ਭਾਰਤ ਅਤੇ ਬੰਗਲਾਦੇਸ਼ ਨੇ 7 ਸਮਝੌਤਿਆਂ ’ਤੇ ਕੀਤੇ ਦਸਤਖ਼ਤ, PM ਬੋਲੇ- ਅੱਤਵਾਦੀ ਤਾਕਤਾਂ ਦਾ ਮਿਲ ਕੇ ਕਰਾਂਗੇ ਮੁਕਾਬਲਾ

Tuesday, Sep 06, 2022 - 04:03 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਅਤੇ ਬੰਗਲਾਦੇਸ਼ ਨੂੰ ਮਿਲ ਕੇ ਉਨ੍ਹਾਂ ਅੱਤਵਾਦੀ ਤਾਕਤਾਂ ਦਾ ਸਾਹਮਣਾ ਕਰਨਾ ਹੋਵੇਗਾ, ਜੋ ਦੋਹਾਂ ਦੇਸ਼ਾਂ ਵਿਚਾਲੇ ਆਪਸੀ ਭਰੋਸੇ ’ਤੇ ਹਮਲਾ ਕਰ ਸਕਦੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ 4 ਦਿਨਾਂ ਭਾਰਤ ਯਾਤਰਾ ’ਤੇ ਆਈ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਦੋ-ਪੱਖੀ ਵਾਰਤਾ ਤੋਂ ਬਾਅਦ ਇਹ ਗੱਲ ਆਖੀ। ਸ਼ੇਖ ਹਸੀਨਾ ਨੇ ਇਸ ਦੌਰਾਨ ਤੀਸਤਾ ਪਾਣੀ ਦੀ ਵੰਡ ਨੂੰ ਲੈ ਕੇ ਛੇਤੀ ਹੱਲ ਲਈ ਪੁਰਜ਼ੋਰ ਵਕਾਲਤ ਕੀਤੀ।

ਇਹ ਵੀ ਪੜ੍ਹੋ- ਭਾਰਤ ਦੌਰੇ ’ਤੇ ਆਈ PM ਸ਼ੇਖ ਹਸੀਨਾ ਨੇ ਕਿਹਾ- ਦੋਸਤੀ ਜ਼ਰੀਏ ਹਰ ਸਮੱਸਿਆ ਦਾ ਹੱਲ ਹੋ ਸਕਦੈ

PunjabKesari

ਪ੍ਰਧਾਨ ਮੰਤਰੀ ਨੇ ਕਿਹਾ, ‘‘ਅੱਜ ਅਸੀਂ ਅੱਤਵਾਦ ਖ਼ਿਲਾਫ ਸਹਿਯੋਗ ’ਤੇ ਵੀ ਜ਼ੋਰ ਦਿੱਤਾ। 1971 ਦੀ ਭਾਵਨਾ ਨੂੰ ਜਿਊਂਦੇ ਰੱਖਣ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਅਜਿਹੀਆਂ ਤਾਕਤਾਂ ਦਾ ਮਿਲ ਕੇ ਸਾਹਮਣਾ ਕਰੀਏ, ਜੋ ਸਾਡੇ ਆਪਸੀ ਭਰੋਸੇ ’ਤੇ ਹਮਲਾ ਕਰਦੀ ਹੋਵੇ।’’ 

ਇਹ ਵੀ ਪੜ੍ਹੋ- ਮੁੜ ਚਰਚਾ 'ਚ SYL ਮਾਮਲਾ, ਕੇਂਦਰ ਨੇ SC ’ਚ ਕਿਹਾ- ਪੰਜਾਬ ਨਹੀਂ ਕਰ ਰਿਹਾ ਸਹਿਯੋਗ

PM ਮੋਦੀ ਅਤੇ ਹਸੀਨਾ ਨੇ 7 ਸਮਝੌਤਿਆਂ ’ਤੇ ਕੀਤੇ ਦਸਤਖ਼ਤ

PunjabKesari

ਭਾਰਤ ਅਤੇ ਬੰਗਲਾਦੇਸ਼ ਨੇ ਮੋਦੀ ਅਤੇ ਹਸੀਨਾ ਦੀ ਵਾਰਤਾ ਮਗਰੋਂ 7 ਸਮਝੌਤਿਆਂ ’ਤੇ ਦਸਤਖ਼ਤ ਕੀਤੇ, ਜਿਨ੍ਹਾਂ ’ਚ ਕੁਸ਼ਿਆਰ ਨਦੀ ਦੇ ਪਾਣੀ ਦੀ ਵੰਡ ਨਾਲ ਸਬੰਧਤ ਵੀ ਹੈ। ਜੋ ਦੱਖਣੀ ਆਸਾਮ ਦੇ ਖੇਤਰਾਂ ਅਤੇ ਬੰਗਲਾਦੇਸ਼ ਦੇ ਸਿਲਹਟ ਇਲਾਕੇ ਨੂੰ ਫਾਇਦਾ ਪਹੁੰਚਾ ਸਕਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਬੰਗਲਾਦੇਸ਼ ਦੀਆਂ ਸਰਹੱਦਾਂ ਤੋਂ 54 ਨਦੀਆਂ ਲੰਘਦੀਆਂ ਹਨ ਅਤੇ ਇਹ ਸਦੀਆਂ ਤੋਂ ਦੋਹਾਂ ਦੇਸ਼ਾਂ ਦੇ ਲੋਕਾਂ ਦੀ ਰੋਜ਼ੀ-ਰੋਟੀ ਨਾਲ ਜੁੜੀਆਂ ਹਨ। 

ਇਹ ਵੀ ਪੜ੍ਹੋ- ਆਟੋ ਡਰਾਈਵਰ ਜੋ ਬਣ ਗਿਆ ਦੇਸ਼ ਦਾ ਸਭ ਤੋਂ ਵੱਡਾ ‘ਕਾਰ ਚੋਰ’, 27 ਸਾਲਾਂ ’ਚ ਚੋਰੀ ਕੀਤੀਆਂ 5000 ਕਾਰਾਂ

PunjabKesari

ਓਧਰ ਹਸੀਨਾ ਨੇ ਇੱਥੇ ਹੈਦਰਾਬਾਦ ਹਾਊਸ ਵਿਚ ਸਾਂਝੇ ਮੀਡੀਆ ਵਾਰਤਾ ’ਚ ਕਿਹਾ ਕਿ ਦੋਵੇਂ ਦੇਸ਼ਾਂ ਨੇ ਮਿੱਤਰਤਾ ਅਤੇ ਸਹਿਯੋਗ ਦੀ ਭਾਵਨਾ ਨਾਲ ਕਈ ਮੁੱਦਿਆਂ ਦਾ ਹੱਲ ਕੀਤਾ ਹੈ। ਸਾਨੂੰ ਆਸ ਹੈ ਕਿ ਤੀਸਤਾ ਪਾਣੀ ਦੀ ਵੰਡ ਸਮਝੌਤੇ ਸਮੇਤ ਸਾਰੇ ਪੈਂਡਿੰਗ ਮੁੱਦਿਆਂ ਨੂੰ ਛੇਤੀ ਨਿਪਟਾ ਲਿਆ ਜਾਵੇਗਾ।


Tanu

Content Editor

Related News