ਪੀ. ਐਮ ਮੋਦੀ ਦੇ ਦਾਵੋਸ ਦੌਰੇ ਨੂੰ ਲੈ ਕੇ ਭਾਰਤੀ ਉਦਯੋਗਪਤੀ ਉਤਸ਼ਾਹਿਤ

01/22/2018 12:26:37 PM

ਦਾਵੋਸ(ਬਿਊਰੋ)— ਸਵਿਟਜ਼ਰਲੈਂਡ ਦੇ ਦਾਵੋਸ ਵਿਚ ਆਯੋਜਿਤ ਹੋਣ ਜਾ ਰਹੇ ਵਰਲਡ ਇਕੋਨਾਮਿਕ ਫੋਰਮ ਵਿਚ ਭਾਗ ਲੈਣ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਵਾਨਾ ਹੋ ਚੁੱਕੇ ਹਨ। ਇਸ ਨੂੰ ਲੈ ਕੇ ਦਾਵੋਸ ਵਿਚ ਰਹਿ ਰਹੇ ਭਾਰਤੀ ਮੂਲ ਦੇ ਉਦਯੋਗਪਤੀਆਂ ਵਿਚ ਵਿਸ਼ੇਸ਼ ਉਤਸ਼ਾਹ ਦੇਖਿਆ ਜਾ ਰਿਹਾ ਹੈ। ਇਨ੍ਹਾਂ ਵਿਚੋਂ ਭਾਰਤੀ ਮੂਲ ਦੇ ਇਕ ਉਦਯੋਗਪਤੀ ਮੇਹੁਲ ਪਟੇਲ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਵਿਸ਼ਵ ਆਰਥਿਕ ਮੰਚ (ਬਡਲਯੂ. ਈ. ਐਫ) 'ਤੇ ਵਿਸ਼ਵ ਪੱਧਰ 'ਤੇ ਆਧਾਰਿਤ ਮੁੱਦਿਆਂ ਦੇ ਸੰਭਾਵੀ ਹੱਲ 'ਤੇ ਮੰਥਨ ਕੀਤਾ ਜਾਵੇਗਾ।
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਿਸ ਦੌਰੇ ਨੂੰ ਲੈ ਕੇ ਪਟੇਲ ਨੇ ਕਿਹਾ, ਭਾਰਤ ਇਸ ਸਮੇਂ ਗਲੋਬਲ ਆਰਥਿਕ ਸ਼ਿਖਸ ਸੰਮੇਲਨ ਵਿਚ ਮਜ਼ਬੂਤ ਮੌਜੂਦਗੀ ਦਰਜ ਕਰਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ, 'ਇਹ ਇਕ ਅਜਿਹਾ ਮੰਚ ਹੈ ਜਿੱਥੇ ਵਿਸ਼ਵ ਦੇ ਸਾਰੇ ਨੇਤਾ, ਨਿਵੇਸ਼ਕ ਅਤੇ ਉਦਮੀ ਇਕੱਠੇ ਹੁੰਦੇ ਹਨ ਅਤੇ ਉਨ੍ਹਾਂ ਮੁੱਦਿਆਂ 'ਤੇ ਚਰਚਾ ਕਰਦੇ ਹਨ, ਜਿਨ੍ਹਾਂ ਪ੍ਰੇਸ਼ਾਨੀਆਂ ਦਾ ਕੰਪਨੀਆਂ ਅਤੇ ਦੇਸ਼ਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਬੌਧਿਕ ਪੱਧਰ 'ਤੇ ਚਰਚਾ ਅਤੇ ਬਹਿਸ ਹੁੰਦੀ ਹੈ, ਜਿਸ ਦੇ ਚੰਗੇ ਨਤੀਜੇ ਆਉਂਦੇ ਹਨ।
ਪਟੇਲ ਨੇ ਅੱਗੇ ਕਿਹਾ, 'ਇੱਥੇ ਪੀ. ਐਮ ਮੋਦੀ ਦੇ ਦਾਵੋਸ ਦੌਰੇ ਨੂੰ ਲੈ ਕੇ ਲੋਕਾਂ ਵਿਚ ਕਾਫੀ ਉਤਸ਼ਾਹ ਹੈ। ਅਮਰੀਕਾ ਅਤੇ ਯੂਰਪ ਦੇ ਲੋਕਾਂ ਵਿਚ ਵੀ ਇਸ ਸਮੇਂ ਦਾਵੋਸ ਵਿਚ ਭਾਰਤ ਦੀ ਮਜ਼ਬੂਤ ਮੌਜੂਦਗੀ ਨੂੰ ਲੈ ਕੇ ਚਰਚਾ ਹੈ।' ਤੁਹਾਨੂੰ ਦੱਸ ਦਈਏ ਕਿ ਵਿਸ਼ਵ ਆਰਥਿਕ ਮੰਚ ਦੀ 48ਵੀਂ ਸਾਲਾਨਾ ਬੈਠਕ ਵਿਚ ਭਾਗ ਲੈਣ ਲਈ ਪ੍ਰਧਾਨ ਮੰਤਰੀ ਮੋਦੀ ਅੱਜ ਦਾਵੋਸ ਲਈ ਰਵਾਨਾ ਹੋ ਚੁੱਕੇ ਹਨ। ਉਨ੍ਹਾਂ ਨਾਲ ਵਿੱਤ ਮੰਤਰੀ ਅਰੁਣ ਜੇਤਲੀ, ਵਣਜ ਅਤੇ ਉਦਯੋਗ ਮੰਤਰੀ ਸੁਰੇਸ਼ ਪ੍ਰਭੁ ਅਤੇ ਹੋਰ ਵੀ ਸ਼ਾਮਲ ਹੋਣਗੇ।


Related News