ਸਾਡੀ ਸਰਕਾਰ ਨੇ ਪੂਰਬੀ-ਉੱਤਰੀ ਵਿਕਾਸ ਦੀ ਰਾਹ ''ਚ ਸਾਰੀਆਂ ਰੁਕਾਵਟਾਂ ਨੂੰ ਕੀਤਾ ਦੂਰ: PM ਮੋਦੀ

Sunday, Dec 18, 2022 - 04:07 PM (IST)

ਸ਼ਿਲਾਂਗ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 8 ਸਾਲ ਦੇ ਕਾਰਜਕਾਲ ਵਿਚ ਪੂਰਬੀ-ਉੱਤਰੀ ਖੇਤਰ ਦੇ ਵਿਕਾਸ ਦੀ ਰਾਹ 'ਚ ਆਈਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰ ਦਿੱਤਾ ਹੈ। ਪੂਰਬੀ-ਉੱਤਰੀ ਪ੍ਰੀਸ਼ਦ (NEC) ਦੀ ਗੋਲਡਨ ਜੁਬਲੀ ਦੇ ਮੌਕੇ ਇੱਥੇ ਇਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤਰ 'ਚ ਪ੍ਰਦਾਨ ਕੀਤੀ ਗਈ ਬਿਹਤਰ ਹਵਾਈ ਸੇਵਾਵਾਂ ਤੋਂ ਖੇਤੀ ਉਤਪਾਦ ਦੇ ਨਿਰਯਾਤ ਵਿਚ ਮਦਦ ਮਿਲ ਰਹੀ ਹੈ, ਜਿਸ ਨਾਲ ਕਿਸਾਨਾਂ ਨੂੰ ਫਾਇਦਾ ਪਹੁੰਚ ਰਿਹਾ ਹੈ। 

ਕਤਰ 'ਚ ਫੀਫਾ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਨੂੰ ਵੇਖਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਕਾਰ ਨੇ ਪੂਰਬੀ-ਉੱਤਰੀ ਦੇ ਵਿਕਾਸ ਦੀ ਰਾਹ ਵਿਚ ਆਈਆਂ ਕਈ ਰੁਕਾਵਟਾਂ ਨੂੰ 'ਰੈੱਡ ਕਾਰਡ' ਵਿਖਾਇਆ ਹੈ। ਆਪਣੇ 26 ਮਿੰਟ ਦੇ ਭਾਸ਼ਣ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ, ਭੇਦਭਾਵ, ਹਿੰਸਾ ਅਤੇ ਵੋਟ ਬੈਂਕ ਦੀ ਰਾਜਨੀਤੀ ਵਰਗੀਆਂ ਰੁਕਾਵਟਾਂ ਨੂੰ ਦੂਰ ਕੀਤਾ ਗਿਆ। ਉਨ੍ਹਾਂ ਨੇ ਕਈ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ। ਜਿਨ੍ਹਾਂ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ, ਉਨ੍ਹਾਂ ਵਿਚ ਨਿਊ ਸ਼ਿਲਾਂਗ ਟਾਊਨਸ਼ਿਪ 'ਚ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈ. ਆਈ. ਐਮ)-ਸ਼ਿਲਾਂਗ ਸ਼ਾਮਲ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਇਸ ਮੌਕੇ 'ਤੇ ਪਿਛਲੇ 50 ਸਾਲਾਂ ਵਿਚ ਉੱਤਰ-ਪੂਰਬੀ ਦੇ ਵਿਕਾਸ 'ਚ NEC ਦੇ ਯੋਗਦਾਨ ਨੂੰ ਉਜਾਗਰ ਕਰਨ ਵਾਲੀ ਇਕ ਕਿਤਾਬ 'ਗੋਲਡਨ ਫੁੱਟਪ੍ਰਿੰਟਸ' ਵੀ ਜਾਰੀ ਕੀਤਾ। NEC ਦੇ 50 ਸਾਲਾਂ ਦੇ ਸਫ਼ਰ ’ਤੇ ਇਕ ਲਘੂ ਫ਼ਿਲਮ ਵੀ ਦਿਖਾਈ ਗਈ। NEC ਉੱਤਰ-ਪੂਰਬੀ ਖੇਤਰ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਲਈ ਨੋਡਲ ਏਜੰਸੀ ਹੈ। ਇਸ ਖੇਤਰ ਦੇ ਅੱਠ ਸੂਬੇ- ਅਰੁਣਾਚਲ ਪ੍ਰਦੇਸ਼, ਅਸਾਮ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਸਿੱਕਮ ਅਤੇ ਤ੍ਰਿਪੁਰਾ ਹਨ। ਉੱਤਰ-ਪੂਰਬੀ ਕੌਂਸਲ ਦਾ ਗਠਨ 1971 'ਚ ਸੰਸਦ ਦੇ ਇਕ ਐਕਟ ਜ਼ਰੀਏ ਕੀਤਾ ਗਿਆ ਸੀ। ਹਾਲਾਂਕਿ ਇਸਦਾ ਰਸਮੀ ਉਦਘਾਟਨ 7 ਨਵੰਬਰ, 1972 ਨੂੰ ਕੀਤਾ ਗਿਆ ਸੀ।


Tanu

Content Editor

Related News