PM ਮੋਦੀ ਦਾ ਐਲਾਨ 14 ਅਗਸਤ ਨੂੰ ‘ਵੰਡ ਦਾ ਦੁਖਾਂਤਕ ਦਿਹਾੜਾ’ ਵਜੋਂ ਮਨਾਇਆ ਜਾਵੇਗਾ

08/14/2021 12:29:19 PM

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਯਾਨੀ ਕਿ ਅੱਜ ਐਲਾਨ ਕੀਤਾ ਕਿ 14 ਅਗਸਤ ਨੂੰ ਲੋਕਾਂ ਦੇ ਸੰਘਰਸ਼ ਅਤੇ ਕੁਰਬਾਨੀ ਦੀ ਯਾਦ ’ਚ ਵੰਡ ਦਾ ਦੁਖਾਂਤਕ ਯਾਦਗਾਰ ਦਿਹਾੜੇ ਦੇ ਰੂਪ ’ਚ ਮਨਾਇਆ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵੰਡ ਦੇ ਦਰਦ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਵੰਡ ਕਾਰਨ ਹੋਈ ਹਿੰਸਾ ਅਤੇ ਨਾ-ਸਮਝੀ ’ਚ ਕੀਤੀ ਗਈ ਨਫ਼ਰਤ ਨਾਲ ਲੱਖਾਂ ਲੋਕ ਬੇਘਰ ਹੋ ਗਏ ਅਤੇ ਕਈਆਂ ਨੇ ਜਾਨਾਂ ਗੁਆ ਦਿੱਤੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵੰਡ ਦਾ ਦੁਖਾਂਤਕ ਦਿਹਾੜਾ, ਸਮਾਜਿਕ ਵੰਡ, ਦੁਸ਼ਮਣੀ ਦੇ ਜ਼ਹਿਰ ਨੂੰ ਦੂਰ ਕਰਨ ਅਤੇ ਏਕਤਾ, ਸਮਾਜਿਕ ਸਦਭਾਵਨਾ ਤੇ ਮਨੁੱਖੀ ਸਸ਼ਕਤੀਕਰਨ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਦੀ ਯਾਦ ਦਿਵਾਏ। 

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਬੋਲੇ- ਦੇਸ਼ ’ਚ ਕੁਝ ਹਾਲਾਤ ਦਹਾਕਿਆਂ ਪਹਿਲਾਂ ਬਦਲੇ ਜਾ ਸਕਦੇ ਸਨ

PunjabKesari

ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਦੇਸ਼ ਦੀ ਵੰਡ ਦੇ ਦਰਦ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਨਫ਼ਰਤ ਅਤੇ ਹਿੰਸਾ ਦੀ ਵਜ੍ਹਾ ਨਾਲ ਸਾਡੀਆਂ ਲੱਖਾਂ ਭੈਣਾਂ ਅਤੇ ਭਰਾਵਾਂ ਨੂੰ ਬੇਘਰ ਹੋਣਾ ਪਿਆ ਅਤੇ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ। ਉਨ੍ਹਾਂ ਲੋਕਾਂ ਦੇ ਸੰਘਰਸ਼ ਅਤੇ ਕੁਰਬਾਨੀ ਦੀ ਯਾਦ ’ਚ 14 ਅਗਸਤ ਨੂੰ ਵੰਡ ਦਾ ਦੁਖਾਂਤਕ ਯਾਦਗਾਰ ਦਿਹਾੜੇ ਦੇ ਰੂਪ ਵਿਚ ਮਨਾਉਣ ਦਾ ਫ਼ੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ: ‘ਮੈਂ ਉਸ ਨੂੰ ਭੁੱਲ ਨਹੀਂ ਸਕਦਾ’, ਪਤਨੀ ਦੀ ਮੌਤ ਦੇ 17 ਦਿਨ ਬਾਅਦ ਪੁਲਸ ਮੁਲਾਜ਼ਮ ਨੇ ਕੀਤੀ ਖ਼ੁਦਕੁਸ਼ੀ

PunjabKesari

ਪਾਕਿਸਤਾਨ ਨੂੰ 1947 ਵਿਚ ਬਿ੍ਰਟਿਸ਼ ਬਸਤੀਵਾਦੀ ਰਾਜ ਵਲੋਂ ਭਾਰਤ ਦੀ ਵੰਡ ਮਗਰੋਂ ਇਕ ਮੁਸਲਿਮ ਦੇਸ਼ ਦੇ ਰੂਪ ’ਚ ਤਰਾਸ਼ਿਆ ਗਿਆ ਸੀ। ਲੱਖਾਂ ਲੋਕ ਬੇਘਰ ਹੋਏ ਸਨ ਅਤੇ ਵੱਡੇ ਪੱਧਰ ’ਤੇ ਦੰਗੇ ਭੜਕਾਉਣ ਕਾਰਨ ਕਈ ਲੱਖਾਂ ਲੋਕਾਂ ਦੀ ਜਾਨ ਚੱਲੀ ਗਈ ਸੀ। ਭਾਰਤ ਐਤਵਾਰ ਨੂੰ ਆਪਣਾ 75ਵਾਂ ਆਜ਼ਾਦੀ ਦਿਹਾੜਾ ਮਨਾਏਗਾ। ਦੱਸਣਯੋਗ ਹੈ ਕਿ ਅੱਜ ਦੇ ਹੀ ਦਿਨ 1947 ਵਿਚ ਭਾਰਤ ਦੀ ਵੰਡ ਹੋਈ ਸੀ ਅਤੇ ਪਾਕਿਸਤਾਨ ਇਕ ਵੱਖਰੇ ਦੇਸ਼ ਦੇ ਰੂਪ ਵਿਚ ਹੋਂਦ ’ਚ ਆਇਆ ਸੀ।

ਇਹ ਵੀ ਪੜ੍ਹੋ:  500 ਸਾਲ ਬਾਅਦ ਚਾਂਦੀ ਦੇ ਪੰਘੂੜੇ ’ਚ ਝੂਲਾ ਝੂਟਣਗੇ ਰਾਮਲੱਲਾ, 21 ਕਿਲੋ ਚਾਂਦੀ ਨਾਲ ਬਣਿਆ ‘ਪੰਘੂੜਾ’


Tanu

Content Editor

Related News