ਪੀਯੂਸ਼ ਗੋਇਲ ਨੂੰ ਮਿਲਿਆ ਵਿੱਤ ਮੰਤਰਾਲੇ ਦਾ ਵੀ ਚਾਰਜ

01/23/2019 9:38:31 PM

ਨਵੀਂ ਦਿੱਲੀ— ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਵਿੱਤ ਮੰਤਰਾਲੇ ਦੀ ਜਿੰਮੇਵਾਰੀ ਦਿੱਤੀ ਗਈ ਹੈ। ਅਰੁਣ ਜੇਟਲੀ ਇਸ ਸਮੇਂ ਅਮਰੀਕਾ 'ਚ ਆਪਣੀ ਬੀਮਾਰੀ ਦਾ ਇਲਾਜ਼ ਕਰਵਾ ਰਹੇ ਹਨ। ਉਨਾਂ ਦੀ ਗੈਰਮੌਜੂਦਗੀ 'ਚ ਪੀਯੂਸ਼ ਗੋਇਲ ਮੰਤਰਾਲੇ ਦੀ ਜਿੰਮੇਵਾਰੀ ਸੰਭਾਲ ਰਹੇ ਸਨ। ਦੱਸਿਆ ਜਾ ਰਿਹਾ ਹੈ ਪੀ.ਐੱਮ.ਮੋਦੀ ਦੀ ਸਲਾਹ 'ਤੇ ਇਹ ਫੈਸਲਾ ਲਿਆ ਹੈ। ਉਨ੍ਹਾਂ ਦੇ ਵਾਪਸ ਆਉਣ ਤੱਕ ਗੋਇਲ ਵਿੱਤ ਮੰਤਰਾਲੇ ਦਾ ਕੰਮਕਾਜ ਸੰਭਾਲਣਗੇ।

 

ਮੰਨਿਆ ਜਾ ਰਿਹਾ ਹੈ ਕਿ 25 ਜਨਵਰੀ ਨੂੰ ਅਰੁਣ ਜੇਟਲੀ ਅਮਰੀਕਾ ਤੋਂ ਇਲਾਜ਼ ਕਰਵਾ ਕੇ ਵਾਪਸ ਆ ਜਾਣਗੇ ਅਤੇ ਮੋਦੀ ਸਰਕਾਰ ਦਾ ਅੰਤਰਿਮ ਬਜਟ ਵੀ ਉਹ ਹੀ ਪੇਸ਼ ਕਰਨਗੇ। ਪਰ ਸੂਤਰਾਂ ਮੁਤਾਬਕ ਹੁਣ ਰੇਲ ਮੰਤਰਾਲੇ ਦੇ ਨਾਲ ਵਿੱਤ ਮੰਤਰਾਲੇ ਦੇਖ ਰਹੇ ਪੀਯੂਸ਼ ਗੋਇਲ ਅੰਤਰਿਮ ਬਜਟ ਪੇਸ਼ ਕਰ ਸਕਦੇ ਹਨ।
ਮੰਨਿਆ ਜਾ ਰਿਹਾ ਸੀ ਕਿ 25 ਜਨਵਰੀ ਨੂੰ ਅਰੁਣ ਜੇਟਲੀ ਅਮਰੀਕਾ ਤੋਂ ਇਲਾਜ਼ ਕਰਵਾ ਕੇ ਵਾਪਸ ਆ ਜਾਣਗੇ ਅਤੇ ਮੋਦੀ ਸਰਕਾਰ ਦਾ ਅੰਤਰਿਮ ਬਜਟ ਵੀ ਉਹ ਹੀ ਪੇਸ਼ ਕਰਨਗੇ। ਪਰ ਸੂਤਰਾਂ ਮੁਤਾਬਕ ਹੁਣ ਰੇਲ ਮੰਤਰਾਲੇ ਦੇ ਨਾਲ ਵਿੱਤ ਮੰਤਰਾਲੇ ਦੇਖ ਰਹੇ ਪੀਯੂਸ਼ ਗੋਇਲ ਅੰਤਰਿਮ ਬਜਟ ਪੇਸ਼ ਕਰ ਸਕਦੇ ਹਨ।
ਉੱਥੇ ਹੀ ਮੋਦੀ ਸਰਕਾਰ ਦਾ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ, 1 ਫਰਵਰੀ ਨੂੰ ਵਿੱਤ ਮੰਤਰੀ ਅੰਤਰਿਮ ਬਜਟ ਪੇਸ਼ ਕਰਨਗੇ। ਬਜਟ ਦੀ ਛਪਾਈ ਦਾ ਕੰਮ ਹਲਵਾ ਸੇਰੇਮਨੀ ਦੇ ਨਾਲ ਵਿੱਤ ਮੰਤਰਾਲੇ 'ਚ ਸ਼ੁਰੂ ਹੋ ਚੁੱਕਾ ਹੈ ਅਤੇ ਲਗਭਗ 100 ਲੋਕ 1 ਫਰਵਰੀ ਤੱਕ ਵਿੱਤ ਮੰਤਰਾਲੇ 'ਚ ਹੀ ਰਹਿਣਗੇ।


Related News