‘ਮਨ ਕੀ ਬਾਤ’ ’ਚ PM ਮੋਦੀ ਬੋਲੇ- ਦੇਸ਼ ’ਚੋਂ ਚੋਰੀ 200 ਕੀਮਤੀ ਮੂਰਤੀਆਂ ਨੂੰ ਲਿਆਂਦਾ ਗਿਆ ਵਾਪਸ

Sunday, Feb 27, 2022 - 01:55 PM (IST)

‘ਮਨ ਕੀ ਬਾਤ’ ’ਚ PM ਮੋਦੀ ਬੋਲੇ- ਦੇਸ਼ ’ਚੋਂ ਚੋਰੀ 200 ਕੀਮਤੀ ਮੂਰਤੀਆਂ ਨੂੰ ਲਿਆਂਦਾ ਗਿਆ ਵਾਪਸ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ‘ਮਨ ਕੀ ਬਾਤ’ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਸ ਮਹੀਨੇ ਦੀ ਸ਼ੁਰੂਆਤ ’ਚ ਭਾਰਤ, ਇਟਲੀ ਤੋਂ ਆਪਣੀ ਕੀਮਤੀ ਵਿਰਾਸਤ ਨੂੰ ਲਿਆਉਣ ’ਚ ਸਫ਼ਲ ਹੋਇਆ ਹੈ। ਉਨ੍ਹਾਂ ਕਿਹਾ ਕਿ ਚੋਰੀ ਕਰ ਕੇ ਲਿਜਾਈਆਂ ਗਈਆਂ 200 ਤੋਂ ਵਧੇਰੇ ਕੀਮਤੀ ਮੂਰਤੀਆਂ ਅਤੇ ਵਿਰਾਸਤਾਂ ਨੂੰ ਪਿਛਲੇ 7 ਸਾਲਾਂ ’ਚ ਵੱਖ-ਵੱਖ ਦੇਸ਼ਾਂ ਤੋਂ ਵਾਪਸ ਲਿਆਂਦਾ ਗਿਆ ਹੈ ਅਤੇ ਇਹ ਸਫ਼ਲਤਾ ਭਾਰਤ ਦੇ ਪ੍ਰਤੀ ਬਦਲ ਰਹੇ ਗਲੋਬਲ ਨਜ਼ਰੀਏ ਦਾ ਇਕ ਉਦਾਹਰਣ  ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ ਜਦੋਂ ਕੋਈ ਕੀਮਤੀ ਵਿਰਾਸਤ ਵਾਪਸ ਮਿਲਦੀ ਹੈ ਤਾਂ ਸੁਭਾਵਿਕ ਹੈ ਕਿ ਇਕ ਹਿੰਦੋਸਤਾਨੀ ਦੇ ਨਾਤੇ ਸਾਰਿਆਂ ਨੂੰ ਸੰਤੋਸ਼ ਮਿਲਦਾ ਹੈ।

PunjabKesari

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਤਾਮਿਲਨਾਡੂ ਦੇ ਵੇਲੂਰ ਤੋਂ ਭਗਵਾਨ ਆਂਜਨੇਯਰ, ਹਨੂੰਮਾਨ ਜੀ ਦੀ ਮੂਰਤੀ ਚੋਰੀ ਹੋ ਗਈ ਸੀ। ਹਨੂੰਮਾਨ ਜੀ ਦੀ ਇਹ ਮੂਰਤੀ ਵੀ 600-700 ਸਾਲ ਪੁਰਾਣੀ ਸੀ। ਇਸ ਮਹੀਨੇ ਦੀ ਸ਼ੁਰੂਆਤ ’ਚ ਆਸਟ੍ਰੇਲੀਆ ’ਚ ਸਾਨੂੰ ਇਹ ਪ੍ਰਾਪਤ ਹੋਈ। ਹਜ਼ਾਰਾਂ ਸਾਲਾਂ ਦੇ ਸਾਡੇ ਇਤਿਹਾਸ ’ਚ ਦੇਸ਼ ਦੇ ਕੋਨੇ-ਕੋਨੇ ’ਚ ਇਕ ਤੋਂ ਵੱਧ ਕੇ ਇਕ ਮੂਰਤੀਆਂ ਹਮੇਸ਼ਾ ਬਣਦੀਆਂ ਰਹੀਆਂ। ਇਸ ’ਚ ਸ਼ਰਧਾ ਵੀ ਸੀ। ਸਾਡੇ ਹਰ ਮੂਰਤੀਆਂ ਦੇ ਇਤਿਹਾਸ ’ਚ ਉਸ ਵੇਲੇ ਦਾ ਪ੍ਰਭਾਵ ਵੀ ਨਜ਼ਰ ਆਉਂਦਾ ਹੈ। ਇਹ ਭਾਰਤ ਦੀ ਮੂਰਤੀ ਕਲਾ ਦਾ ਨਾਇਬ ਉਦਾਹਰਣ ਤਾਂ ਸੀ ਹੀ, ਇਨ੍ਹਾਂ ’ਚ ਸਾਡੀ ਆਸਥਾ ਵੀ ਜੁੜੀ ਹੋਈ ਸੀ।

PunjabKesari

ਅਤੀਤ ’ਚ ਬਹੁਤ ਸਾਰੀਆਂ ਮੂਰਤੀਆਂ ਚੋਰੀ ਹੋ ਕੇ ਭਾਰਤ ਤੋਂ ਬਾਹਰ ਜਾਂਦੀਆਂ ਰਹੀਆਂ ਹਨ। ਸਾਲ 2013 ਤੱਕ ਕਰੀਬ 13 ਮੂਰਤੀਆਂ ਭਾਰਤ ਆਈਆਂ ਸਨ ਪਰ ਪਿਛਲੇ 7 ਸਾਲਾਂ ’ਚ 200 ਤੋਂ ਵਧੇਰੇ ਕੀਮਤੀ ਮੂਰਤੀਆਂ ਨੂੰ ਭਾਰਤ ਸਫ਼ਲਤਾਪੂਰਵਕ ਵਾਪਸ ਲਿਆ ਚੁੱਕਾ ਹੈ। ਅਮਰੀਕਾ, ਬ੍ਰਿਟੇਨ, ਹਾਲੈਂਡ, ਫਰਾਂਸ, ਕੈਨੇਡਾ, ਜਰਮਨੀ, ਸਿੰਗਾਪੁਰ ਅਜਿਹੇ ਹੀ ਦੇਸ਼ਾਂ ਨੇ ਭਾਰਤ ਦੀ ਇਸ ਭਾਵਨਾ ਨੂੰ ਸਮਝਿਆ ਹੈ ਅਤੇ ਮੂਰਤੀਆਂ ਵਾਪਸ ਲਿਆਉਣ ’ਚ ਸਾਡੀ ਮਦਦ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਕਾਸ਼ੀ ਤੋਂ ਚੋਰੀ ਹੋਈ ਮਾਂ ਅੰਨਪੂਰਨਾ ਦੇਵੀ ਦੀ ਮੂਰਤੀ ਵੀ ਵਾਪਸ ਲਿਆਂਦੀ ਗਈ ਸੀ। ਇਹ ਭਾਰਤ ਪ੍ਰਤੀ ਬਦਲ ਰਹੇ ਗਲੋਬਲ ਨਜ਼ਰੀਏ ਦਾ ਹੀ ਉਦਾਹਰਣ ਹੈ।
 


author

Tanu

Content Editor

Related News