ਸਜ ਗਿਆ ਮਾਤਾ ਦਾ ਦਰਬਾਰ, ਪੀ. ਐੱਮ. ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਨਰਾਤਿਆਂ ਦੀ ਵਧਾਈ
Thursday, Oct 07, 2021 - 10:23 AM (IST)
ਨਵੀਂ ਦਿੱਲੀ— ਆਸਥਾ ਅਤੇ ਭਗਤੀ ਦਾ ਮਹਾ ਉਤਸਵ ਨਰਾਤੇ ਅੱਜ ਤੋਂ ਸ਼ੁਰੂ ਹੋ ਗਏ ਹਨ। ਦੇਸ਼ ਭਰ ਵਿਚ ਮਾਂ ਦੁਰਗਾ ਦੇ ਮੰਦਰਾਂ ਦੀ ਸਜਾਵਟ ਕੀਤੀ ਗਈ ਹੈ। ਇਸ ਪਾਵਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਸਾਰੇ ਦੇਸ਼ ਵਾਸੀਆਂ ਨੂੰ ਨਰਾਤਿਆਂ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਨਰਾਤੇ ਸਾਰੀਆਂ ਦੀ ਜ਼ਿੰਦਗੀ ਵਿਚ ਸ਼ਕਤੀ, ਚੰਗੀ ਸਿਹਤ ਅਤੇ ਖ਼ੁਸ਼ਹਾਲੀ ਲਿਆਉਣ।
ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ ’ਤੇ ਮਾਂ ਦੁਰਗਾ ਦੀ ਆਰਤੀ ਕਰਦੇ ਹੋਏ ਇਕ ਤਸਵੀਰ ਪੋਸਟ ਕੀਤੀ ਅਤੇ ਲਿਖਿਆ ਕਿ ਸਾਰਿਆਂ ਨੂੰ ਨਰਾਤਿਆਂ ਦੀ ਵਧਾਈ। ਆਉਣ ਵਾਲੇ ਦਿਨ ਜਗਤ ਜਨਨੀ ਮਾਂਦੀ ਪੂਜਾ ਲਈ ਖ਼ੁਦ ਨੂੰ ਸਮਰਪਿਤ ਕਰਨ ਵਾਲੇ ਹਨ। ਨਰਾਤੇ ਸਾਰੀਆਂ ਦੀ ਜ਼ਿੰਦਗੀ ਵਿਚ ਸ਼ਕਤੀ, ਚੰਗੀ ਸਿਹਤ ਅਤੇ ਖ਼ੁਸ਼ਹਾਲੀ ਲਿਆਉਣ। ਉਨ੍ਹਾਂ ਨੇ ਆਪਣੇ ਟਵੀਟ ’ਚ ਮਾਂ ਸ਼ੈਲਪੁੱਤਰੀ ਲਈ ਇਕ ਪ੍ਰਾਰਥਨਾ ਵੀ ਪੋਸਟ ਕੀਤੀ ਹੈ, ਜਿਨ੍ਹਾਂ ਦੀ ਪੂਜਾ ਨਰਾਤੇ ਦੇ ਪਹਿਲੇ ਦਿਨ ਕੀਤੀ ਜਾਂਦੀ ਹੈ।
It is Day 1 of Navratri and we pray to Maa Shailputri. Here is a Stuti that is devoted to her. pic.twitter.com/nzIVQUrWH8
— Narendra Modi (@narendramodi) October 7, 2021
ਦੱਸ ਦੇਈਏ ਕਿ ਨਰਾਤਿਆਂ ਦੀ ਸ਼ੁਰੂਆਤ ਪਹਿਲੇ ਦਿਨ ਮਾਂ ਸ਼ੈਲਪੁੱਤਰੀ ਦੇ ਪੂਜਾ ਨਾਲ ਹੁੰਦੀ ਹੈ। ਇਸ ਤੋਂ ਪਹਿਲਾਂ ਵਿਧੀ ਵਿਧਾਨ ਨਾਲ ਕਲਸ਼ ਦੀ ਸਥਾਪਨਾ ਕੀਤੀ ਜਾਂਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ ’ਤੇ ਮਾਂ ਸ਼ੈਲਪੁੱਤਰੀ ਨੂੰ ਸਮਰਪਿਤ ਉਸਤਤ ਨੂੰ ਵੀ ਸਾਂਝਾ ਕੀਤਾ ਹੈ।