PM ਮੋਦੀ ਨੇ ਤੇਜਸ ਲੜਾਕੂ ਜਹਾਜ਼ 'ਚ ਭਰੀ ਉਡਾਣ, ਬੈਂਗਲੁਰੂ 'ਚ HAL ਫੈਸੀਲਿਟੀ ਦਾ ਕੀਤਾ ਦੌਰਾ
Saturday, Nov 25, 2023 - 01:36 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ ਤੇਜਸ ਲੜਾਕੂ ਜਹਾਜ਼ 'ਚ ਉਡਾਣ ਭਰੀ। ਪੀ.ਐੱਮ. ਮੋਦੀ ਨੇ ਬੈਂਗਲੁਰੂ 'ਚ 'ਮੇਕ ਇੰਨ ਇੰਡੀਆ' ਮਲਟੀਟਾਸਕਿੰਗ ਲੜਾਕੂ ਜਹਾਜ਼ ਨੂੰ ਮਨਜ਼ੂਰੀ ਵੀ ਦਿੱਤੀ ਹੈ। ਉਹ ਸ਼ਨੀਵਾਰ (25 ਨਵੰਬਰ 2023) ਨੂੰ ਬੈਂਗਲੁਰੂ 'ਚ ਹਿੰਦੁਸਤਾਨ ਏਅਰੋਨੋਟਿਕਸ ਲਿਮਟਿਡ (ਐੱਚ.ਏ.ਐੱਲ.) ਦੀ ਫੈਸੀਲਿਟੀ ਦੇ ਦੌਰੇ 'ਤੇ ਗਏ ਸਨ। ਪੀ.ਐੱਮ.ਓ. ਮੁਤਾਬਕ, ਉਹ ਤੇਜਸ ਜੈੱਟ ਦੀ ਮੈਨਿਊਫੈਕਚਰਿੰਗ ਹਬ ਦਾ ਨਿਰੀਖਣ ਕਰਨ ਲਈ ਆਏ ਹੋਏ ਸਨ।
ਇਸਤੋਂ ਪਹਿਲਾਂ ਕਈ ਦੇਸ਼ਾੰ ਨੇ ਹਲਕੇ ਲੜਾਕੂ ਜਹਾਜ਼ ਤੇਜਸ ਨੂੰ ਖਰੀਦਣ 'ਚ ਰੁਚੀ ਦਿਖਾਈ ਅਤੇ ਅਮਰੀਕੀ ਰੱਖਿਆ ਦਿੱਗਜ ਜੀ.ਈ. ਏਅਰੋਸਪੇਸ ਨੇ ਪ੍ਰਧਾਨ ਮੰਤਰੀ ਦੀ ਅਮਰੀਕਾ ਯਾਤਰਾ ਦੌਰਾਨ MK-2-Tejas ਲਈ ਸਾਂਝੇ ਰੂਪ ਨਾਲ ਇੰਜਣ ਦਾ ਉਤਪਾਦਨ ਕਰਨ ਲਈ ਐੱਚ.ਏ.ਐੱਲ. ਦੇ ਨਾਲ ਇਕ ਸਮਝੌਤਾ ਕੀਤਾ ਸੀ।
ਇਹ ਵੀ ਪੜ੍ਹੋ- ਵਿਸ਼ਵ ਕੱਪ ਦੇ ਫਾਈਨਲ ਮੈਚ ਨੂੰ ਲੈ ਕੇ ਮਮਤਾ ਬੈਨਰਜੀ ਦਾ ਵੱਡਾ ਦਾਅਵਾ, ਦੱਸਿਆ ਕੌਣ ਹੈ ਹਾਰ ਦਾ ਜ਼ਿੰਮੇਵਾਰ
मैं आज तेजस में उड़ान भरते हुए अत्यंत गर्व के साथ कह सकता हूं कि हमारी मेहनत और लगन के कारण हम आत्मनिर्भरता के क्षेत्र में विश्व में किसी से कम नहीं हैं। भारतीय वायुसेना, DRDO और HAL के साथ ही समस्त भारतवासियों को हार्दिक शुभकामनाएं। pic.twitter.com/xWJc2QVlWV
— Narendra Modi (@narendramodi) November 25, 2023
ਇਹ ਵੀ ਪੜ੍ਹੋ- 'ਪਤਾ ਹੁੰਦਾ ਤਾਂ ਵਾਪਸ ਨਾ ਜਾਣ ਦਿੰਦੀ', ਸ਼ਹੀਦ ਅਬਦੁਲ ਮਾਜਿਦ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ
ਉਥੇ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਸਾਲ ਅਪ੍ਰੈਲ 'ਚ ਕਿਹਾ ਸੀ ਕਿ ਵਿੱਤੀ ਸਾਲ 2022-23 'ਚ ਭਾਰਤ ਦਾ ਰੱਖਿਆ ਨਿਰਯਾਤ 15,920 ਕਰੋੜ ਰੁਪਏ ਦੇ ਸਭ ਤੋਂ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਸੀ ਕਿ ਇਹ ਦੇਸ਼ ਲਈ ਵੱਡੀ ਉਪਲੱਬਧੀ ਹੈ।
ਇਸ ਦੌਰਾਨ ਪੀ.ਐੱਮ. ਮੋਦੀ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਮੈਂ ਅੱਜ ਤੇਜਸ 'ਚ ਉਡਾਣ ਭਰਦੇ ਹੋਏ ਮਾਣ ਨਾਲ ਕਹਿ ਸਕਦਾ ਹਾਂ ਕਿ ਸਾਡੀ ਮਿਹਨਤ ਅਤੇ ਲਗਨ ਕਾਰਨ ਅਸੀਂ ਆਤਮਨਿਰਭਰ ਦੇ ਖੇਤਰ 'ਚ ਵਿਸ਼ਵ 'ਚ ਕਿਸੇ ਤੋਂ ਘੱਟ ਨਹੀਂ ਹਾਂ। ਭਾਰਤ ਹਵਾਈ ਫੌਜ, DRDO ਅਤੇ HAL ਦੇ ਨਾਲ ਹੀ ਸਾਰੇ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ
ਇਹ ਵੀ ਪੜ੍ਹੋ- ਮਾਂ ਨੇ ਮੋਬਾਈਲ ਵਰਤਣ ਤੋਂ ਰੋਕਿਆ ਤਾਂ ਧੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ