੋਣ ਦੇ ਨਾਤੇ ਇਹ ਮੇਰੀ ਵਿਸ਼ੇਸ਼ ਜ਼ਿੰਮੇਵਾਰੀ ਹੈ ਕਿ ਮੈਂ ਬਨਾਰਸ ਵਿੱਚ ਤੁਹਾਡਾ ਸੁਆਗਤ ਕਰਾਂ ਅਤੇ ਤੁਹਾਡੀਆਂ ਸਹੂਲਤਾਂ ਦਾ ਵੀ ਵਿਸ਼ੇਸ਼ ਧਿਆਨ ਰੱਖਾਂ। ਮੈਨੂੰ ਖੁਸ਼ੀ ਹੈ ਕਿ ਮੈਨੂੰ ਸੰਤ ਰਵਿਦਾਸ ਜੀ ਦੇ ਜਨਮ ਦਿਨ 'ਤੇ ਇਹ ਜ਼ਿੰਮੇਵਾਰੀਆਂ ਨਿਭਾਉਣ ਦਾ ਮੌਕਾ ਮਿਲਿਆ ਹੈ।

PunjabKesari

ਇਸ ਦੌਰਾਨ ਪੀ.ਐੱਮ. ਨੇ 'ਇੰਡੀਆ' ਗਠਜੋੜ 'ਤੇ ਜ਼ੋਰਦਾਰ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਵਿਰੋਧੀ ਗਠਜੋੜ ਜਾਤੀ ਦੀ ਰਾਜਨੀਤੀ ਕਰਦਾ ਹੈ। ਜਾਤੀਵਾਦੀ ਮਾਨਸਿਕਤਾ ਤੋਂ ਬਚਣਾ ਹੋਵੇਗਾ। ਪਰਿਵਾਰਵਾਦੀ ਕਿਸੇ ਦਾ ਵਿਕਾਸ ਨਹੀਂ ਚਾਹੁੰਦੇ। ਜਾਤੀਵਾਦ ਮਨੁੱਖਤਾ ਨੂੰ ਨੁਕਸਾਨ ਪਹੁੰਚਾਉਂਦਾ ਹੈ। ਜਾਤ-ਪਾਤ ਦੇ ਵਖਰੇਵਿਆਂ ਵਿੱਚ ਉਲਝਾਇਆ ਜਾ ਰਿਹਾ ਹੈ। ਵਿਰੋਧੀ ਧਿਰ ਗਰੀਬਾਂ ਲਈ ਸਕੀਮਾਂ ਦਾ ਵਿਰੋਧ ਕਰ ਰਹੀ ਹੈ। 'ਇੰਡੀਆ' ਗੱਠਜੋੜ ਭੇਦਭਾਵ ਫੈਲਾਉਂਦਾ ਹੈ। ਗਰੀਬ ਅਤੇ ਵਾਂਝੇ ਲੋਕ ਸਰਕਾਰ ਦੀ ਪਹਿਲ ਹਨ। ਸਾਨੂੰ ਉਨ੍ਹਾਂ ਤੋਂ ਬਚਣਾ ਪਵੇਗਾ ਜੋ ਸਾਡੇ ਨਾਲ ਜੁੜਦੇ ਹਨ ਅਤੇ ਸਾਨੂੰ ਤੋੜਦੇ ਹਨ।


author

Rakesh

Content Editor

Related News