ਪੀ. ਐੱਮ. ਮੋਦੀ ਨੂੰ ਮਿਲਿਆ ਯੂ. ਏ. ਈ. ਦਾ ਸਰਵਉੱਚ ਨਾਗਰਿਕ ਸਨਮਾਨ

Thursday, Apr 04, 2019 - 02:07 PM (IST)

ਦੁਬਈ / ਨਵੀਂ ਦਿੱਲੀ— ਪੂਰੀ ਦੁਨੀਆ 'ਚ ਆਪਣੀਆਂ ਨੀਤੀਆਂ ਅਤੇ ਕਾਰਜਪ੍ਰਣਾਲੀ ਨਾਲ ਧਾਕ ਜਮਾਉਣ ਵਾਲੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਅਰਬ ਅਮੀਰਾਤ ਦਾ ਦਿਲ ਜਿੱਤ ਲਿਆ ਹੈ। ਉੱਥੋਂ ਦੇ ਪ੍ਰਧਾਨ ਮੰਤਰੀ ਨੇ ਮੋਦੀ ਨੂੰ ਸਰਵ ਉੱਚ ਨਾਗਰਿਕ ਸਨਮਾਨ 'ਜਾਏਦ ਮੈਡਲ' ਨਾਲ ਨਵਾਜਣ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਇਹ ਸਨਮਾਨ ਭਾਰਤ ਅਤੇ ਯੂ. ਏ. ਈ. ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਦਿੱਤਾ ਗਿਆ ਹੈ।

PunjabKesari

ਪਿਛਲੇ ਕੁਝ ਸਾਲਾਂ 'ਚ ਦੋਹਾਂ ਦੇਸ਼ਾਂ ਦੇ ਸਬੰਧ ਨਵੀਂ ਉਚਾਈ 'ਤੇ ਪੁੱਜੇ ਹਨ ਅਤੇ ਇਨ੍ਹਾਂ ਦੋ-ਪੱਖੀ ਸਬੰਧਾਂ ਨੂੰ ਨਵਾਂ ਆਯਾਮ ਦੇਣ 'ਚ ਪੀ. ਐੱਮ. ਮੋਦੀ ਦੀ ਅਹਿਮ ਭੂਮਿਕਾ ਰਹੀ ਹੈ। ਇਸ ਤੋਂ ਪਹਿਲਾਂ ਇਹ ਸਨਮਾਨ ਮਹਾਰਾਣੀ ਐਲਜ਼ਾਬੈੱਥ, ਜਾਰਜ ਡਬਲਿਊ ਬੁਸ਼, ਵਲਾਦੀਮੀਰ ਪੁਤਿਨ, ਨਿਕੋਲਸ ਸਰਕੋਜੀ, ਸ਼ੀ ਜਿਨਪਿੰਗ ਅਤੇ ਏਂਜੇਲਾ ਮਰਕੇਲ ਨੂੰ ਮਿਲ ਚੁੱਕਾ ਹੈ। ਯੂ. ਏ. ਈ. ਦਾ ਇਹ ਅਹਿਮ ਸਨਮਾਨ ਜ਼ਿਆਦਾਤਰ ਪੀ-5 ਦੇਸ਼ਾਂ ਦੇ ਰਾਸ਼ਟਰ ਮੁਖੀਆਂ ਨੂੰ ਮਿਲਿਆ ਹੈ ਪਰ ਪੀ. ਐੱਮ. ਮੋਦੀ ਦਾ ਨਾਮ ਵੀ ਹੁਣ ਇਸ ਅਹਿਮ ਲੀਗ 'ਚ ਸ਼ਾਮਲ ਹੋ ਗਿਆ ਹੈ। ਇਹ ਸਨਮਾਨ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਆਈ ਮਜ਼ਬੂਤੀ ਅਤੇ ਵਿਸ਼ਵਾਸ ਨੂੰ ਦਰਸਾਉਂਦਾ ਹੈ। 

PunjabKesari

ਹਾਲ ਹੀ ਦੇ ਸਾਲਾਂ 'ਚ ਵਪਾਰਕ ਰਿਸ਼ਤਿਆਂ 'ਚ ਹੀ ਨਹੀਂ ਬਲਕਿ ਹੋਰ ਵੀ ਕਈ ਖੇਤਰਾਂ 'ਚ ਵੀ ਯੂ. ਏ. ਈ. ਨਾਲ ਭਾਰਤ ਦੀ ਹਿੱਸੇਦਾਰੀ ਵਧੀ ਹੈ। ਦੋਵੇਂ ਦੇਸ਼ ਆਪਸੀ ਹਿੱਤਾਂ ਨਾਲ ਜੁੜੇ ਖੇਤਰਾਂ 'ਚ ਆਪਸੀ ਸਹਿਯੋਗੀ ਬਣਾਉਣ 'ਤੇ ਸਹਿਮਤ ਹੋਏ ਹਨ। ਇਸ ਤੋਂ ਪਹਿਲਾਂ ਫਰਵਰੀ 'ਚ ਮੋਦੀ ਜੀ ਨੂੰ ਸਿਓਲ ਸ਼ਾਂਤੀ ਪੁਰਸਕਰ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਉਹ ਇਹ ਸਨਮਾਨ ਪਾਉਣ ਵਾਲੇ ਪਹਿਲੇ ਭਾਰਤੀ ਹਨ। ਮੋਦੀ ਨੇ ਇਸ ਨੂੰ 130 ਕਰੋੜ ਭਾਰਤੀਆਂ ਦਾ ਸਨਮਾਨ ਦੱਸਿਆ ਹੈ।


Related News