PM ਮੋਦੀ ਨੇ ''RRR'' ਦੀ ਟੀਮ ਨੂੰ ਗੋਲਡਨ ਗਲੋਬ ਪੁਰਸਕਾਰ ਜਿੱਤਣ ''ਤੇ ਦਿੱਤੀ ਵਧਾਈ

Wednesday, Jan 11, 2023 - 01:35 PM (IST)

PM ਮੋਦੀ ਨੇ ''RRR'' ਦੀ ਟੀਮ ਨੂੰ ਗੋਲਡਨ ਗਲੋਬ ਪੁਰਸਕਾਰ ਜਿੱਤਣ ''ਤੇ ਦਿੱਤੀ ਵਧਾਈ

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਲਮ 'ਆਰਆਰਆਰ' ਦੇ ਗੀਤ 'ਨਾਟੂ ਨਾਟੂ' ਦੇ ਗੋਲਡਨ ਗਲੋਬ ਪੁਰਸਕਾਰ ਸਮਾਰੋਹ 'ਚ ਸਰਵਸ਼੍ਰੇਸ਼ਠ ਗੀਤ ਦਾ ਪੁਰਸਕਾਰ ਜਿੱਤਣ 'ਤੇ ਫਿਲਮ ਨਾਲ ਜੁੜੇ ਕਈ ਕਲਕਾਰਾਂ ਨੂੰ ਬੁੱਧਵਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਸਨਮਾਨ ਨਾਲ ਹਰ ਭਾਰਤੀ ਨੇ ਮਾਣ ਮਹਿਸੂਸ ਕੀਤਾ ਹੈ। ਮੋਦੀ ਨੇ ਇਕ ਟਵੀਟ 'ਚ ਕਿਹਾ,''ਇਹ ਇਕ ਬਹੁਤ ਹੀ ਵਿਸ਼ੇਸ਼ ਉਪਲੱਬਧੀ ਹੈ। ਐੱਮ.ਐੱਮ. ਕੀਰਾਵਾਨੀ, ਪ੍ਰੇਮ ਰਕਸ਼ਿਤ, ਕਾਲ ਭੈਰਵ, ਚੰਦਰ ਬੋਸ, ਰਾਹੁਲ ਸਿਪਲੀਗੁੰਜ ਨੂੰ ਵਧਾਈਆਂ। ਮੈਂ ਐੱਸ.ਐੱਸ. ਰਾਜਾਮੌਲੀ, ਜੂਨੀਅਰ ਐੱਨ.ਟੀ.ਆਰ., ਰਾਮ ਚਰਨ ਅਤੇ ਆਰਆਰਆਰ ਦੀ ਪੂਰੀ ਟੀਮ ਨੂੰ ਵੀ ਵਧਾਈਆਂ ਦਿੰਦਾ ਹਾਂ। ਇਸ ਸਨਮਾਨ ਨਾਲ ਹਰ ਭਾਰਤੀ ਮਾਣ ਮਹਿਸੂਸ ਕਰ ਰਿਹਾ ਹੈ।''

PunjabKesari

ਡਾਇਰੈਕਟਰ ਐੱਸ.ਐੱਸ. ਰਾਜਾਮੌਲੀ ਦੀ ਫਿਲਮ 'ਆਰਆਰਆਰ' ਨੇ 2023 ਗੋਲਡਨ ਗਲੋਬ ਐਵਾਰਡਜ਼ 'ਚ ਆਪਣੇ ਲੋਕਪ੍ਰਿਯ ਗੀਤ 'ਨਾਟੂ ਨਾਟੂ' ਲਈ ਸਰਵਸ਼੍ਰੇਸ਼ਠ 'ਓਰਿਜ਼ੀਨਲ ਸਾਂਗ- ਮੋਸ਼ਨ ਪਿਕਚਰ' ਸ਼੍ਰੇਣੀ ਦਾ ਪੁਰਸਕਾਰ ਆਪਣੇ ਨਾਮ ਕਰ ਲਿਆ। ਇਸ ਸ਼੍ਰੇਣੀ 'ਚ 'ਨਾਟੂ-ਨਾਟੂ' ਨੇ ਟੇਲਰ ਸਵਿਫਟ ਦੇ ਗੀਤ 'ਕੈਰੋਲਿਨਾ', ਗ੍ਰੇਗੋਰੀ ਮਾਨ ਦੇ 'ਚਾਓ ਪਾਪਾ', ਲੇਡੀ ਗਾਗਾ ਦੇ 'ਹੋਲਡ ਮਾਈ ਹੈਂਡ', ਫਿਲਮ 'ਬਲੈਕ ਪੈਂਥਰ: ਵਕਾਂਡਾ ਫਾਰਏਵਰਨ ਦੇ ਗੀਤ 'ਲਿਫਟ ਮੀ ਅਪ' ਨੂੰ ਮਾਮਤ ਦਿੱਤੀ। ਤੇਲੁਗੂ ਗੀਤ 'ਨਾਟੂ ਨਾਟੂ' ਦੇ ਸੰਗੀਤਕਾਰ ਐੱਮ.ਐੱਮ. ਕੀਰਾਵਾਨੀ ਹਨ ਅਤੇ ਇਸ ਨੂੰ ਕਾਲ ਭੈਰਵ ਅਤੇ ਰਾਹੁਲ ਸਿਪਲੀਗੁੰਜ ਨੇ ਆਵਾਜ਼ ਦਿੱਤੀ ਹੈ। 'ਨਾਟੂ ਨਾਟੂ' ਦਾ ਮਤਲਬ 'ਨੱਚਣਾ' ਹੈ। ਹਾਲਾਂਕਿ ਇਸ ਸੁਪਰਹਿਟ ਫਿਲਮ ਨੂੰ ਸਰਵਸ਼੍ਰੇਸ਼ਠ 'ਪਿਕਚਰ ਨਾਨ ਇੰਗਲਿਸ਼' ਸ਼੍ਰੇਣੀ 'ਚ ਅਰਜਨਟੀਨਾ ਦੀ 'ਅਰਜਨੀਟਾ 1985' ਨੇ ਮਾਤ ਦੇ ਦਿੱਤੀ।


author

DIsha

Content Editor

Related News