PM ਮੋਦੀ ਨੇ ਸ਼ਿੰਕੁਨ ਲਾ ਸੁਰੰਗ ਦੇ ਨਿਰਮਾਣ ਲਈ ਕੀਤਾ ''ਪਹਿਲਾ ਵਿਸਫੋਟ''
Friday, Jul 26, 2024 - 11:45 AM (IST)
ਦਰਾਸ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿਚਾਲੇ ਹਰ ਮੌਸਮ 'ਚ ਸੰਪਰਕ ਸਹੂਲਤ ਪ੍ਰਦਾਨ ਕਰਨ ਵਾਲੀ ਸੁਰੰਗ ਦੇ ਨਿਰਮਾਣ ਲਈ 'ਪਹਿਲਾ ਵਿਸਫ਼ੋਟ' ਕੀਤਾ। ਪੀ.ਐੱਮ. ਮੋਦੀ ਨੇ ਸ਼ਿੰਕੁਨ ਲਾ ਸੁਰੰਗ ਦੇ ਨਿਰਮਾਣ ਦੀ ਸ਼ੁਰੂਆਤ ਕਰਦੇ ਹੋਏ ਲੱਦਾਖ ਦੇ ਦਰਾਸ ਤੋਂ ਕੁਝ ਦੂਰੀ 'ਤੇ 'ਪਹਿਲਾ ਵਿਸਫ਼ੋਟ' ਕੀਤਾ।
ਸ਼ਿੰਕੁਨ ਲਾ ਸੁਰੰਗ ਪ੍ਰਾਜੈਕਟ 'ਚ 4.1 ਕਿਲੋਮੀਟਰ ਲੰਬੀ ਦੋਹਰੀ-ਟਿਊਬ ਸੁਰੰਗ ਸ਼ਾਮਲ ਹੈ, ਜਿਸ ਦਾ ਨਿਰਮਾਣ ਲੇਹ ਨੂੰ ਸਾਰੇ ਮੌਸਮ 'ਚ ਸੰਪਰਕ ਪ੍ਰਦਾਨ ਕਰਨ ਲਈ ਨਿਮੂ-ਪਦੁਮ-ਦਾਰਚਾ ਰੋਡ 'ਤੇ ਲਗਭਗ 15,800 ਫੁੱਟ ਦੀ ਉੱਚਾਈ 'ਤੇ ਕੀਤਾ ਜਾਵੇਗਾ। ਇਕ ਬੁਲਾਰੇ ਨੇ ਕਿਹਾ,''ਨਿਰਮਾਣ ਪੂਰਾ ਹੋਣ ਤੋਂ ਬਾਅਦ ਇਹ ਦੁਨੀਆ ਦੀ ਸਭ ਤੋਂ ਉੱਚੀ ਸੁਰੰਗ ਹੋਵੇਗੀ। ਸ਼ਿੰਕੁਨ ਲਾ ਸੁਰੰਗ ਨਾ ਸਿਰਫ਼ ਸਾਡੀਆਂ ਹਥਿਆਰਬੰਦ ਫ਼ੋਰਸਾਂ ਅਤੇ ਉਪਕਰਣਾਂ ਦੀ ਤੇਜ਼ ਅਤੇ ਕੁਸ਼ਲ ਆਵਾਜਾਈ ਯਕੀਨੀ ਕਰੇਗੀ ਸਗੋਂ ਲੱਦਾਖ 'ਚ ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਵੀ ਉਤਸ਼ਾਹ ਦੇਵੇਗੀ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e