ਦੇਸ਼ ਦੇ 508 ਰੇਲਵੇ ਸਟੇਸ਼ਨਾਂ ਦੀ ਬਦਲੇਗੀ 'ਸੂਰਤ', PM ਮੋਦੀ ਨੇ ਰੱਖਿਆ ਨੀਂਹ ਪੱਥਰ

08/06/2023 12:04:59 PM

ਨਵੀਂ ਦਿੱਲੀ- ਮੋਦੀ ਸਰਕਾਰ ਦੇਸ਼ ਭਰ 'ਚ ਰੇਲਵੇ ਸਟੇਸ਼ਨਾਂ ਦੀ ਸੂਰਤ ਬਦਲਣਾ ਚਾਹੁੰਦੀ ਹੈ। ਇਸ ਲਈ ਅੱਜ ਦਾ ਦਿਨ ਇਤਿਹਾਸ ਹੋ ਨਿਬੜਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਦੇ 508 ਰੇਲਵੇ ਸਟੇਸ਼ਨਾਂ ਦੇ ਮੁੜ ਵਿਕਾਸ ਦਾ ਨੀਂਹ ਪੱਥਰ ਰੱਖਿਆ ਹੈ। ਉਨ੍ਹਾਂ ਵੀਡੀਓ ਕਾਨਫਰੰਸ ਜ਼ਰੀਏ ਅਜਿਹਾ ਕੀਤਾ। ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਇਨ੍ਹਾਂ ਰੇਲਵੇ ਸਟੇਸ਼ਨਾਂ ਦਾ ਮੁੜ ਵਿਕਾਸ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਸਿਤ ਹੋਣ ਦੇ ਟੀਚੇ ਵੱਲ ਕਦਮ ਵਧਾ ਰਿਹਾ ਭਾਰਤ ਆਪਣੇ ਅੰਮ੍ਰਿਤ ਕਾਲ ਦੇ ਸ਼ੁਰੂ ਵਿਚ ਹੈ। ਨਵੀਂ ਊਰਜਾ, ਪ੍ਰੇਰਣਾ, ਸੰਕਲਪ ਹੈ। ਭਾਰਤੀ ਰੇਲ ਦੇ ਇਤਿਹਾਸ ਵਿਚ ਵੀ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਹੋ ਰਹੀ ਹੈ। ਭਾਰਤ ਦੇ ਕਰੀਬ 1300 ਪ੍ਰਮੁੱਖ ਰੇਲਵੇ ਸਟੇਸ਼ਨ ਹੁਣ ਅੰਮ੍ਰਿਤ ਭਾਰਤ ਰੇਲਵੇ ਸਟੇਸ਼ਨ ਦੇ ਤੌਰ 'ਤੇ ਵਿਕਸਿਤ ਕੀਤੇ ਜਾਣਗੇ। ਇਨ੍ਹਾਂ ਵਿਚੋਂ ਅੱਜ 508 ਅੰਮ੍ਰਿਤ ਭਾਰਤ ਸਟੇਸ਼ਨਾਂ ਦੇ ਮੁੜ ਵਿਕਾਸ ਦਾ ਕੰਮ ਸ਼ੁਰੂ ਹੋ ਰਿਹਾ ਹੈ।

ਇਹ ਵੀ ਪੜ੍ਹੋ- PM ਮੋਦੀ ਵੱਲੋਂ ਪੰਜਾਬ ਨੂੰ ਵੱਡਾ ਤੋਹਫ਼ਾ, ਏਅਰਪੋਰਟ ਵਰਗੇ ਬਣਨਗੇ 22 ਰੇਲਵੇ ਸਟੇਸ਼ਨ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਗਲੋਬਲ ਪੱਧਰ 'ਤੇ ਭਾਰਤ ਦੀ ਸਾਖ ਵਧੀ ਹੈ। ਭਾਰਤ ਨੂੰ ਲੈ ਕੇ ਦੁਨੀਆ ਦਾ ਰਵੱਈਆ ਬਦਲਿਆ ਹੈ। ਇਸ ਦੇ ਦੋ ਮੁੱਖ ਕਾਰਨ ਹਨ। ਪਹਿਲਾ- ਭਾਰਤ ਦੇ ਲੋਕਾਂ ਨੇ ਤਿੰਨ ਦਹਾਕੇ ਬਾਅਦ ਦੇਸ਼ ਵਿਚ ਪੂਰਨ ਬਹੁਮਤ ਦੀ ਸਰਕਾਰ ਬਣਾਈ। ਦੂਜਾ- ਪੂਰਨ ਬਹੁਮਤ ਦੀ ਸਰਕਾਰ ਨੇ ਉਸੇ ਸਪੱਸ਼ਟਤਾ ਨਾਲ ਵੱਡ-ਵੱਡੇ ਫ਼ੈਸਲੇ ਲਏ, ਚੁਣੌਤੀਆਂ ਦੇ ਸਥਾਈ ਹੱਲ ਲਈ ਕੰਮ ਕੀਤਾ। ਭਾਰਤ 'ਚ ਅੱਜ ਆਧੁਨਿਕ ਟਰੇਨਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਅੱਜ ਦੇਸ਼ ਦਾ ਟੀਚਾ ਹੈ ਕਿ ਰੇਲਵੇ ਦੀ ਯਾਤਰਾ ਹਰ ਯਾਤਰੀ ਲਈ, ਹਰ ਨਾਗਰਿਕ ਲਈ ਆਸਾਨ ਹੋਵੇ ਅਤੇ ਸੁਖ਼ਦ ਵੀ। ਇਨ੍ਹਾਂ ਸਟੇਸ਼ਨਾਂ ਵਿਚ ਦੇਸ਼ ਦੀ ਸੰਸਕ੍ਰਿਤੀ ਅਤੇ ਸਥਾਨਕ ਵਿਰਾਸਤ ਦੀ ਝਲਕ ਦਿਸੇਗੀ।

ਇਹ ਵੀ ਪੜ੍ਹੋ- ਧਾਰਾ-370 ਹਟਣ ਦੇ 4 ਸਾਲ ਪੂਰੇ, ਜਾਣੋ ਕਿੰਨੀ ਬਦਲੀ ਜੰਮੂ-ਕਸ਼ਮੀਰ ਦੀ ਤਸਵੀਰ

PunjabKesari

508 ਰੇਲਵੇ ਸਟੇਸ਼ਨਾਂ ਦਾ ਮੁੜ ਵਿਕਾਸ ਕੀਤਾ ਜਾਵੇਗਾ। ਇਸ ਕੰਮ ਵਿਚ ਕੁੱਲ 24,470 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਵੇਗੀ। ਇਨ੍ਹਾਂ ਪੈਸਿਆਂ ਤੋਂ ਇਨ੍ਹਾਂ ਸਟੇਸ਼ਨਾਂ ਨੂੰ ਸਮਾਰਟ ਬਣਾਇਆ ਜਾਵੇਗਾ। ਸਰਕਾਰ ਦੀ ਯੋਜਨਾ ਇਨ੍ਹਾਂ ਸਟੇਸ਼ਨਾਂ ਨੂੰ ਸਿਟੀ ਸੈਂਟਰ ਦੇ ਰੂਪ ਵਿਚ ਵਿਕਸਿਤ ਕਰਨ ਦੀ ਹੈ। ਪ੍ਰਧਾਨ ਮੰਤਰੀ ਮੁਤਾਬਕ ਨਾਰਥ-ਈਸਟ 'ਚ ਰੇਲਵੇ ਦੇ ਵਿਸਥਾਰ ਨੂੰ ਵੀ ਸਾਡੀ ਸਰਕਾਰ ਨੇ ਤਰਜੀਹ ਦਿੱਤੀ ਹੈ।

ਇਹ ਵੀ ਪੜ੍ਹੋ-  ਹਰਿਆਣਾ ਸਰਕਾਰ ਕੋਲ ਨੂਹ ਹਿੰਸਾ ਦੀ ਸੀ ਖ਼ੁਫੀਆ ਜਾਣਕਾਰੀ? ਜਾਣੋ ਗ੍ਰਹਿ ਮੰਤਰੀ ਦਾ ਬਿਆਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Tanu

Content Editor

Related News