ਮੋਦੀ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੂੰ ਚੋਣਾਂ ''ਚ ਜਿੱਤ ''ਤੇ ਦਿੱਤੀ ਵਧਾਈ
Sunday, May 19, 2019 - 11:39 PM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੂੰ ਚੋਣਾਂ 'ਚ ਜਿੱਤ ਦੀ ਵਧਾਈ ਦਿੱਤੀ ਹੈ। ਸ਼੍ਰੀ ਮੋਦੀ ਨੇ ਐਤਵਾਰ ਨੂੰ ਟਵੀਟ ਕਰਕੇ ਕਿਹਾ ਕਿ ਚੋਣਾਂ 'ਚ ਜਿੱਤ 'ਤੇ ਸਕਾਟ ਮੋਰੀਸਨ ਤੁਹਾਨੂੰ ਬਹੁਤ ਵਧਾਈ। ਅਸੀਂ ਤੁਹਾਡੀ ਸ਼ਾਨਦਾਰ ਅਗਵਾਈ 'ਚ ਆਸਟ੍ਰੇਲੀਆ ਦੇ ਲੋਕਾਂ ਦੀ ਸਫਲਤਾ ਦੀ ਕਾਮਨਾ ਕਰਦੇ ਹਾਂ। ਰਣਨੀਤਿਕ ਸਾਂਝੇਦਾਰ ਦੇ ਰੂਪ 'ਚ ਆਪਣੇ ਸਬੰਧਾਂ ਨੂੰ ਹੋਰ ਜ਼ਿਆਦਾ ਮਜ਼ਬੂਤੀ ਪ੍ਰਦਾਨ ਕਰਨ ਲਈ ਅਸੀਂ ਮਿਲ ਕੇ ਕੰਮ ਕਰਨ ਦੀ ਦਿਸ਼ਾ 'ਚ ਅੱਗੇ ਵਧੇ।
ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਅਜਿਹਾ ਮੰਨਦੀਆਂ ਹਨ ਕਿ ਵੱਖ-ਵੱਖ ਖੇਤਰਾਂ 'ਚ ਆਪਸੀ ਸਹਿਯੋਗ ਦੀਆਂ ਕਈ ਸੰਭਾਵਨਾਵਾਂ ਹਨ। ਸ਼੍ਰੀ ਮੋਰੀਸਨ ਦੇ ਲਿਬਰਲ-ਨੈਸ਼ਨਲ ਗਠਜੋੜ ਨੇ ਦੇਸ਼ ਦੀ ਫੈਡਰਲ ਚੋਣ 'ਚ ਸਰਵੇਖਣਾਂ ਨੂੰ ਨਕਾਰਦੇ ਹੋਏ ਬਿਲ ਸਾਰਟਨ ਦੀ ਅਗਵਾਈ ਵਾਲੀ ਵਿਰੋਧੀ ਲੇਬਰ ਪਾਰਟੀ 'ਤੇ ਹੈਰਾਨ ਕਰਨ ਵਾਲੀ ਜਿੱਤ ਹਾਸਲ ਕੀਤੀ।