ਪ੍ਰਧਾਨ ਮੰਤਰੀ ਨੇ ਨੀਤੂ ਤੇ ਸਵੀਟੀ ਨੂੰ ਗੋਲਡ ਮੈਡਲ ਜਿੱਤਣ 'ਤੇ ਦਿੱਤੀ ਵਧਾਈ

Sunday, Mar 26, 2023 - 02:32 AM (IST)

ਪ੍ਰਧਾਨ ਮੰਤਰੀ ਨੇ ਨੀਤੂ ਤੇ ਸਵੀਟੀ ਨੂੰ ਗੋਲਡ ਮੈਡਲ ਜਿੱਤਣ 'ਤੇ ਦਿੱਤੀ ਵਧਾਈ

ਨਵੀਂ ਦਿੱਲੀ (ਭਾਸ਼ਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਰਾਸ਼ਟਰਮੰਡਲ ਖੇਡਾਂ ਦੀ ਗੋਲਡ ਮੈਡਲ ਜੇਤੂ ਨੀਤੂ ਘੰਗਾਸ ਤੇ ਤਜ਼ੁਰਬੇਕਾਰ ਮੁੱਕੇਬਾਜ਼ ਸਵੀਟੀ ਬੂਰਾ ਨੂੰ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤਣ 'ਤੇ ਵਧਾਈ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - ਕਰੌਲੀ ਵਾਲੇ ਬਾਬੇ ਦਾ ਦਾਅਵਾ, 'ਸਿੱਧੂ ਮੂਸੇਵਾਲਾ ਨੂੰ ਨਹੀਂ ਮਿਲੀ ਸ਼ਾਂਤੀ'; ਪਰਿਵਾਰ ਨੂੰ ਕਹੀ ਇਹ ਗੱਲ (ਵੀਡੀਓ)

ਨੀਤੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੰਗੋਲੀਆ ਦੀ ਲੁਤਸਾਈਖ਼ਾਨ ਅਲਤਨਸੇਤਸੇਗ ਨੂੰ 5-0 ਨਾਲ ਹਰਾ ਕੇ ਘੱਟੋ-ਘੱਟ ਭਾਰ ਵਰਗ (48 ਕਿੱਲੋਗ੍ਰਾਮ) ਦਾ ਗੋਲਡ ਮੈਡਲ ਆਪਣੇ ਨਾਂ ਕੀਤਾ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, "ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤਣ ਲਈ ਨੀਤੂ ਗੰਘਾਸ ਨੂੰ ਵਧਾਈ। ਭਾਰਤ ਉਨ੍ਹਾਂ ਦੀ ਪ੍ਰਾਪਤੀ ਨਾਲ ਬਾਗੋਬਾਗ ਹੈ।"

ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: PM ਮੋਦੀ ਦੀ ਸੁਰੱਖਿਆ 'ਚ ਮੁੜ ਹੋਈ ਕੁਤਾਹੀ, ਰੋਡ ਸ਼ੋਅ ਦੌਰਾਨ ਕਾਫ਼ਿਲੇ ਨੇੜੇ ਪੁੱਜਿਆ ਸ਼ਖ਼ਸ

ਸਵੀਟੀ ਨੇ ਲਾਈਟ ਹੈਵੀਵੇਟ ਵਰਗ (81 ਕਿੱਲੋਗ੍ਰਾਮ) ਵਿਚ ਚੀਨ ਦੀ ਵਾਂਗ ਲਿਨਾ ਦੀ ਚੁਣੌਤੀ ਨੂੰ ਪਾਰ ਕਰਦਿਆਂ 4-3 ਨਾਲ ਜਿੱਤ ਹਾਸਲ ਕੀਤੀ। ਮੋਦੀ ਨੇ ਟਵੀਟ ਕੀਤਾ, "ਸਵੀਟੀ ਬੂਰਾ ਵੱਲੋਂ ਅਸਾਧਾਰਨ ਪ੍ਰਦਰਸ਼ਨ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤਣ ਲਈ ਉਨ੍ਹਾਂ 'ਤੇ ਮਾਣ ਹੈ। ਉਨ੍ਹਾਂ ਦੀ ਸਫ਼ਲਤਾ ਕਈ ਉੱਭਰਦੇ ਅਥਲੀਟਾਂ ਨੂੰ ਪ੍ਰੇਰਿਤ ਕਰੇਗੀ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News