PM ਮੋਦੀ ਨੇ ਦੱਖਣ ਭਾਰਤ ਦੀ ਪਹਿਲੀ ''ਵੰਦੇ ਭਾਰਤ'' ਐਕਸਪ੍ਰੈੱਸ ਟਰੇਨ ਨੂੰ ਦਿਖਾਈ ਹਰੀ ਝੰਡੀ
Friday, Nov 11, 2022 - 10:43 AM (IST)
ਬੈਂਗਲੁਰੂ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਂਗਲੁਰੂ ਦੇ ਕ੍ਰਾਂਤੀਵੀਰ ਸੰਗੋਲੀ ਰਾਯਣਾ (ਕੇ.ਐੱਸ.ਆਰ.) ਰੇਲਵੇ ਸਟੇਸ਼ਨ ਤੋਂ ਦੱਖਣੀ ਭਾਰਤ ਦੀ ਪਹਿਲੀ 'ਵੰਦੇ ਭਾਰਤ' ਐਕਸਪ੍ਰੈੱਸ ਟਰੇਨ ਨੂੰ ਹਰੀ ਝੰਡੀ ਦਿਖਾਈ। ਇਹ ਟਰੇਨ ਬੈਂਗਲੁਰੂ ਦੇ ਰਸਤੇ ਮੈਸੂਰ ਅਤੇ ਚੇਨਈ ਦਰਮਿਆਨ ਚੱਲੇਗੀ। ਪ੍ਰਧਾਨ ਮੰਤਰੀ ਨੇ 'ਭਾਰਤ ਗੌਰਵ ਕਾਸ਼ੀ ਦਰਸ਼ਨ' ਟਰੇਨ ਨੂੰ ਵੀ ਹਰੀ ਝੰਡੀ ਦਿਖਾਈ, ਜੋ ਰੇਲਵੇ ਦੀ 'ਭਾਰਤ ਗੌਰਵ' ਟਰੇਨ ਨੀਤੀ ਦੇ ਅਧੀਨ ਕਰਨਾਟਕ ਦੇ ਮੁਜਰਾਈ ਵਿਭਾਗ ਵਲੋਂ ਚਲਾਈ ਜਾਵੇਗੀ।
ਦੱਖਣੀ ਪੱਛਮੀ ਰੇਲਵੇ ਅਨੁਸਾਰ,''ਇਹ ਕਾਸ਼ੀ ਦੀ ਯਾਤਰਾ ਕਰਨ ਨੂੰ ਇਛੁੱਕ ਕਈ ਯਾਤਰੀਆਂ ਦੇ ਸੁਫ਼ਨੇ ਪੂਰੇ ਕਰੇਗੀ।'' ਇਸ ਟਰੇਨ ਨੂੰ ਯਤਰਾ ਲਈ 8 ਦਿਨ ਦਾ ਇਕ ਯਾਤਰਾ 'ਪੈਕੇਜ' ਉਪਲੱਬਧ ਹੋਵੇਗਾ, ਸ਼ਰਧਾਲੂਆਂ ਨੂੰ ਇਸ 'ਚ ਵਿਸ਼ੇਸ਼ ਛੋਟ ਦਿੱਤੀ ਜਾਵੇਗੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕਰਨਾਟਕ ਕਾਸ਼ੀ ਵਿਸ਼ਵਨਾਥ ਯਾਤਰਾ ਦੇ ਤੀਰਥਯਾਤਰੀਆਂ ਨੂੰ ਵਾਧੂ 5 ਹਜ਼ਾਰ ਰੁਪਏ ਵੀ ਦੇਵੇਗੀ। ਇਹ ਟਰੇਨ ਵਾਰਾਣਸੀ, ਅਯੁੱਧਿਆ ਅਤੇ ਪ੍ਰਯਾਗਰਾਜ ਵਰਗੇ ਕਈ ਤੀਰਥ ਸਥਾਨ ਜਾਵੇਗੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ