PM ਮੋਦੀ ਨੇ PSLV-C51 ਦੀ ਸਫ਼ਲ ਲਾਂਚਿੰਗ ਲਈ ਇਸਰੋ ਅਤੇ ਬ੍ਰਾਜ਼ੀਲ ਨੂੰ ਦਿੱਤੀ ਵਧਾਈ

Sunday, Feb 28, 2021 - 05:33 PM (IST)

PM ਮੋਦੀ ਨੇ PSLV-C51 ਦੀ ਸਫ਼ਲ ਲਾਂਚਿੰਗ ਲਈ ਇਸਰੋ ਅਤੇ ਬ੍ਰਾਜ਼ੀਲ ਨੂੰ ਦਿੱਤੀ ਵਧਾਈ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਸ਼ਨ ਪੀ. ਐੱਸ. ਐੱਲ. ਵੀ.-ਸੀ51/ਅਮੇਜ਼ੋਨੀਆ-1 ਦੀ ਸਫ਼ਲਤਾ ’ਤੇ ਨਿਊ ਸਪੇਸ ਇੰਡੀਆ ਲਿਮਟਿਡ ਅਤੇ ਭਾਰਤੀ ਪੁਲਾੜ ਖੋਜ (ਇਸਰੋ) ਨੂੰ ਐਤਵਾਰ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਇਸ ਨੂੰ ਦੇਸ਼ ਵਿਚ ਪੁਲਾੜ ਦੇ ਖੇਤਰ ਵਿਚ ਸੁਧਾਰਾਂ ਦੇ ਨਵੇਂ ਯੁੱਗ ਦੀ ਸ਼ੁਰੂਆਤ ਦੱਸਿਆ। ਪ੍ਰਧਾਨ ਮੰਤਰੀ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੂੰ ਵੀ ਇਸ ਲਈ ਵਧਾਈ ਦਿੱਤੀ ਹੈ ਅਤੇ ਕਿਹਾ ਕਿ ਇਹ ਦੋਹਾਂ ਦੇਸ਼ਾਂ ਵਿਚਾਲੇ ਪੁਲਾੜ ਖੇਤਰ ਵਿਚ ਸਹਿਯੋਗ ਦੀ ਦਿਸ਼ਾ ਵਿਚ ਇਕ ਇਤਿਹਾਸਕ ਪਲ ਹੈ।

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਨਿਊ ਸਪੇਸ ਇੰਡੀਆ ਲਿਮਟਿਡ ਅਤੇ ਇਸਰੋ ਨੂੰ ਪਹਿਲੇ ਸਮਰਪਿਤ ਵਣਜ ਮਿਸ਼ਨ ਪੀ. ਐੱਸ. ਐੱਲ. ਵੀ. ਸੀ-51 ਜ਼ਰੀਏ ਬ੍ਰਾਜ਼ੀਲ ਦੇ ਅਮੇਜ਼ੋਨੀਆ-1 ਦੇ ਸਫ਼ਲ ਲਾਂਚਿੰਗ ’ਤੇ ਵਧਾਈ। ਇਹ ਦੇਸ਼ ਦੇ ਪੁਲਾੜ ਖੇਤਰ ਵਿਚ ਸੁਧਾਰਾਂ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ 18 ਹੋਰ ਸੈਟੇਲਾਈਟ ਦੀ ਸਫ਼ਲ ਲਾਂਚਿੰਗ ਹੋਈ ਹੈ, ਉਨ੍ਹਾਂ ’ਚ 4 ਸੈਟੇਲਾਈਟ ਇਸਰੋ ਦੇ ਭਾਰਤੀ ਨੈਸ਼ਨਲ ਸਪੇਸ ਪ੍ਰੋਮੋਸ਼ਨ ਅਤੇ ਅਥਾਰਟੀ ਸੈਂਟਰ ਦੇ ਹਨ, ਜੋ ਦੇਸ਼ ਦੇ ਨੌਜਵਾਨਾਂ ਦੇ ਨਵੀਨਤਾ ਅਤੇ ਜੋਸ਼ ਨੂੰ ਪ੍ਰਦਰਸ਼ਿਤ ਕਰਦੇ ਹਨ। 

PunjabKesari

ਇਕ ਹੋਰ ਟਵੀਟ ਵਿਚ ਉਨ੍ਹਾਂ ਨੇ ਕਿਹਾ ਕਿ ਪੀ. ਐੱਸ. ਐੱਲ. ਵੀ-ਸੀ51 ਵਲੋਂ ਬ੍ਰਾਜ਼ੀਲ ਦੇ ਅਮੇਜ਼ੋਨੀਆ-1 ਦੀ ਸਫ਼ਲ ਲਾਂਚਿੰਗ ’ਤੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੂੰ ਵਧਾਈ। ਇਹ ਪੁਲਾੜ ਖੇਤਰ ਵਿਚ ਸਾਡੇ ਸਹਿਯੋਗ ਖੇਤਰ ਵਿਚ ਇਤਿਹਾਸਕ ਪਲ ਹੈ। ਮੈਂ ਬ੍ਰਾਜ਼ੀਲ ਦੇ ਵਿਗਿਆਨੀਆਂ ਨੂੰ ਵਧਾਈ ਦਿੰਦਾ ਹਾਂ। 

ਜ਼ਿਕਰਯੋਗ ਹੈ ਕਿ ਇਸਰੋ ਦੀ ਇਸ ਸਾਲ ਦੀ ਪਹਿਲੀ ਮੁਹਿੰਮ ਹੈ। ਪੀ. ਐੱਸ. ਐੱਲ. ਵੀ-ਸੀ51, ਸਤੀਸ਼ ਧਵਨ ਪੁਲਾੜ ਕੇਂਦਰ ਦੇ ਪਹਿਲੇ ਲਾਂਚਿੰਗ ਸਥਲ ਤੋਂ ਕਰੀਬ 10 ਵਜੇ ਕੇ 24 ਮਿੰਟ ’ਤੇ ਰਵਾਨਾ ਹੋਇਆ ਅਤੇ ਉਸ ਨੇ ਸਭ ਤੋਂ ਪਹਿਲਾਂ ਅਤੇ ਕਰੀਬ 17 ਮਿੰਟ ਬਾਅਦ ਪਹਿਲੇ ਅਮੇਜ਼ੋਨੀਆ-1 ਨੂੰ ਪੰਥ ’ਚ ਸਥਾਪਤ ਕੀਤਾ। ਨਿਊ ਸਪੇਸ ਇੰਡੀਆ ਲਿਮਟਿਡ, ਇਸਰੋ ਦੀ ਵਣਜ ਇਕਾਈ ਹੈ। ਪੀ. ਐੱਸ. ਐੱਲ. ਵੀ.-ਸੀ51/ਅਮੇਜ਼ੋਨੀਆ-1 ਐਨਸਿਲ ਦਾ ਪਹਿਲਾ ਸਮਰਪਿਤ ਵਣਜ ਮਿਸ਼ਨ ਹੈ। 


author

Tanu

Content Editor

Related News