ਮਹਾਰਾਸ਼ਟਰ ਦਾ ਸੀ.ਐੱਮ ਬਣਨ 'ਤੇ ਪੀ.ਐੱਮ. ਮੋਦੀ ਨੇ ਉਧਵ ਨੂੰ ਦਿੱਤੀ ਵਧਾਈ
Thursday, Nov 28, 2019 - 07:54 PM (IST)

ਨਵੀਂ ਦਿੱਲੀ — ਸ਼ਿਵ ਸੇਨਾ ਮੁਖੀ ਉਧਵ ਠਾਕਰੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਵਧਾਈ ਦਿੱਤੀ ਹੈ। ਇਸ ਤੋਂ ਪਹਿਲਾਂ ਪੀ.ਐੱਮ. ਮੋਦੀ ਨੇ ਬੁੱਧਵਾਰ ਦੇਰ ਸ਼ਾਮ ਮਹਾਰਾਸ਼ਟਰ ਵਿਤਾਸ ਅਘਾੜੀ ਦਾ ਨੇਤਾ ਚੁਣੇ ਜਾਣ 'ਤੇ ਫੋਨ 'ਤੇ ਗੱਲ ਕਰ ਵਧਾਈ ਦਿੱਤੀ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਧਵ ਠਾਕਰੇ ਨੂੰ ਮੁੱਖ ਮੰਤਰੀ ਬਣਨ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਮੈਨੂੰ ਉਮੀਦ ਹੈ ਕਿ ਉਧਵ ਠਾਕਰੇ ਮਹਾਰਾਸ਼ਟਰ ਦੇ ਉਜੱਵਲ ਭਵਿੱਖ ਲਈ ਕੰਮ ਕਰਨਗੇ।
Prime Minister Narendra Modi tweets, "Congratulations to Uddhav Thackeray Ji on taking oath as the CM of Maharashtra. I am confident he will work diligently for the bright future of Maharashtra." pic.twitter.com/1Bo1ZvxduZ
— ANI (@ANI) November 28, 2019
ਜ਼ਿਕਰਯੋਗ ਹੈ ਕਿ ਸ਼ਿਵ ਸੇਨਾ ਮੁਖੀ ਉਧਵ ਠਾਕਰੇ ਨੇ ਮਹਾਰਾਸ਼ਟਰ ਦੇ 18ਵੇਂ ਮੁੱਖ ਮੰਤਰੀ ਦੇ ਰੂਪ 'ਚ ਸਹੁੰ ਚੁੱਕੀ। ਠਾਕਰੇ ਨੇ ਸ਼ਿਵਾਜੀ ਮਹਾਰਾਜ ਨੂੰ ਨਮਸਕਾਰ ਕਰਦੇ ਹੋਏ ਮਰਾਠੀ ਭਾਸ਼ਾ 'ਚ ਸਹੁੰ ਚੁੱਕੀ। ਮੁੰਬਈ ਦੇ ਸ਼ਿਵਾਜੀ ਪਾਰਕ 'ਚ ਸਹੁੰ ਚੁੱਕ ਸਮਾਗਮ 'ਚ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਉਨ੍ਹਾਂ ਨੂੰ ਅਹੁਦਾ ਅਤੇ ਗੋਪਨੀਅਤਾ ਦੀ ਸਹੁੰ ਚੁੱਕਾਈ।