ਪਲਾਸਟਿਕ ਕੂੜੇ ਨਾਲ 30 ਕਿਲੋਮੀਟਰ ਪੱਕੀ ਸੜਕ ਦਾ ਨਿਰਮਾਣ, ਹੋਈ 45 ਲੱਖ ਰੁਪਏ ਦੀ ਬਚਤ
Friday, Oct 25, 2024 - 03:00 PM (IST)

ਅਮੇਠੀ (ਭਾਸ਼ਾ)- ਅਮੇਠੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਪਲਾਸਟਿਕ ਦੇ ਕੂੜੇ ਦੀ ਵਰਤੋਂ ਕਰਕੇ 30 ਕਿਲੋਮੀਟਰ ਪੱਕੀ ਸੜਕ ਦਾ ਨਿਰਮਾਣ ਕੀਤਾ, ਜਿਸ ਨਾਲ 45 ਲੱਖ ਰੁਪਏ ਦੀ ਬਚਤ ਹੋਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਪ੍ਰੋਸੈਸਡ ਪਲਾਸਟਿਕ ਦੇ ਕੂੜੇ ਨੂੰ ਉਸਾਰੀ ਸਮੱਗਰੀ ਵਜੋਂ ਵਰਤ ਕੇ ਵਾਤਾਵਰਨ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ। ਮੁੱਖ ਵਿਕਾਸ ਅਧਿਕਾਰੀ (ਸੀਡੀਓ) ਸੂਰਜ ਪਟੇਲ ਨੇ ਕਿਹਾ ਕਿ ਪਲਾਸਟਿਕ ਦੇ ਕੂੜੇ ਦੀ ਮੁੜ ਵਰਤੋਂ ਲਈ ਪ੍ਰਕਿਰਿਆ ਕਰਨ ਲਈ ਅਮੇਠੀ ਦੀਆਂ ਸਾਰੀਆਂ ਚਾਰ ਤਹਿਸੀਲਾਂ ਵਿਚ ਕੂੜਾ ਪ੍ਰਬੰਧਨ ਯੂਨਿਟ ਕਾਰਜਸ਼ੀਲ ਹਨ।
ਇਹ ਵੀ ਪੜ੍ਹੋ : ਦੀਵਾਲੀ ਮੌਕੇ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਉਨ੍ਹਾਂ ਕਿਹਾ ਕਿ ਇਹ ਯੂਨਿਟ ਅਮੇਠੀ ਤਹਿਸੀਲ ਦੇ ਭੌਸਿੰਘਪੁਰ, ਤਿਲੋਈ ਦੇ ਬਹਾਦਰਪੁਰ, ਮੁਸਾਫਿਰਖਾਨਾ ਦੇ ਮਹੋਨਾ ਪੱਛਮੀ ਅਤੇ ਗੌਰੀਗੰਜ ਦੇ ਸੁਜਾਨਪੁਰ ਵਿਚ ਚੱਲ ਰਹੇ ਹਨ। ਸੀਡੀਪੀਓ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਪਲਾਸਟਿਕ ਦੇ ਕੂੜੇ ਦੀ ਵਰਤੋਂ ਕਰਕੇ 30 ਕਿਲੋਮੀਟਰ ਸੜਕਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਕ ਸੜਕ ਗੌਰੀਗੰਜ ਸੈਕਸ਼ਨ 'ਚ, ਇਕ ਬਹਾਦੁਰਪੁਰ ਸੈਕਸ਼ਨ 'ਚ ਅਤੇ ਚਾਰ ਜਗਦੀਸ਼ਪੁਰ ਸੈਕਸ਼ਨ 'ਚ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ,“ਪਲਾਸਟਿਕ ਕੂੜੇ ਦੀ ਵਰਤੋਂ ਕਰਨ ਨਾਲ 1.5 ਲੱਖ ਰੁਪਏ ਪ੍ਰਤੀ ਕਿਲੋਮੀਟਰ ਦੀ ਬਚਤ ਹੁੰਦੀ ਹੈ। ਅਜਿਹੀ ਸਥਿਤੀ 'ਚ 30 ਕਿਲੋਮੀਟਰ ਸੜਕ ਬਣਾ ਕੇ ਕੁੱਲ 45 ਲੱਖ ਰੁਪਏ ਦੀ ਬਚਤ ਹੋਈ ਹੈ। ਇਸ ਦ੍ਰਿਸ਼ਟੀਕੋਣ ਨੇ ਪਲਾਸਟਿਕ ਦੇ ਕੂੜੇ ਦਾ ਪ੍ਰਬੰਧਨ ਨੂੰ ਵੀ ਆਸਾਨ ਬਣਾ ਦਿੱਤਾ ਹੈ, ਜੋ ਇਕ ਮਹੱਤਵਪੂਰਨ ਵਾਤਾਵਰਣ ਚੁਣੌਤੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8