ਆਪਣੀ ਨਿੱਜੀ ਗੱਲਬਾਤ PM ਮੋਦੀ ਨੇ ਐਂਵੇਂ ਹੀ ਜਨਤਕ ਨਹੀਂ ਕਰ ਦਿੱਤੀ
Saturday, May 21, 2022 - 09:40 AM (IST)
ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਨਿੱਜੀ ਗੱਲਬਾਤ ਜਨਤਕ ਕਿਉਂ ਕੀਤੀ, ਉਹ ਵੀ ਉਦੋਂ ਜਦੋਂ ਲੋਕ ਸਭਾ ਚੋਣਾਂ ਨੂੰ ਸਿਰਫ 2 ਸਾਲ ਰਹਿ ਗਏ ਹਨ। ਇਸ ਸਵਾਲ ਨੇ ਸਿਆਸੀ ਪੰਡਤਾਂ ਨੂੰ ਹੈਰਾਨੀ ’ਚ ਪਾ ਦਿੱਤਾ ਹੈ। ਮੋਦੀ ਸਰਕਾਰ ਸੱਤਾ ’ਚ 8 ਸਾਲ ਪੂਰੇ ਹੋਣ ਦਾ ਉਤਸਵ ਬੜੀ ਧੂਮ-ਧਾਮ ਨਾਲ ਮਨਾਉਣ ਲਈ ਤਿਆਰ ਹੈ। ਕੀ ਮੋਦੀ ਪਾਰਟੀ ’ਚ ਅਤੇ ਬਾਹਰ ਦੇ ਆਪਣੇ ਵਿਰੋਧੀਆਂ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਅਜੇ ਉਨ੍ਹਾਂ ਦੀ ਜਗ੍ਹਾ ਲੈਣ ਦਾ ਸੁਫਨਾ ਨਹੀਂ ਵੇਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਹਾਈ ਕੋਰਟ ਤੋਂ ਕੇਜਰੀਵਾਲ ਸਰਕਾਰ ਨੂੰ ਝਟਕਾ, ‘ਘਰ-ਘਰ ਰਾਸ਼ਨ ਯੋਜਨਾ’ ਨੂੰ ਕੀਤਾ ਰੱਦ
ਉਹ ਭਾਵੇਂ ਰਾਹੁਲ ਗਾਂਧੀ ਹੋਣ, ਅਰਵਿੰਦ ਕੇਜਰੀਵਾਲ, ਮਮਤਾ ਬੈਨਰਜੀ, ਕੇ. ਚੰਦਰਸ਼ੇਖਰ ਰਾਓ ਜਾਂ ਸ਼ਰਦ ਪਵਾਰ ਹੀ ਕਿਉਂ ਨਾ ਹੋਣ, ਉਨ੍ਹਾਂ ਨੇ ਇਕ ਹੀ ਸਾਹ ’ਚ ਸਾਰਿਆਂ ਨੂੰ ਕਹਿ ਦਿੱਤਾ ਕਿ ਉਹ ਉਦੋਂ ਤੱਕ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ, ਜਦੋਂ ਤੱਕ ਕਿ ਉਹ ਆਪਣੇ ਟੀਚਿਆਂ ਨੂੰ ਪ੍ਰਾਪਤ ਨਹੀਂ ਕਰ ਲੈਂਦੇ ਅਤੇ ਉਹ ਉਨ੍ਹਾਂ ਦੀ ਜਗ੍ਹਾ ਲੈਣ ਲਈ ਰਣਨੀਤੀਆਂ ਬਣਾਉਣ ’ਚ ਸਮਾਂ ਬਰਬਾਦ ਨਾ ਕਰਨ। ਸੰਭਵ ਹੈ ਕਿ ਮੋਦੀ ਨੇ ਆਪਣੀ ਹੀ ਪਾਰਟੀ ਦੇ ਉਨ੍ਹਾਂ ਲੋਕਾਂ ਨੂੰ ਵੀ ਸੰਕੇਤ ਭੇਜਿਆ ਹੋਵੇ, ਜੋ ਉਨ੍ਹਾਂ ਦੇ 75 ਸਾਲ ਦਾ ਹੋਣ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਲੈਣ ਦੀ ਆਸ ਲਾਈ ਬੈਠੇ ਹਨ।
ਇਹ ਵੀ ਪੜ੍ਹੋ- ਦੁਨੀਆ ਭਾਰਤ ਵੱਲ ਅਤੇ ਭਾਰਤ ਦੀ ਜਨਤਾ ਭਾਜਪਾ ਵੱਲ ਦੇਖ ਰਹੀ : PM ਮੋਦੀ
ਭਾਜਪਾ ਲੀਡਰਸ਼ਿਪ ਨੇ 2014 ’ਚ 75 ਸਾਲ ਸਿਆਸੀ ਸਰਗਰਮੀ ਦਾ ਆਖਰੀ ਸਾਲ ਨਿਰਧਾਰਤ ਕੀਤਾ ਸੀ ਤੇ ਇਸ ਦੇ ਆਧਾਰ ’ਤੇ ਇਕ ਵਾਰ ’ਚ ਹੀ ਦਰਜਨਾਂ ਨੇਤਾਵਾਂ ਨੂੰ ਸੇਵਾ-ਮੁਕਤ ਕਰ ਦਿੱਤਾ ਗਿਆ ਸੀ। ਮੋਦੀ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਉਦੋਂ ਤੱਕ ਆਰਾਮ ਨਹੀਂ ਕਰ ਸਕਦੇ, ਜਦੋਂ ਤੱਕ ਕਿ ਉਹ ਪੂਰੀ ਤਰ੍ਹਾਂ ਤ੍ਰਿਪਤ ਨਹੀਂ ਹੋ ਜਾਂਦੇ ਅਤੇ 100 ਫ਼ੀਸਦੀ ਟੀਚੇ ਹਾਸਲ ਨਹੀਂ ਕਰ ਲੈਂਦੇ। ਸਪੱਸ਼ਟ ਹੈ ਕਿ ਉਹ ਆਪਣੀਆਂ ਸਾਰੀਆਂ ਯੋਜਨਾਵਾਂ ਦਾ ਟੀਚਾ 100 ਫ਼ੀਸਦੀ ਤੱਕ ਪ੍ਰਾਪਤ ਕਰਨਾ ਚਾਹੁੰਦੇ ਹਨ, ਇਸ ਲਈ ਉਹ ਕੰਮ ਕਰਨਾ ਜਾਰੀ ਰੱਖਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ- 7 ਫੇਰੇ ਲੈਣ ਤੋਂ ਪਹਿਲਾਂ ਛੱਡੀ ਦੁਨੀਆ, ਹਿਮਾਚਲ ਘੁੰਮਣ ਗਏ ਦੋਸਤਾਂ ਨਾਲ ਵਾਪਰਿਆ ਵੱਡਾ ਹਾਦਸਾ
ਮੋਦੀ ਦੀ ਸਭ ਤੋਂ ਅਹਿਮ ਟਿੱਪਣੀ ਇਹ ਹੈ ਕਿ ਸਰਕਾਰੀ ਤੰਤਰ ਨੂੰ ‘ਅਨੁਸ਼ਾਸਨ’ ਦੀ ਆਦਤ ਪਾ ਲੈਣੀ ਚਾਹੀਦੀ ਹੈ। ਉਹ ਚਾਹੁੰਦੇ ਹਨ ਕਿ ਨੌਕਰਸ਼ਾਹੀ ਅਨੁਸ਼ਾਸ਼ਿਤ ਹੋਵੇ। ਹੁਣ ਤੱਕ ਕਿਸੇ ਵੀ ਪ੍ਰਧਾਨ ਮੰਤਰੀ ਨੇ ਇੰਨੇ ਸਪੱਸ਼ਟ ਸ਼ਬਦਾਂ ’ਚ ਇਸ ਤੋਂ ਪਹਿਲਾਂ ਅਜਿਹਾ ਨਹੀਂ ਕਿਹਾ ਹੈ। 2014 ’ਚ ਮੋਦੀ ਦੇ ਸੱਤਾ ’ਚ ਆਉਣ ਤੋਂ ਤੁਰੰਤ ਬਾਅਦ ਹੀ ਉਹ ਨੌਕਰਸ਼ਾਹੀ ਦੇ ਕੰਮ-ਕਾਜ ਨੂੰ ਕੱਸ ਰਹੇ ਹਨ। ਉਨ੍ਹਾਂ ਦੇ ਕੁਝ ਕਦਮਾਂ ਨੇ ਨੌਕਰਸ਼ਾਹਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਹ ਦਿਨ ਗਏ, ਜਦੋਂ ਉਹ ਰਾਤ ਨੂੰ ਪਾਰਟੀਆਂ ਕਰਦੇ ਸਨ, 5-ਤਾਰਾ ਹੋਟਲਾਂ ’ਚ ਲੰਚ ਕਰਦੇ ਸੀ ਅਤੇ ਮੁਫਤ ’ਚ ਮੌਜਾਂ ਉਡਾਉਂਦੇ ਸਨ।