ਚਾਚੇ ਦੇ ਮੁੰਡੇ ਨਾਲ ਵਿਆਹ ਕਰਵਾਉਣ ਦਾ ਬਣਾਈਆ ਸੀ ਪਲਾਨ, ਚਾਚਾ-ਚਾਚੀ ਨੇ ਕੀਤਾ ਇਹ ਹਾਲ
Saturday, Sep 23, 2017 - 01:52 PM (IST)
ਯਮੁਨਾਨਗਰ — ਯਮੁਨਾਨਗਰ ਦੇ ਜਗਾਧਰੀ ਦੀ ਗ੍ਰੀਨ ਵਿਹਾਰ 'ਚ ਅਜਬ ਪ੍ਰੇਮ ਦੀ ਗਜਬ ਕਥਾ ਦਾ ਮਾਮਲਾ ਸਾਹਮਣੇ ਆਇਆ ਹੈ। ਘਰ ਵਾਲਿਆਂ ਨੂੰ ਪਤਾ ਲੱਗਣ 'ਤੇ ਲੜਕੀ ਦੇ ਚਾਚੇ ਨੇ ਲੜਕੀ ਨਾਲ ਕੁੱਟਮਾਰ ਕਰਕੇ ਜ਼ਬਰਦਸਤੀ ਉਸਨੂੰ ਜ਼ਹਿਰ ਖਵਾ ਕੇ ਮਰਵਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਲੜਕੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਹਾਲਤ ਨਾਜ਼ੁਕ ਹੋਣ ਦੇ ਕਾਰਨ ਲੜਕੀ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।

ਜਗਾਧਰੀ ਦੇ ਗ੍ਰੀਨ ਵਿਹਾਰ 'ਚ ਰਹਿਣ ਵਾਲੀ ਸੁਮੇਨਾ ਨੇ ਕਿਹਾ ਕਿ ਉਸਨੂੰ ਆਪਣੇ ਹੀ ਚਾਚੇ ਦੇ ਲੜਕੇ ਆਬਿਦ ਨਾਲ ਪਿਆਰ ਹੋ ਗਿਆ ਹੈ। ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਤਾਂ ਇਕ ਦੂਸਰੇ ਦੇ ਘਰ ਆਉਣ-ਜਾਣ 'ਤੇ ਪਾਬੰਧੀ ਲਗਾ ਦਿੱਤੀ। ਇਸ ਤੋਂ ਬਾਅਦ ਦੋਵੇਂ ਫੋਨ 'ਤੇ ਗੱਲਾਂ ਕਰਨ ਲੱਗੇ। ਸੁਮੇਨਾ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ 17 ਸਤੰਬਰ ਅਤੇ ਫਿਰ 21 ਸਤੰਬਰ ਨੂੰ ਘਰੋਂ ਭੱਜ ਕੇ ਵਿਆਹ ਕਰਨ ਦਾ ਪਲਾਨ ਬਣਾਇਆ ਸੀ। ਚਾਚਾ-ਚਾਚੀ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਸੁਮੇਨਾ ਨਾਲ ਕੁੱਟਮਾਰ ਕੀਤੀ ਅਤੇ ਉਸਨੂੰ ਜ਼ਹਿਰ ਵੀ ਦਿੱਤੀ।

ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨਾਲ ਵਿਆਹ ਦੀ ਗੱਲ ਕੀਤੀ ਸੀ ਪਰ ਉਨ੍ਹਾਂ ਨੂੰ ਇਹ ਗੱਲ ਪਸੰਦ ਨਹੀਂ ਆਈ ਅਤੇ ਉਨ੍ਹਾਂ ਨੇ ਲੜਕੀ ਨਾਲ ਕੁੱਟਮਾਰ ਕਰਕੇ ਜ਼ਹਿਰ ਦੇ ਦਿੱਤਾ।

ਐਸਐਚਓ ਸਿਟੀ ਜਗਾਧਰੀ ਜਸਵੰਤ ਸਿੰਘ ਦਾ ਕਹਿਣਾ ਹੈ ਕਿ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
