ਪਲਾਜ਼ਮਾ ਥੈਰੇਪੀ 'ਤੇ ICMR ਦੀ ਸਟੱਡੀ 'ਤੇ ਸਤਿਯੇਂਦਰ ਜੈਨ ਬੋਲੇ- ਮੈਨੂੰ ਪਤਾ ਹੈ, ਮੈਂ ਇਸ ਤੋਂ ਹੀ ਠੀਕ ਹੋਇਆ

09/10/2020 4:57:09 PM

ਨਵੀਂ ਦਿੱਲੀ— ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਦੀ ਇਕ ਸਟੱਡੀ 'ਚ ਕੋਰੋਨਾ ਵਾਇਰਸ ਦੇ ਇਲਾਜ 'ਚ ਪਲਾਜ਼ਮਾ ਥੈਰੇਪੀ 'ਤੇ ਸਵਾਲ ਚੁੱਕਣ ਮਗਰੋਂ ਦਿੱਲੀ ਦੇ ਸਿਹਤ ਮੰਤਰੀ ਸਤਿਯੇਂਦਰ ਜੈਨ ਨੇ ਇਸ ਦਾ ਬਚਾਅ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਥੈਰੇਪੀ ਕੰਮ ਕਰਦੀ ਹੈ। ਉਨ੍ਹਾਂ ਨੂੰ ਪਤਾ ਹੈ ਕਿਉਂਕਿ ਉਹ ਖ਼ੁਦ ਇਸ ਤੋਂ ਠੀਕ ਹੋ ਚੁੱਕੇ ਹਨ। ਦੱਸ ਦੇਈਏ ਕਿ ਆਈ. ਸੀ. ਐੱਮ. ਆਰ. ਨੇ ਬੁੱਧਵਾਰ ਯਾਨੀ ਕਿ ਕੱਲ੍ਹ ਆਪਣੀ ਇਕ ਸਟੱਡੀ ਵਿਚ ਕਿਹਾ ਸੀ ਕਿ ਕੋਰੋਨਾ ਵਾਇਰਸ ਮਰੀਜ਼ ਨੂੰ ਪਲਾਜ਼ਮਾ ਥੈਰੇਪੀ ਦੇਣ ਨਾਲ ਮੌਤ ਦਾ ਖ਼ਤਰਾ ਘੱਟ ਨਹੀਂ ਹੁੰਦਾ ਹੈ। 

ਇਹ ਵੀ ਪੜ੍ਹੋ: ICMR ਨੇ ਕਿਹਾ- ਕੋਰੋਨਾ ਤੋਂ ਹੋਣ ਵਾਲੀਆਂ ਮੌਤਾਂ ਨਹੀਂ ਰੋਕ ਸਕਦੀ ਪਲਾਜ਼ਮਾ ਥੈਰੇਪੀ

ਜੈਨ ਨੇ ਕਿਹਾ ਕਿ ਦਿੱਲੀ ਵਿਚ ਇਕ ਹਜ਼ਾਰ ਤੋਂ ਵਧੇਰੇ ਕੋਰੋਨਾ ਮਰੀਜ਼ਾਂ ਨੂੰ ਪਲਾਜ਼ਮਾ ਥੈਰੇਪੀ ਦਿੱਤੀ ਜਾ ਚੁੱਕੀ ਹੈ ਅਤੇ ਵਧੇਰੇ ਲੋਕਾਂ ਨੂੰ ਇਸ ਦਾ ਫਾਇਦਾ ਵੀ ਹੋਇਆ ਹੈ। ਉਨ੍ਹਾਂ ਦੀ ਜ਼ਿੰਦਗੀ ਬਚੀ ਹੈ। ਮੈਨੂੰ ਪਤਾ ਹੈ, ਮੈਂ ਵੀ ਇਸ ਤੋਂ ਠੀਕ ਹੋਇਆ ਹਾਂ। ਇੱਥੇ ਦੱਸਣਯੋਗ ਹੈ ਕਿ ਜੂਨ ਮਹੀਨੇ ਵਿਚ ਜੈਨ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਏ ਸਨ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਇਲਾਜ ਕਰਾਉਣਾ ਪਿਆ ਸੀ। ਉਨ੍ਹਾਂ ਦੀ ਹਾਲਤ ਵਿਗੜਨ ਦੀ ਵਜ੍ਹਾ ਤੋਂ ਉਨ੍ਹਾਂ ਨੂੰ ਪਲਾਜ਼ਮਾ ਥੈਰੇਪੀ ਦਿੱਤੀ ਗਈ ਸੀ। ਜਿਸ ਤੋਂ ਕੁਝ ਦਿਨਾਂ ਬਾਅਦ ਉਹ ਸਿਹਤਯਾਬ ਹੋ ਕੇ ਘਰ ਪਰਤੇ ਸਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਆਈ. ਸੀ. ਯੂ. 'ਚ ਤਿੰਨ ਸਟੇਜ ਹੁੰਦੀਆਂ ਹਨ। ਅਸੀਂ ਵੀ ਇਹ ਹੀ ਕਹਿ ਰਹੇ ਹਾਂ ਕਿ ਤੀਜੀ ਸਟੇਜ ਵਿਚ ਜਾਣ ਤੋਂ ਬਾਅਦ ਪਲਾਜ਼ਮਾ ਥੈਰੇਪੀ ਦੇਣ ਦਾ ਕੋਈ ਇੰਨਾ ਫਾਇਦਾ ਨਹੀਂ ਹੁੰਦਾ ਹੈ ਪਰ ਪਹਿਲੀ ਅਤੇ ਦੂਜੀ ਸਟੇਜ ਵਿਚ ਇਸ ਦਾ ਫਾਇਦਾ ਹੋ ਰਿਹਾ ਹੈ।


Tanu

Content Editor

Related News