PM ਮੋਦੀ ਨੇ ਹਵਾਈ ਫ਼ੌਜ ਦਿਵਸ ''ਤੇ ‘ਏਅਰ ਵਾਰੀਅਰਜ਼’ ਨੂੰ ਵਧਾਈ ਦਿੱਤੀ
Saturday, Oct 08, 2022 - 11:12 AM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਹਵਾਈ ਫ਼ੌਜ ਦਿਵਸ ’ਤੇ ਏਅਰ ਵਾਰੀਅਰਜ਼ (ਹਵਾਈ ਯੋਧਿਆਂ) ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਹਵਾਈ ਫ਼ੌਜ ਨੇ ਦਹਾਕਿਆਂ ਤੋਂ ਅਸਾਧਾਰਣ ਵੀਰਤਾ ਦਾ ਪ੍ਰਦਰਸ਼ਨ ਕੀਤਾ ਹੈ, ਦੇਸ਼ ਦੀ ਰਾਖੀ ਕੀਤੀ ਹੈ ਅਤੇ ਆਫ਼ਤਾਂ ਦੌਰਾਨ ਮਨੁੱਖੀ ਭਾਵਨਾ ਵਿਖਾਈ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, ‘‘ਹਵਾਈ ਫ਼ੌਜ ਦਿਵਸ ’ਤੇ ਸਾਹਸੀ ਹਵਾਈ ਯੋਧਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੇਰੀ ਸ਼ੁੱਭਕਾਮਨਾਵਾਂ। ਭਾਰਤੀ ਹਵਾਈ ਫ਼ੌਜ ਨੇ ਦਹਾਕਿਆਂ ਦੌਰਾਨ ਬੇਮਿਸਾਲ ਮੁਹਾਰਤ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਦੇਸ਼ ਦੀ ਰਾਖੀ ਕੀਤੀ ਹੈ ਅਤੇ ਆਫ਼ਤਾਂ ਦੌਰਾਨ ਜ਼ਿਕਰਯੋਗ ਮਨੁੱਖੀ ਭਾਵਨਾ ਵੀ ਵਿਖਾਈ ਹੈ। 'ਨਭ ਸਪ੍ਰਸ਼ ਦੀਪਤਮ' ਸੰਸਕ੍ਰਿਤ ਦਾ ਵਾਕੰਸ਼ ਹੈ, ਜਿਸ ਦਾ ਹਿੰਦੀ ਵਿਚ ਅਰਥ ਹੈ 'ਮਾਣ ਨਾਲ ਅਸਮਾਨ ਨੂੰ ਛੂਹਣਾ'।’’