''ਭਾਰਤੀ ਸਿਨੇਮਾ ਲਈ ਵੱਡਾ ਘਾਟਾ..!'', ਨਾਨਾ ਪਾਟੇਕਰ ਦੇ ਦਿਹਾਂਤ ''ਤੇ ਰਾਸ਼ਟਰਪਤੀ ਮੁਰਮੂ ਨੇ ਜਤਾਇਆ ਦੁੱਖ

Thursday, Oct 08, 2026 - 03:14 PM (IST)

''ਭਾਰਤੀ ਸਿਨੇਮਾ ਲਈ ਵੱਡਾ ਘਾਟਾ..!'', ਨਾਨਾ ਪਾਟੇਕਰ ਦੇ ਦਿਹਾਂਤ ''ਤੇ ਰਾਸ਼ਟਰਪਤੀ ਮੁਰਮੂ ਨੇ ਜਤਾਇਆ ਦੁੱਖ

ਨਵੀਂ ਦਿੱਲੀ- ਭਾਰਤੀ ਫਿਲਮ ਇੰਡਸਟਰੀ ਦੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ ਵੀਰਵਾਰ ਤੜਕੇ 75 ਸਾਲ ਦੀ ਉਮਰ 'ਚ ਗੋਆ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਦਿਹਾਂਤ ਹੋ ਗਿਆ। ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਭਾਰਤੀ ਸਿਨੇਮਾ ਜਗਤ 'ਚ ਸੋਗ ਦੀ ਲਹਿਰ ਦੌੜ ਗਈ ਹੈ ਤੇ ਫਿਲਮ ਇੰਡਸਟਰੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਇਸੇ ਦੌਰਾਨ ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਨਾਨਾ ਪਾਟੇਕਰ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਭਾਰਤੀ ਸਿਨੇਮਾ ਲਈ ਇੱਕ ਵੱਡਾ ਘਾਟਾ ਦੱਸਿਆ ਹੈ। 'X' 'ਤੇ ਇੱਕ ਪੋਸਟ ਸ਼ੇਅਰ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਲਿਖਿਆ, "ਦਿੱਗਜ ਅਦਾਕਾਰ ਨਾਨਾ ਪਾਟੇਕਰ ਦੇ ਦਿਹਾਂਤ ਦੀ ਖ਼ਬਰ ਸੁਣ ਬਹੁਤ ਦੁੱਖ ਹੋਇਆ ਹੈ। ਆਪਣੀ ਦਮਦਾਰ ਅਤੇ ਪ੍ਰਭਾਵਸ਼ਾਲੀ ਅਦਾਕਾਰੀ ਨਾਲ ਉਨ੍ਹਾਂ ਨੇ ਮਨੁੱਖੀ ਅਨੁਭਵਾਂ ਦੇ ਕਈ ਰੂਪਾਂ ਨੂੰ ਪੇਸ਼ ਕੀਤਾ। ਉਨ੍ਹਾਂ ਨੇ ਅਜਿਹੇ ਕਿਰਦਾਰ ਨਿਭਾਏ ਜਿਨ੍ਹਾਂ ਨੇ ਲੋਕਾਂ ਦੇ ਦਿਲਾਂ-ਦਿਮਾਗਾਂ 'ਤੇ ਅਮਿੱਟ ਛਾਪ ਛੱਡੀ।"

ਉਨ੍ਹਾਂ ਅੱਗੇ ਕਿਹਾ ਕਿ ਸਮਾਜ ਸੇਵਾ ਪ੍ਰਤੀ ਨਾਨਾ ਪਾਟੇਕਰ ਦੀ ਵਚਨਬੱਧਤਾ ਲੋੜਵੰਦਾਂ ਅਤੇ ਗਰੀਬਾਂ ਲਈ ਉਨ੍ਹਾਂ ਦੀ ਚਿੰਤਾ ਨੂੰ ਦਰਸਾਉਂਦੀ ਸੀ। ਰਾਸ਼ਟਰਪਤੀ ਨੇ ਪਰਿਵਾਰ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨਾਲ ਆਪਣੀ ਹਮਦਰਦੀ ਪ੍ਰਗਟ ਕੀਤੀ। 

PunjabKesari

ਜ਼ਿਕਰਯੋਗ ਹੈ ਕਿ ਨਾਨਾ ਪਾਟੇਕਰ ਆਪਣੀ ਬਹੁਪੱਖੀ ਅਦਾਕਾਰੀ, ਵਿਲੱਖਣ ਡਾਈਲਾਗ ਡਿਲੀਵਰੀ ਅਤੇ ਸਕ੍ਰੀਨ 'ਤੇ ਦਮਦਾਰ ਮੌਜੂਦਗੀ ਲਈ ਜਾਣੇ ਜਾਂਦੇ ਸਨ। ਅਦਾਕਾਰੀ ਤੋਂ ਇਲਾਵਾ ਉਹ ਸਮਾਜਿਕ ਕਾਰਜਾਂ ਵਿੱਚ ਵੀ ਕਾਫ਼ੀ ਸਰਗਰਮ ਸਨ, ਖਾਸ ਕਰਕੇ ਮਹਾਰਾਸ਼ਟਰ ਦੇ ਪੀੜਤ ਕਿਸਾਨਾਂ ਦੀ ਮਦਦ ਲਈ ਬਣਾਈ ਗਈ 'ਨਾਮ ਫਾਊਂਡੇਸ਼ਨ' ਰਾਹੀਂ ਉਨ੍ਹਾਂ ਨੇ ਵੱਡਾ ਯੋਗਦਾਨ ਪਾਇਆ। ਉਨ੍ਹਾਂ ਨੂੰ ਉਨ੍ਹਾਂ ਦੀ ਅਦਾਕਾਰੀ ਦੇ ਨਾਲ-ਨਾਲ ਸਮਾਜ ਲਈ ਕੀਤੇ ਗਏ ਕੰਮਾਂ ਲਈ ਵੀ ਹਮੇਸ਼ਾ ਯਾਦ ਕੀਤਾ ਜਾਵੇਗਾ।


author

Harpreet SIngh

Content Editor

Related News