ਪਾਖੰਡੀ ਪਾਕਿਸਤਾਨ ਨੂੰ ਜਵਾਬ ਦੇਣ ਲਈ ''ਵਾਰ ਰੂਮ'' ਪੁੱਜੇ ਪੀ.ਐੱਮ. ਮੋਦੀ, 2 ਘੰਟਿਆਂ ਤੱਕ ਕੀਤੀ ਉੱਚ ਪੱਧਰੀ ਮੀਟਿੰਗ

09/22/2016 9:57:20 AM

ਨਵੀਂ ਦਿੱਲੀ— ਉੜੀ ਹਮਲੇ ਦਾ ਜਵਾਬ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਰਣਨੀਤੀ ਬਣਾ ਰਹੇ ਹਨ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰ ਰੂਮ (ਯੁੱਧ ਕਮਰੇ) ''ਚ ਪੁੱਜੇ। ਇੱਥੇ ਨਕਸ਼ੇ ਅਤੇ ਰੇਤ ਦੇ ਪੁਤਲਿਆਂ ਨਾਲ ਪ੍ਰਧਾਨ ਮੰਤਰੀ ਮੋਦੀ ਨੂੰ ਪੇਸ਼ਕਾਰੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ 20 ਸਤੰਬਰ ਦੀ ਦੇਰ ਰਾਤ ਤੱਕ ਸਾਊਥ ਬਲਾਕ ''ਚ ਸਨ, ਇੱਥੇ ਪ੍ਰਧਾਨ ਮੰਤਰੀ ਦਫ਼ਤਰ ਹੈ ਅਤੇ ਇਸ ਨਾਲ ਲੱਗਦਾ ਹੈ ਰੱਖਿਆ ਮੰਤਰਾਲੇ ਅਤੇ ਰੱਖਿਆ ਮੰਤਰਾਲੇ ਦੀ ਇਸੇ ਇਮਾਰਤ ''ਚ ਸੁਪਰ ਸੀਕ੍ਰੇਟ ਮਤਲਬ ਫੌਜ ਦਾ ''ਵਾਰ ਰੂਮ'' ਹੈ। ਇੱਥੋਂ ਫੌਜ ਦੀ ਸੁਰੱਖਿਆ ਨਾਲ ਜੁੜੀ ਹੱਲਚੱਲ ''ਤੇ ਨਜ਼ਰ ਰੱਖੀ ਜਾਂਦੀ ਹੈ। ਯੁੱਧ ਦੇ ਹਾਲਾਤ ''ਚ ਇਹੀ ''ਵਾਰ ਰੂਮ'' ਮਤਲਬ ''ਮਿਲਟਰੀ ਆਪਰੇਸ਼ਨ ਡਾਇਰੈਕਟੋਰੇਟ'' ਯੁੱਧ ਦਾ ਕੰਟਰੋਲ ਰੂਮ ਵੀ ਹੁੰਦਾ ਹੈ।
ਇਸ ''ਵਾਰ ਰੂਮ'' ''ਚ ਪ੍ਰਧਾਨ ਮੰਤਰੀ ਮੋਦੀ ਨਾਲ ਕਰੀਬ 2 ਘੰਟਿਆਂ ਤੱਕ ਉਨ੍ਹਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਤਿੰਨੋਂ ਸੈਨਾਵਾਂ ਦੇ ਪ੍ਰਮੁੱਖ ਥਲ ਸੈਨਾ ਪ੍ਰਮੁੱਖ ਦਲਬੀਰ ਸਿੰਘ ਸੁਹਾਗ, ਹਵਾਈ ਫੌਜ ਪ੍ਰਮੁੱਖ ਅਰੂਪ ਰਾਹਾ ਅਤੇ ਜਲ ਸੈਨਾ ਪ੍ਰਮੁੱਖ ਐਡਮਿਰਲ ਸੁਨੀਲ ਲਾਂਬਾ ਸਨ। ਦੇਸ਼ ਦੇ ਸਭ ਤੋਂ ਤਾਕਤਵਰ ਕੰਟਰੋਲ ਰੂਮ ''ਚ ਦੇਸ਼ ਦੇ ਸਭ ਤੋਂ ਤਾਕਤਵਰ ਸਖਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ''ਵਾਰ ਰੂਮ'' ''ਚ ਕਈ ਖੁਫੀਆ ਜਾਣਕਾਰੀਆਂ ਅਤੇ ਦੁਸ਼ਮਣਾਂ ਦੇ ਠਿਕਾਣਿਆਂ ਬਾਰੇ ਦੱਸਿਆ ਜਾ ਰਿਹਾ ਸੀ। ਪ੍ਰਧਾਨ ਮੰਤਰੀ ਦੇ ਸਾਹਮਣੇ ਇਕ ਵੱਡੇ ਟੇਬਲ ''ਤੇ ਬਾਕਾਇਦਾ ਪਾਕਿਸਤਾਨ ਦੇ ਅਹਿਮ ਠਿਕਾਣਿਆਂ ਦੇ ਨਕਸ਼ੇ ਰੱਖੇ ਗਏ। ਨਕਸ਼ਿਆਂ ''ਤੇ ਦੁਸ਼ਮਣਾਂ ਦੇ ਠਿਕਾਣਿਆਂ ਦੀ ਲੋਕੇਸ਼ਨ ਦੱਸਣ ਤੋਂ ਬਾਅਦ ਸੈਂਡ ਮਾਡਲ ਮਤਲਬ ਰੇਤ ਨਾਲ ਬਣੇ ਮਾਡਲ ਰਾਹੀਂ ਦੁਸ਼ਮਣਾਂ ਦੇ ਠਿਕਾਣਿਆਂ ਨੂੰ ਸਾਹਮਣੇ ਰੱਖਿਆ ਗਿਆ। ਤਿੰਨੋਂ ਸੈਨਾਵਾਂ ਦੇ ਪ੍ਰਮੁੱਖਾਂ ਨੇ ਵਾਰੀ-ਵਾਰੀ ਨਾਲ ਪ੍ਰਧਾਨ ਮੰਤਰੀ ਨੂੰ ਕਿਸੇ ਆਪਰੇਸ਼ਨ ਦੀ ਸੂਰਤ ''ਚ ਫੌਜ ਕਿਵੇਂ ਇਨ੍ਹਾਂ ਠਿਕਾਣਿਆਂ ''ਤੇ ਕਾਰਵਾਈ ਕਰੇਗੀ, ਇਸ ਦੀ ਰੂਪਰੇਖਾ ਦੱਸੀ।
ਜਲ, ਥਲ ਅਤੇ ਹਵਾਈ ਫੌਜ ਦੇ ਤਾਲਮੇਲ ਅਤੇ ਉਨ੍ਹਾਂ ਦੀ ਤਾਕਤ ਦੀ ਪੂਰੀ ਜਾਣਕਾਰੀ ਪ੍ਰਧਾਨ ਮੰਤਰੀ ਦੇ ਸਾਹਮਣੇ ਰੱਖੀ ਗਈ। ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਦੇ ਸਾਹਮਣੇ ਇਕ ਪਾਵਰ ਪੁਆਇੰਟ ਪੇਸ਼ਕਾਰੀ ਵੀ ਦਿੱਤੀ ਗਈ। ਮੋਦੀ ਦਾ ''ਵਾਰ ਰੂਮ'' ਦਾ ਇਹ ਤੀਜਾ ਦੌਰਾ ਸੀ, ਇਸ ਤੋਂ ਪਹਿਲਾਂ ਉਹ 2 ਵਾਰੀ ''ਵਾਰ ਰੂਮ'' ''ਚ ਫੌਜ ਅਤੇ ਸੁਰੱਖਿਆ ਨਾਲ ਜੁੜੀਆਂ ਅਹਿਮ ਜਾਣਕਾਰੀਆਂ ਲੈ ਚੁਕੇ ਹਨ ਪਰ ਉਸ ਸਮੇਂ ਹਾਲਾਤ ਵੱਖ ਸਨ। ਉੜੀ ''ਚ ਅੱਤਵਾਦੀ ਹਮਲੇ ਤੋਂ ਬਾਅਦ ਹਾਲਾਤ ਵੱਖ ਹਨ। ਇਸ ਤੋਂ ਸਾਫ ਹੈ ਕਿ ਪ੍ਰਧਾਨ ਮੰਤਰੀ ਪਾਕਿਸਤਾਨ ਨੂੰ ਇਸ ਵਾਰ ਛੱਡਣਗੇ ਨਹੀਂ। ਸੂਤਰਾਂ ਅਨੁਸਾਰ ਤਿੰਨਾਂ ਸੈਨਾਵਾਂ ਤੋਂ ਯੁੱਧ ਦੇ ਹਾਲਾਤ ''ਤੇ ਯੋਜਨਾ ਮੰਗੀ ਗਈ ਹੈ ਅਤੇ ਭਾਰਤ ਪਾਕਿਸਤਾਨ ''ਚ ਵੜ ਕੇ ਅੱਤਵਾਦੀਆਂ ਨੂੰ ਮਾਰਨ ਲਈ ਪੂਰੀ ਤਿਆਰੀ ਕਰ ਰਿਹਾ ਹੈ।


Disha

News Editor

Related News