PM ਮੋਦੀ ਨੇ ਦਿੱਤੀ ਅਭਿਜੀਤ ਬੈਨਰਜੀ ਨੂੰ ਵਧਾਈ, ਕਿਹਾ-ਗਰੀਬੀ ਹਟਾਉਣ ਲਈ ਦਿੱਤਾ ਵੱਡਾ ਯੋਗਦਾਨ
Monday, Oct 14, 2019 - 08:53 PM (IST)
 
            
            ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਭਾਰਤੀ ਮੂਲ ਦੇ ਅਮਰੀਕੀ ਅਰਥ ਸ਼ਾਸਤਰੀ ਅਭਿਜੀਤ ਬੈਨਰਜੀ ਨੂੰ ਨੋਬੇਲ ਪੁਰਸਕਾਰ ਨਾਲ ਸਨਮਾਨਿਤ ਹੋਣ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੇ ਗਰੀਬੀ ਦੂਰ ਕਰਨ ਲਈ ਜ਼ਿਕਰਯੋਗ ਯੋਗਦਾਨ ਦਿੱਤਾ ਹੈ।
ਬੈਨਰਜੀ ਨੂੰ ਉਨ੍ਹਾਂ ਦੀ ਪਤਨੀ ਐਸਥਰ ਡੁਫਲੋ ਅਤੇ ਅਮਰੀਕਾ ਦਾ ਅਰਥਸ਼ਾਸਤਰੀ ਮਾਇਕਲ ਕ੍ਰੈਮਰ ਨਾਲ ਸੰਯੁਕਤ ਰੂਪ ਨਾਲ ਨੋਬੇਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਪੁਰਸਕਾਰ 'ਗਲੋਬਲ ਗਰੀਬੀ ਦੂਰ ਕਰਨ ਲਈ ਪ੍ਰਯੋਗਾਤਮਕ ਨਜ਼ਰੀਏ' ਲਈ ਮਿਲਿਆ।
ਪੀ.ਐੱਮ. ਮੋਦੀ ਨੇ ਟਵਿਟਰ 'ਚ ਲਿਖਿਆ, 'ਅਭਿਜੀਤ ਬੈਨਰਜੀ ਨੂੰ ਅਲਫਰੈਡ ਨੋਬੇਲ ਦੀ ਯਾਦ ਵਿਚ ਆਰਥਿਕ ਵਿਗਿਆਨ 'ਚ 2019 ਦਾ 'ਸਿਵਰਜੇਸ ਰਿਕਸਬੈਂਕ ਪੁਰਸਕਾ' ਨਾਲ ਸਨਮਾਨਿਤ ਕੀਤੇ ਜਾਣ 'ਤੇ ਵਧਾਈ। ਉਨ੍ਹਾਂ ਨੇ ਗਰੀਬੀ ਦੂਰ ਕਰਨ ਲਈ ਜ਼ਿਕਰਯੋਗ ਦਿੱਤਾ ਹੈ।'

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            