ਮੋਦੀ ਨੂੰ ਮਿਲਿਆ ਸਰਵਉੱਚ ਨਾਗਰਿਕ ਸਨਮਾਨ 'ਨਿਸ਼ਾਨ ਇੱਜੁਦੀਨ'

06/08/2019 8:22:04 PM

ਨਵੀਂ ਦਿੱਲੀ— ਨਰਿੰਦਰ ਮੋਦੀ ਮੁੜ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ ਪਹਿਲੀ ਵਿਦੇਸ਼ ਯਾਤਰੀ 'ਤੇ ਸ਼ਨੀਵਾਰ ਨੂੰ ਮਾਲਦੀਵ ਪਹੁੰਚੇ। ਉਨ੍ਹਾਂ ਦੀ ਇਹ ਯਾਤਰਾ ਭਾਰਤ ਦੀ 'ਗੁਆਂਢੀ ਪਹਿਲ' ਦੀ ਨੀਤੀ ਨੂੰ ਦਿੱਤੀ ਜਾ ਰਹੀ ਅਹਿਮੀਅਤ ਨੂੰ ਦਰਸ਼ਾਉਂਦੀ ਹੈ।

ਮੋਦੀ ਦਾ ਮਾਲੇ ਹਵਾਈ ਅੱਡੇ 'ਤੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੇ ਸਵਾਗਤ ਕੀਤਾ। ਮਾਲਦੀਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਸਰਵਉੱਚ ਨਾਗਰਿਕ ਸਨਮਾਨ 'ਨਿਸ਼ਾਨ ਇੱਜੁਦੀਨ' ਦੇਣ ਦਾ ਐਲਾਨ ਕੀਤਾ ਹੈ। ਮਾਲਦੀਵ ਦੇ ਰਾਸ਼ਟਰਪਤੀ ਇਬ੍ਰਾਹਿਮ ਮੁਹੰਮਦ ਸੋਲਿਹ ਨੇ ਸ਼ਨੀਵਾਰ ਨੂੰ ਇਹ ਐਲਾਨ ਕੀਤਾ।

ਵਿਦੇਸ਼ ਮੰਤਰਾਲਾ ਦੇ ਬੁਲਾਰਾ ਰਵੀਸ਼ ਕੁਮਾਰ ਨੇ ਟਵਿਟਰ 'ਤੇ ਕਿਹਾ, ''ਹਮੇਸ਼ਾ ਲਈ ਦੋਸਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਲਦੀਵ ਦੀ ਰਾਜਧਾਨੀ ਮਾਲੇ ਪਹੁੰਚੇ ਜਿਥੇ ਵਿਦੇਸ਼ ਮੰਤਰੀ ਸ਼ਾਹਿਦ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਪ੍ਰਧਾਨ ਮੰਤਰੀ ਪਿਛਲੀ ਵਾਰ ਇਥੇ ਨਵੰਬਰ 2018 'ਚ ਰਾਸ਼ਟਰਪਤੀ ਸਾਲੇਹ ਦੇ ਸਹੁੰ ਚੁੱਕ ਸਮਾਗਮ 'ਚ ਆਏ ਸਨ।'' ਹਾਲਾਂਕਿ ਮੋਦੀ ਰਾਸ਼ਟਰਪਤੀ ਇਬ੍ਰਾਹਿਮ ਸਾਲੇਹ ਦੇ ਸਹੁੰ ਚੁੱਕ ਸਮਾਗਮ 'ਚ ਹਿੱਸਾ ਲੈਣ ਲਈ ਨਵੰਬਰ 'ਚ ਮਾਲਦੀਵ ਆਏ ਸਨ ਪਰ ਇਹ ਯਾਤਰਾ ਅੱਠ ਸਾਲਾਂ 'ਚ ਦੋ ਪੱਖੀ ਪੱਧਰ 'ਤੇ ਕਿਸੇ ਭਾਰਤ ਪ੍ਰਧਾਨ ਮੰਤਰੀ ਦੀ ਪਹਿਲੀ ਯਾਤਰਾ ਹੈ। ਇਸ ਦੋ ਦਿਨਾਂ ਯਾਤਰਾ ਦਾ ਟੀਚਾ ਹਿੰਦ ਮਹਾਸਾਗਰ ਦੀਪ ਸਮੂਹ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ।


Inder Prajapati

Content Editor

Related News