ਮੋਦੀ ਨੇ ਭਾਰਤੀ ਪਾਸਪੋਰਟ ਦੀ ਤਾਕਤ ਵਧਾ ਦਿੱਤੀ : ਅਮਿਤ ਸ਼ਾਹ

10/15/2021 1:33:39 AM

ਪਣਜੀ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ਾਂ ਵਿੱਚ ਭਾਰਤੀ ਪਾਸਪੋਰਟ ਦੀ ਤਾਕਤ ਵਧਾ ਦਿੱਤੀ ਹੈ। ਉਨ੍ਹਾਂ ਨੇ ਗੋਆ ਦੇ ਇਕ ਦਿਨਾਂ ਦੌਰੇ ਵਿੱਚ ਤਾਲੀਗਾਵ ਵਿਧਾਨਸਭਾ ਖੇਤਰ ਵਿੱਚ ਪਾਰਟੀ ਕਰਮਚਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਜਪਾ ਨੂੰ ਵਿਸ਼ਵਾਸ ਹੈ ਕਿ 2024 ਤੋਂ ਪਹਿਲਾਂ ਭਾਰਤ ਪੰਜ ਹਜ਼ਾਰ ਅਰਬ ਡਾਲਰ ਦੀ ਆਰਥ ਵਿਵਸਥਾ ਹੋ ਜਾਵੇਗੀ। ਸ਼ਾਹ ਨੇ ਕਿਹਾ, ‘‘ਪੂਰੀ ਦੁਨੀਆ ਦਾ ਭਾਰਤ ਪ੍ਰਤੀ ਨਜ਼ਰੀਆ ਬਦਲ ਗਿਆ ਹੈ। ਗੋਆ ਮਲਾਹਾਂ ਦਾ ਖੇਤਰ ਹੈ। ਉਨ੍ਹਾਂ ਨੂੰ ਪੁੱਛੋ (ਮਲਾਹਾਂ ਤੋਂ), ਪਹਿਲਾਂ ਜਦੋਂ ਉਹ ਭਾਰਤੀ ਪਾਸਪੋਰਟ ਦਿਖਾਂਦੇ ਸਨ (ਦੇਸ਼ ਦੇ ਬਾਹਰ) ਤਾਂ ਕੀ ਪ੍ਰਤੀਕਿਰਿਆ ਹੁੰਦੀ ਸੀ ਅਤੇ ਹੁਣ ਕੀ ਪ੍ਰਤੀਕਿਰਿਆ ਹੁੰਦੀ ਹੈ। 

ਇਹ ਵੀ ਪੜ੍ਹੋ - ਮਾਈਕ੍ਰੋਸਾਫਟ ਨੇ ਕੀਤਾ ਐਲਾਨ, ਚੀਨ 'ਚ ਲਿੰਕਡਇਨ ਨੂੰ ਕਰੇਗਾ ਬੰਦ

ਗ੍ਰਹਿ ਮੰਤਰੀ ਨੇ ਕਿਹਾ, ‘‘ਹੁਣ ਭਾਰਤੀ ਪਾਸਪੋਰਟ ਦੇਖਣ ਤੋਂ ਬਾਅਦ ਵਿਦੇਸ਼ ਵਿੱਚ ਅਧਿਕਾਰੀਆਂ ਦੇ ਚਿਹਰੇ 'ਤੇ ਮੁਸਕਾਨ ਹੁੰਦੀ ਹੈ ਅਤੇ ਉਹ ਕਹਿੰਦੇ ਹਨ, ‘ਤੁਸੀਂ ਮੋਦੀ ਦੇ ਦੇਸ਼ ਤੋਂ ਆਏ ਹੋ। ਉਨ੍ਹਾਂ ਕਿਹਾ, ‘‘ਮੋਦੀ ਨੇ ਭਾਰਤੀ ਪਾਸਪੋਰਟ ਦੀ ਤਾਕਤ ਵਧਾ ਦਿੱਤੀ ਹੈ ਅਤੇ ਇਹ ਇਸ ਲਈ ਸੰਭਵ ਹੋਇਆ ਕਿ ਭਾਜਪਾ ਨੇ ਬਹੁਮਤ ਹਾਸਲ ਕੀਤਾ (ਆਮ ਚੋਣਾਂ ਵਿੱਚ)। ਉਨ੍ਹਾਂ ਨੇ ਗੋਆ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਅਗਲੀਆਂ ਵਿਧਾਨਸਭਾ ਚੋਣਾਂ ਵਿੱਚ ਵੀ ਸੱਤਾਧਾਰੀ ਭਾਜਪਾ ਨੂੰ ਪੂਰਨ ਬਹੁਮਤ ਨਾਲ ਜਿੱਤ ਦਿਵਾਈਏ। ਕਰੋੜਾਂ ਘਰਾਂ ਨੂੰ ਪਖਾਨੇ ਮੁਹੱਈਆ ਕਰਵਾਉਣ ਵਰਗੀਆਂ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਗਿਣਾਉਂਦੇ ਹੋਏ ਸ਼ਾਹ ਨੇ ਕਿਹਾ ਕਿ ਲੋਕਾਂ ਤੋਂ ਦੂਜਾ ਫਤਵਾ ਮੰਗਣ (2024 ਵਿੱਚ) ਤੋਂ ਪਹਿਲਾਂ ਸਰਕਾਰ ਪਾਣੀ ਦੇਣ ਦੇ ਸੌ ਫੀਸਦੀ ਟੀਚੇ ਨੂੰ ਹਾਸਲ ਕਰ ਲਵੇਗੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News