ਜਾਣੋ ਪੀ. ਐੱਮ. ਮੋਦੀ ਦੇ ਬਚਪਨ ਨਾਲ ਜੁੜੀਆ ਕੁਝ ਰੌਚਕ ਕਹਾਣੀਆਂ

Tuesday, Sep 17, 2019 - 11:29 AM (IST)

ਜਾਣੋ ਪੀ. ਐੱਮ. ਮੋਦੀ ਦੇ ਬਚਪਨ ਨਾਲ ਜੁੜੀਆ ਕੁਝ ਰੌਚਕ ਕਹਾਣੀਆਂ

ਨਵੀਂ ਦਿੱਲੀ—ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 69ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦਾ ਜਨਮ 17 ਸਤੰਬਰ 1950 ਨੂੰ ਗੁਜਰਾਤ ਦੇ ਵਡਨਗਰ 'ਚ ਹੋਇਆ ਸੀ। ਬਚਪਨ ਤੋਂ ਹੀ ਨਰਿੰਦਰ ਮੋਦੀ ਬਾਕੀ ਬੱਚਿਆ ਤੋਂ ਕੁਝ ਵੱਖਰੇ ਸੀ। ਪੀ ਐੱਮ ਮੋਦੀ ਦੇ ਬਚਪਨ ਨਾਲ ਜੁੜੀਆ ਕੁਝ ਰੌਚਕ ਕਹਾਣੀਆਂ ਹਨ। 

ਚਾਹ ਵੇਚਣਾ-
ਵਡਨਗਰ ਦੇ ਰੇਲਵੇ ਸਟੇਸ਼ਨ 'ਤੇ ਨਰਿੰਦਰ ਮੋਦੀ ਦੇ ਪਿਤਾ ਚਾਹ ਵੇਚਣ ਦਾ ਕੰਮ ਕਰਦੇ ਸੀ, ਉੱਥੇ ਹੀ 8 ਸਾਲ ਦੀ ਉਮਰ 'ਚ ਸਕੂਲ ਤੋਂ ਬਾਅਦ ਮੋਦੀ ਆਪਣੇ ਪਿਤਾ ਦੇ ਕੰਮ 'ਚ ਹੱਥ ਵਟਾਉਂਦੇ ਸੀ।

ਦਿਆਲੂ ਸੁਭਾਅ-
''ਕਾਮਨਮੈਨ ਨਰਿੰਦਰ ਮੋਦੀ' 'ਚ ਕਿਸ਼ੋਰ ਮਕਵਾਨਾ ਲਿਖਦੇ ਹਨ ਕਿ ਸਕੂਲੀ ਦਿਨਾਂ 'ਚ ਨਰਿੰਦਰ ਐੱਨ. ਸੀ. ਸੀ. ਕੈਂਪ 'ਚ ਗਏ, ਜਿੱਥੇ ਬਾਹਰ ਨਿਕਲਣਾ ਮੁਸ਼ਕਿਲ ਸੀ। ਸਕੂਲ ਦੇ ਅਧਿਆਪਕ ਗੋਵਰਧਨਭਾਈ ਪਟੇਲ ਨੇ ਦੇਖਿਆ ਕਿ ਮੋਦੀ ਇਕ ਖੰਭੇ 'ਤੇ ਚੜ੍ਹੇ ਹੋਏ ਹਨ ਤਾਂ ਉਨ੍ਹਾਂ ਨੂੰ ਗੁੱਸਾ ਆ ਗਿਆ ਪਰ ਜਦੋਂ ਉਹ ਝਿੜਕਣ ਲੱਗੇ ਤਾਂ ਉਨ੍ਹਾਂ ਨੇ ਦੇਖਿਆ ਕਿ ਮੋਦੀ ਖੰਭੇ 'ਤੇ ਫਸੇ ਪੰਛੀ ਨੂੰ ਕੱਢਣ ਲਈ ਚੜ੍ਹੇ ਹੋਏ ਹਨ ਤਾਂ ਉਨ੍ਹਾਂ ਦਾ ਗੁੱਸਾ ਖਤਮ ਹੋ ਗਿਆ।

ਜੁੱਤੀਆ ਨਾਲ ਜੁੜੀ ਕਹਾਣੀ-
ਪੀ. ਐੱਮ. ਮੋਦੀ ਦੇ ਘਰ ਦੀ ਆਰਥਿਕ ਸਥਿਤੀ ਅਜਿਹੀ ਸੀ ਕਿ ਉਹ ਜੁੱਤੇ ਨਹੀਂ ਖ੍ਰੀਦ ਸਕਦੇ ਸੀ। ਉਨ੍ਹਾਂ ਦੇ ਮਾਮਾ ਜੀ ਨੇ ਮੋਦੀ ਨੂੰ ਸਫੈਦ ਕੈਨਵਸ ਜੁੱਤੇ  ਖਰੀਦ ਕੇ ਦਿੱਤੇ। ਹੁਣ ਜੁੱਤੇ ਗੰਦੇ ਹੋਣੇ ਤੈਅ ਸੀ ਪਰ ਨਰਿੰਦਰ ਮੋਦੀ ਕੋਲ ਪਾਲਿਸ਼ ਖ੍ਰੀਦਣ ਲਈ ਪੈਸੇ ਨਹੀ ਸੀ, ਉਨ੍ਹਾਂ ਨੇ ਇੱਕ ਤਰੀਕਾ ਸੋਚਿਆ ਕਿ ਟੀਚਰ ਜੋ ਚਾਕ ਦੇ ਟੁੱਕੜੇ ਸੁੱਟ ਦਿੰਦੇ ਸਨ, ਮੋਦੀ ਉਨ੍ਹਾਂ ਨੂੰ ਇਕੱਠਾ ਕਰਕੇ ਪਾਊਡਰ ਬਣਾ ਲੈਦਾ ਤੇ ਫਿਰ ਉਸ ਨੂੰ ਪਾਣੀ 'ਚ ਭਿਉਂ ਕੇ ਆਪਣੇ ਜੁੱਤਿਆਂ 'ਤੇ ਲਗਾ ਲੈਂਦਾ ਸੀ। ਸੁੱਕਣ ਤੋਂ ਬਾਅਦ ਜੁੱਤੇ ਨਵੇਂ ਵਰਗੇ ਲੱਗਦੇ ਸੀ।

ਮੱਗਰਮੱਛ ਦੇ ਬੱਚੇ ਨੂੰ ਫੜ੍ਹਨਾ—
ਨਰਿੰਦਰ ਮੋਦੀ ਆਪਣੇ ਬਚਪਨ ਦੇ ਦੋਸਤ ਨਾਲ ਸ਼ਮਿਸ਼ਠਾ ਸਰੋਵਰ ਗਏ ਸੀ, ਜਿੱਥੋ ਉਹ ਇੱਕ ਮਗਰਮੱਛ ਦੇ ਬੱਚੇ ਨੂੰ ਫੜ੍ਹ ਕੇ ਘਰ ਲੈ ਆਏ। ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਨੇ ਸਮਝਾਇਆ ਕਿ ਇਸ ਨੂੰ ਵਾਪਸ ਛੱਡ ਆਓ। ਬੱਚਿਆ ਨੂੰ ਜੇਕਰ ਕੋਈ ਮਾਂ ਤੋਂ ਵੱਖਰਾ ਕਰ ਦੇਵੇ ਤਾਂ ਦੋਵਾਂ ਨੂੰ ਹੀ ਪਰੇਸ਼ਾਨੀ ਹੁੰਦੀ ਹੈ। ਮਾਂ ਦੀ ਇਹ ਗੱਲ ਸੁਣ ਕੇ ਨਰਿੰਦਰ ਮੋਦੀ ਮਗਰਮੱਛ ਦੇ ਬੱਚੇ ਨੂੰ ਵਾਪਸ ਛੱਡ ਆਏ।


author

Iqbalkaur

Content Editor

Related News