Asia Cup 2022 : PM ਮੋਦੀ ਨੇ ਭਾਰਤੀ ਟੀਮ ਨੂੰ ਦਿੱਤੀ ਜਿੱਤ ਦੀ ਵਧਾਈ, ਕਿਹਾ-ਤੁਸੀਂ ਸ਼ਾਨਦਾਰ ਪ੍ਰਦਰਸ਼ਨ ਕੀਤਾ

Monday, Aug 29, 2022 - 12:33 AM (IST)

Asia Cup 2022 : PM ਮੋਦੀ ਨੇ ਭਾਰਤੀ ਟੀਮ ਨੂੰ ਦਿੱਤੀ ਜਿੱਤ ਦੀ ਵਧਾਈ, ਕਿਹਾ-ਤੁਸੀਂ ਸ਼ਾਨਦਾਰ ਪ੍ਰਦਰਸ਼ਨ ਕੀਤਾ

ਨਵੀਂ ਦਿੱਲੀ-ਏਸ਼ੀਆ ਕੱਪ ਦੇ ਗਰੁੱਪ ਏ ਦੇ ਦੂਜੇ ਮੁਕਾਬਲੇ 'ਚ ਅੱਜ ਭਾਰਤ ਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਆਹਮੋ-ਸਾਹਮਣੇ ਹੋਈਆਂ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੂੰ 148 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਹਾਰਦਿਕ ਪੰਡਯਾ ਨੇ ਨਵਾਜ਼ ਦੀ ਰੇਂਦ 'ਤੇ ਛੱਕਾ ਲੱਗਾ ਕੇ ਭਾਰਤ ਨੂੰ ਜਿੱਤ ਦਿਵਾਈ।

ਇਹ ਵੀ ਪੜ੍ਹੋ : IND vs PAK : ਪਾਕਿਸਤਾਨ 'ਚ ਆਏ ਹੜ੍ਹ ਤੋਂ ਦੁਖੀ ਹੋਈ ਪਾਕਿ ਟੀਮ, ਪੀੜਤਾਂ ਲਈ ਬੰਨ੍ਹੀਆਂ ਕਾਲੀਆਂ ਪੱਟੀਆਂ

ਭਾਰਤੀ ਟੀਮ ਦੀ ਰੋਮਾਂਚਕ ਜਿੱਤ 'ਤੇ ਪੀ.ਐੱਮ. ਮੋਦੀ ਨੇ ਵੀ ਵਧਾਈ ਦਿੱਤੀ ਹੈ। ਟੀਮ ਇੰਡੀਆ ਨੇ ਅੱਜ ਏਸ਼ੀਆ ਕੱਪ 2022 ਦੇ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੀਮ ਨੇ ਜ਼ਬਰਦਸਤ ਕਲਾ ਤੇ ਸਬਰ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੂੰ ਜਿੱਤ ਦੀ ਵਧਾਈ।’’PunjabKesari

 

ਇਸ ਤੋਂ ਇਲਾਵਾ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਟਵੀਟ ਕੀਤਾ, 'ਕੀ ਰੋਮਾਂਚਕ ਮੈਚ ਸੀ। ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਖੇਡਾਂ ਦੀ ਖੂਬਸੂਰਤੀ ਇਹ ਹੈ ਕਿ ਉਹ ਕਿਵੇਂ ਦੇਸ਼ ਨੂੰ ਪ੍ਰੇਰਿਤ ਅਤੇ ਇਕਜੁੱਟ ਕਰਦੀਆਂ ਹਨ। ਬਹੁਤ ਖੁਸ਼ੀ ਤੇ ਮਾਣ ਦੀ ਭਾਵਨਾ।'

PunjabKesari

ਉਥੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟੀਮ ਇੰਡੀਆ ਦੀ ਜਿੱਤ 'ਤੇ ਟਵੀਟ ਕਰ ਕਿਹਾ,''ਏਸ਼ੀਆ ਕੱਪ 'ਚ ਭਾਰਤੀ ਟੀਮ ਦੀ ਸ਼ਾਨਦਾਰ ਸ਼ੁਰੂਆਤ। ਬਹੁਤ ਹੀ ਰੋਮਾਂਚਕ ਮੁਕਾਬਲਾ। ਇਸ ਸ਼ਾਨਦਾਰ ਜਿੱਤ 'ਤੇ ਟੀਮ ਨੂੰ ਵਧਾਈ।

PunjabKesari

ਇਹ ਵੀ ਪੜ੍ਹੋ : ਪਾਕਿਸਤਾਨ ਨੇ 19 ਸਾਲ ਦੇ Naseem Shah ਨੂੰ ਕਰਵਾਇਆ ਭਾਰਤ ਵਿਰੁੱਧ ਡੈਬਿਊ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News