ਸਿਵਲ ਸਰਵਿਸਿਜ਼ ਪ੍ਰੀਖਿਆ ਦੇ ਨਤੀਜੇ ਤੋਂ ਬਾਅਦ PM ਮੋਦੀ ਨੇ ਪ੍ਰੀਖਿਆਰਥੀਆਂ ਨੂੰ ਦਿੱਤਾ ਖ਼ਾਸ ਸੁਨੇਹਾ

Tuesday, May 23, 2023 - 10:45 PM (IST)

ਨੈਸ਼ਨਲ ਡੈਸਕ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸਿਵਲ ਸਰਵਿਸਿਜ਼ ਪ੍ਰੀਖਿਆ ਦੇ ਸਫ਼ਲ ਉਮੀਦਵਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਦੇਸ਼ ਦੀ ਸੇਵਾ ਕਰਨ ਅਤੇ ਲੋਕਾਂ ਦੇ ਜੀਵਨ 'ਚ ਸਕਾਰਾਤਮਕ ਬਦਲਾਅ ਲਿਆਉਣ ਦਾ ਇਹ ਬਹੁਤ ਹੀ ਰੋਮਾਂਚਕ ਸਮਾਂ ਹੈ। ਇਸ ਦੇ ਨਾਲ ਹੀ ਮੋਦੀ ਨੇ ਉਨ੍ਹਾਂ ਉਮੀਦਵਾਰਾਂ ਨੂੰ ਟਵੀਟ ਕਰਕੇ ਤਸੱਲੀ ਅਤੇ ਹੌਸਲਾ ਵੀ ਦਿੱਤਾ ਜੋ ਇਸ ਵੱਕਾਰੀ ਪ੍ਰੀਖਿਆ ਵਿਚ ਸਫ਼ਲ ਨਹੀਂ ਹੋ ਸਕੇ।

ਉਨ੍ਹਾਂ ਕਿਹਾ, "ਮੈਂ ਉਨ੍ਹਾਂ ਲੋਕਾਂ ਦੀ ਨਿਰਾਸ਼ਾ ਨੂੰ ਸਮਝਦਾ ਹਾਂ ਜੋ ਸਿਵਲ ਸਰਵਿਸਿਜ਼ ਪ੍ਰੀਖਿਆ ਪਾਸ ਨਹੀਂ ਕਰ ਸਕੇ। ਤੁਹਾਡੇ ਕੋਲ ਹੋਰ ਮੌਕੇ ਹੋਣਗੇ। ਭਾਰਤ ਤੁਹਾਡੇ ਹੁਨਰ ਅਤੇ ਤਾਕਤਾਂ ਨੂੰ ਪ੍ਰਦਰਸ਼ਿਤ ਕਰਨ ਦੇ ਕਈ ਵਿਭਿੰਨ ਮੌਕੇ ਪ੍ਰਦਾਨ ਕਰਦਾ ਹੈ। ਤੁਹਾਨੂੰ ਸ਼ੁਭਕਾਮਨਾਵਾਂ।" 

I understand the disappointment of those who couldn’t clear the Civil Services Exams. Not only will there be more attempts to avail but also India offers several diverse opportunities to showcase your skills and strengths. Wishing you the very best.

— Narendra Modi (@narendramodi) May 23, 2023

ਸਫ਼ਲ ਉਮੀਦਵਾਰਾਂ ਨੂੰ ਵਧਾਈ ਦਿੰਦੇ ਹੋਏ, ਉਨ੍ਹਾਂ ਕਿਹਾ, "ਅੱਗੇ ਫਲਦਾਇਕ ਅਤੇ ਸੰਤੁਸ਼ਟੀਜਨਕ ਕਰੀਅਰ ਲਈ ਮੇਰੀਆਂ ਸ਼ੁਭਕਾਮਨਾਵਾਂ। ਦੇਸ਼ ਦੀ ਸੇਵਾ ਕਰਨ ਅਤੇ ਲੋਕਾਂ ਦੇ ਜੀਵਨ ਵਿਚ ਸਕਾਰਾਤਮਕ ਬਦਲਾਅ ਲਿਆਉਣ ਦਾ ਇਹ ਬਹੁਤ ਹੀ ਰੋਮਾਂਚਕ ਸਮਾਂ ਹੈ।” 

ਇਹ ਖ਼ਬਰ ਵੀ ਪੜ੍ਹੋ - ਨਵੇਂ ਸੰਸਦ ਭਵਨ ਦੇ ਉਦਘਾਟਨੀ ਸਮਾਗਮ ਦਾ ਬਾਈਕਾਟ ਕਰੇਗੀ 'ਆਪ', ਦੱਸੀ ਇਹ ਵਜ੍ਹਾ

Congratulations to those youngsters who have cleared the Civil Services Exams. My best wishes for a fruitful and satisfying career ahead. This is a very exciting time to be serving the nation and bringing a positive difference in the lives of people.

— Narendra Modi (@narendramodi) May 23, 2023

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐੱਸ.ਸੀ.) ਵੱਲੋਂ ਮੰਗਲਵਾਰ ਨੂੰ ਐਲਾਨੀ ਗਈ ਸਿਵਲ ਸਰਵਿਸਿਜ਼ ਪ੍ਰੀਖਿਆ 2022 ਦੇ ਨਤੀਜਿਆਂ ਵਿਚ 933 ਉਮੀਦਵਾਰਾਂ ਨੇ ਸਫਲਤਾ ਹਾਸਲ ਕੀਤੀ, ਜਿਸ ਵਿਚ 613 ਪੁਰਸ਼ ਅਤੇ 320 ਔਰਤਾਂ ਹਨ। ਚੋਟੀ ਦੇ 25 ਉਮੀਦਵਾਰਾਂ ਵਿਚ 14 ਔਰਤਾਂ ਅਤੇ 11 ਪੁਰਸ਼ ਸ਼ਾਮਲ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News