ਕਾਂਗਰਸ ਦੇ ਕੋਲ ਕੋਈ ਚੋਣ ਮੁੱਦਾ ਨਹੀਂ: ਪੀ. ਐੱਮ. ਮੋਦੀ
Sunday, Nov 25, 2018 - 02:17 PM (IST)

ਰਾਜਸਥਾਨ-ਪ੍ਰਧਾਨ ਮੰਤਰੀ ਮੋਦੀ ਰਾਜਸਥਾਨ ਵਿਧਾਨ ਸਭਾ ਚੋਣਾਂ ਦੇ ਲਈ ਆਪਣੀ ਪਾਰਟੀ ਦੇ ਚੋਣ ਪ੍ਰਚਾਰ 'ਚ ਜੁੱਟ ਹੋਏ ਹਨ। ਉਹ ਅਲਵਰ 'ਚ ਸੂਬੇ ਦੀ ਪਹਿਲੀ ਚੁਣਾਵੀ ਸਭਾ ਨੂੰ ਸੰਬੋਧਿਤ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਜਾਤੀਵਾਦ ਅਤੇ ਰਾਮ ਮੰਦਰ ਦੇ ਮੁੱਦਿਆਂ ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਿਆਂ ਹੈ। ਮੋਦੀ ਨੇ ਕਿਹਾ ਹੈ ਕਿ ਕਾਂਗਰਸ ਨਿਆਂਇਕ ਪ੍ਰਕਿਰਿਆ 'ਚ ਦਖਲ ਦੇ ਰਹੀ ਹੈ। ਉਨ੍ਹਾਂ ਦੇ ਵਕੀਲਾਂ ਨੇ ਸੁਪਰੀਮ ਕੋਰਟ ਦੇ ਜੱਜਾਂ ਨੂੰ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ ਹੈ।
ਪੀ. ਐੱਮ. ਮੋਦੀ ਦੇ ਭਾਸ਼ਣ ਦੀਆਂ ਮੁੱਖ ਗੱਲਾਂ-
-ਕਾਂਗਰਸ ਜਾਤੀਵਾਦ ਦਾ ਜ਼ਹਿਰ ਛੱਡ ਨਹੀਂ ਸਕੀ।
-ਕਾਂਗਰਸ ਦੇ ਕੋਲ ਚੋਣਾਂ ਲਈ ਮੁੱਦਾ ਨਹੀ ਤਾਂ ਹੁਣ ਮੋਦੀ ਦੀ ਜਾਤ ਪੁੱਛ ਰਹੀ ਹੈ।
-ਦਲਿਤਾਂ ਅਤੇ ਪਿਛੜਿਆਂ ਦੇ ਪ੍ਰਤੀ ਨਫਰਤ ਦਾ ਭਾਵਨਾ ਕਾਂਗਰਸ ਦੀ ਰਗਾਂ 'ਚ ਭਰਿਆਂ ਹੋਇਆ ਹੈ।
-ਭਾਰਤ 'ਤੇ ਬੰਬ ਸੁੱਟਣ ਦੀ ਧਮਕੀ ਦੇਣ ਵਾਲਿਆਂ ਨੂੰ ਸਾਡੀ ਰਾਜਨੀਤੀ ਨੇ ਉਨ੍ਹਾਂ ਦੇ ਹੱਥ 'ਚ ਕਟੋਰਾ ਫੜ੍ਹਾਇਆ।
-ਕਾਂਗਰਸ ਦੇ ਨੇਤਾ ਕਦੀ ਮੇਰੀ ਮਾਂ ਨੂੰ ਗਾਲ੍ਹ ਦਿੰਦੇ ਹਨ, ਕਦੀ ਮੇਰੀ ਜਾਤ ਨੂੰ ਲੈ ਕੇ ਸਵਾਲ ਪੁੱਛਦੇ ਹਨ।
-ਕਾਂਗਰਸ ਹੁਣ ਹਰ ਰੋਜ਼ ਡਿੱਗਦੀ ਜਾ ਰਹੀ ਹੈ।
-ਮੋਦੀ ਦੀ ਜਾਤ ਦੇਖ ਕੇ ਵੋਟ ਦੇਣਗੇ ਕਿਉ?
-ਬੀ. ਜੇ. ਪੀ. ਦੀ ਵਿਕਾਸ ਯਾਤਰਾ ਨੂੰ ਅਸ਼ੀਰਵਾਦ ਮਿਲ ਰਿਹਾ ਹੈ।
-ਭਾਰਤ ਦੇ ਸੰਤਾਂ-ਰਿਸ਼ੀਆ ਨੇ ਭਾਰਤ ਨੂੰ ਜੋੜਿਆ ਹੈ ਅਤੇ ਕਾਂਗਰਸ ਨੇ ਦੇਸ਼ ਨੂੰ ਤੋੜਿਆ ਹੈ।
-ਜਿੱਥੇ ਵੀ ਕਾਂਗਰਸ ਨੂੰ ਸਰਕਾਰ ਚਲਾਉਣ ਦਾ ਮੌਕਾ ਮਿਲਿਆ ਹੈ, ਉੱਥੇ ਦਲਿਤਾਂ ਦੇ ਕਤਲੇਆਮ ਹੋਏ ਹਨ।