18 ਰਾਜਾਂ ''ਚ ਪਲਾਸਟਿਕ ਥੈਲਿਆਂ ''ਤੇ ਲੱਗਾ ਬੈਨ

07/26/2019 6:44:29 PM

ਨਵੀਂ ਦਿੱਲੀ— ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਨੇ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਨੂੰ ਦੱਸਿਆ ਹੈ ਕਿ 18 ਰਾਜ ਪਲਾਸਟਿਕ ਥੈਲਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ ਲੱਗਾ ਚੁਕੇ ਹਨ। 5 ਰਾਜਾਂ ਨੇ ਧਾਰਮਿਕ ਅਤੇ ਇਤਿਹਾਸਕ ਸਥਾਨਾਂ 'ਤੇ ਪਲਾਸਟਿਕ ਥੈਲਿਆਂ 'ਤੇ ਰੋਕ ਲੱਗਾ ਦਿੱਤੀ ਹੈ।

PunjabKesari18 ਰਾਜ ਪਲਾਸਟਿਕ ਥੈਲਿਆਂ 'ਤੇ ਲਗਾ ਚੁਕੇ ਹਨ ਪਾਬੰਦੀ
ਬੋਰਡ ਨੇ ਐੱਨ.ਜੀ.ਟੀ. ਨੂੰ ਦੱਸਿਆ ਕਿ 12 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪਲਾਸਟਿਕ ਵੇਸਟ ਪ੍ਰਬੰਧਨ ਨਿਯਮਾਂ ਨੂੰ ਲੈ ਕੇ ਕਾਰਜ ਯੋਜਨਾ ਪੇਸ਼ ਕਰ ਚੁਕੇ ਹਨ। ਬੋਰਡ ਨੇ ਐੱਨ.ਜੀ.ਟੀ. ਦੇ ਚੇਅਰਮੈਨ ਜਸਟਿਸ ਏ.ਕੇ. ਗੋਇਲ ਦੀ ਬੈਂਚ ਨੂੰ ਦੱਸਿਆ ਕਿ 18 ਰਾਜ ਪਲਾਸਟਿਕ ਦੇ ਥੈਲਿਆਂ/ਉਤਪਾਦਾਂ 'ਤੇ ਪਾਬੰਦੀ ਲੱਗਾ ਚੁਕੇ ਹਨ।

PunjabKesariਇਨ੍ਹਾਂ ਰਾਜਾਂ ਨੇ ਪਲਾਸਟਿਕ ਥੈਲੇ ਨਹੀਂ ਕੀਤੇ ਬੈਨ
ਬੋਰਡ ਨੇ ਕਿਹਾ ਕਿ 7 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਆਸਾਮ, ਬਿਹਾਰ, ਗੋਆ, ਮਣੀਪੁਰ, ਮੇਘਾਲਿਆ, ਪੁਡੂਚੇਰੀ ਅਤੇ ਤੇਲੰਗਾਨਾ ਨੇ ਪਲਾਸਟਿਕ ਦੇ ਥੈਲਿਆਂ 'ਤੇ ਪਾਬੰਦੀ ਨਹੀਂ ਲਗਾਈ ਹੈ, ਜਦੋਂ ਕਿ ਓਡੀਸ਼ਾ ਨੇ ਇਸ ਸੰਬੰਧ 'ਚ ਜਾਣਕਾਰੀ ਨਹੀਂ ਦਿੱਤੀ ਹੈ। ਐੱਨ.ਜੀ.ਟੀ. ਨੇ ਬੋਰਡ ਨੂੰ 30 ਸਤੰਬਰ ਤੱਕ ਸਥਿਤੀ ਰਿਪੋਰਟ ਪੇਸ਼ ਕਰਨ ਅਤੇ ਸੰਬੰਧਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅੱਗੇ ਕਾਰਵਾਈ ਕਰਨ ਲਈ ਕਹਿਣ ਦਾ ਨਿਰਦੇਸ਼ ਦਿੱਤਾ ਹੈ।


DIsha

Content Editor

Related News