ਸੜਕ ਹਾਦਸਿਆਂ ਦੇ ਪੀੜਤਾਂ ਲਈ ‘PM ਰਾਹਤ’ ਯੋਜਨਾ ਸ਼ੁਰੂ, ਹੋਵੇਗਾ 1.5 ਲੱਖ ਰੁਪਏ ਤੱਕ ਕੈਸ਼ਲੈੱਸ ਇਲਾਜ
Sunday, Feb 15, 2026 - 07:28 AM (IST)
ਨਵੀਂ ਦਿੱਲੀ (ਭਾਸ਼ਾ) - ਸੜਕ ਹਾਦਸਿਆਂ ਦੇ ਪੀੜਤਾਂ ਲਈ ਸਰਕਾਰ ਨੇ ਸ਼ਨੀਵਾਰ ਨੂੰ ‘ਪੀ. ਐੱਮ. ਰਾਹਤ’ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਸਬੰਧ ਵਿਚ ਸੜਕ, ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਭਾਰਤ ’ਚ ਹਰ ਸਾਲਾਨਾ ਸੜਕ ਹਾਦਸਿਆਂ ’ਚ ਵੱਡੀ ਗਿਣਤੀ ’ਚ ਮੌਤਾਂ ਹੁੰਦੀਆਂ ਹਨ, ਜਿਨ੍ਹਾਂ ’ਚੋਂ ਕਈ ਮੌਤਾਂ ਸਮੇਂ ਸਿਰ ਇਲਾਜ ਮੁਹੱਈਆ ਕਰਵਾਉਣ ਨਾਲ ਰੋਕੀਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ : 1 ਮਾਰਚ ਤੋਂ ਸਕੂਲਾਂ 'ਚ ਮੋਬਾਈਲ ਫੋਨ ਬੈਨ, ਫੜੇ ਜਾਣ 'ਤੇ ਲੱਗੇਗਾ 500 ਰੁਪਏ ਜੁਰਮਾਨਾ, CM ਸੁੱਖੂ ਦਾ ਵੱਡਾ ਐਲਾਨ
ਮੰਤਰਾਲਾ ਨੇ ਅਧਿਐਨਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜੇਕਰ ਪੀੜਤਾਂ ਨੂੰ ਸੜਕ ਹਾਦਸੇ ਦੇ ਪਹਿਲੇ ਘੰਟੇ ਦੇ ਅੰਦਰ ਹਸਪਤਾਲ ’ਚ ਦਾਖਲ ਕਰਵਾਇਆ ਜਾਵੇ ਤਾਂ ਸੜਕ ਹਾਦਸਿਆਂ ’ਚ ਹੋਣ ਵਾਲੀਆਂ ਲੱਗਭਗ 50 ਫੀਸਦੀ ਮੌਤਾਂ ਨੂੰ ਟਾਲਿਆ ਜਾ ਸਕਦਾ ਹੈ। ਮੰਤਰਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਫ਼ਤਰ ‘ਸੇਵਾ ਤੀਰਥ’ ਭਵਨ ’ਚ ਤਬਦੀਲ ਹੋਣ ਤੋਂ ਬਾਅਦ ਆਪਣੇ ਪਹਿਲੇ ਫੈਸਲੇ ’ਚ ਪ੍ਰਧਾਨ ਮੰਤਰੀ ਨੇ ‘ਪੀ.ਐੱਮ. ਰਾਹਤ’ (ਸੜਕ ਹਾਦਸਿਆਂ ਦੇ ਪੀੜਤਾਂ ਲਈ ਹਸਪਤਾਲ ’ਚ ਦਾਖਲ ਅਤੇ ਯਕੀਨੀ ਇਲਾਜ) ਯੋਜਨਾ ਸ਼ੁਰੂ ਕਰਨ ਨੂੰ ਮਨਜ਼ੂਰੀ ਦਿੱਤੀ।
ਇਹ ਵੀ ਪੜ੍ਹੋ : ਕੀ ਤੁਸੀਂ ਵੀ ਬੈਂਕ ਲਾਕਰ 'ਚ ਰੱਖਦੇ ਹੋ ਸੋਨੇ ਦੇ ਗਹਿਣੇ? ਤਾਂ ਪੜ੍ਹ ਲਓ ਇਹ ਖ਼ਬਰ, ਉੱਡਣਗੇ ਹੋਸ਼
ਇਹ ਯੋਜਨਾ ਸਰਕਾਰ ਦੇ ਉਸ ਦ੍ਰਿਸ਼ਟੀਕੋਣ ਨੂੰ ਦਿਖਾਉਂਦੀ ਹੈ, ਜਿਸ ’ਚ ਕਮਜ਼ੋਰ ਨਾਗਰਿਕਾਂ ਲਈ ਸੇਵਾ, ਹਮਦਰਦੀ ਅਤੇ ਸੁਰੱਖਿਆ ਨੂੰ ਤਰਜੀਹ ਦਿੱਤੀ ਜਾਂਦੀ ਹੈ। ਮੰਤਰਾਲਾ ਦੇ ਮੁਤਾਬਕ ਇਸ ਯੋਜਨਾ ਦੇ ਤਹਿਤ ਕਿਸੇ ਵੀ ਸੜਕ ਹਾਦਸੇ ’ਚ ਪਾਤਰ ਵਿਅਕਤੀ ਨੂੰ 1.5 ਲੱਖ ਰੁਪਏ ਤੱਕ ਨਕਦੀ-ਰਹਿਤ (ਕੈਸ਼ਲੈੱਸ) ਇਲਾਜ ਮਿਲੇਗਾ, ਜੋ ਹਾਦਸੇ ਦੀ ਤਰੀਕ ਤੋਂ 7 ਦਿਨਾਂ ਤੱਕ ਵੈਧ ਹੋਵੇਗਾ। ਗੰਭੀਰ ਮਾਮਲਿਆਂ ’ਚ ਮੁਢਲਾ ਇਲਾਜ 48 ਘੰਟੇ ਤੱਕ ਅਤੇ ਗੈਰ-ਗੰਭੀਰ ਮਾਮਲਿਆਂ ’ਚ 24 ਘੰਟੇ ਤੱਕ ਉਪਲਬਧ ਰਹੇਗਾ।
ਇਹ ਵੀ ਪੜ੍ਹੋ : Gold-Silver Price: ਚਾਂਦੀ 1 ਲੱਖ ਤੇ ਸੋਨਾ 42 ਹਜ਼ਾਰ ਰੁਪਏ ਸਸਤਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
