ਘਰ ਦੀ ਛੱਤ 'ਤੇ ਖੇਡ ਰਹੀ 9 ਸਾਲਾ ਬੱਚੀ 'ਤੇ ਪਿਟਬੁੱਲ ਨੇ ਕੀਤਾ ਹਮਲਾ, ਗੰਭੀਰ ਜ਼ਖ਼ਮੀ

Sunday, Dec 18, 2022 - 12:55 PM (IST)

ਘਰ ਦੀ ਛੱਤ 'ਤੇ ਖੇਡ ਰਹੀ 9 ਸਾਲਾ ਬੱਚੀ 'ਤੇ ਪਿਟਬੁੱਲ ਨੇ ਕੀਤਾ ਹਮਲਾ, ਗੰਭੀਰ ਜ਼ਖ਼ਮੀ

ਕਰਨਾਲ- ਹਰਿਆਣਾ ਦੇ ਕਰਨਾਲ ਜ਼ਿਲ੍ਹੇ 'ਚ 9 ਸਾਲਾ ਮਾਸੂਮ ਬੱਚੀ 'ਤੇ ਬਿਟਬੁੱਲ ਕੁੱਤੇ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਪਿਟਬੁੱਲ ਨੇ ਬੱਚੀ 'ਤੇ ਉਸ ਸਮੇਂ ਹਮਲਾ ਕੀਤਾ, ਜਦੋਂ ਉਹ ਆਪਣੀ ਘਰ ਦੀ ਛੱਤ 'ਤੇ ਖੇਡ ਰਹੀ ਸੀ। ਇਸ ਦੌਰਾਨ ਸਾਈਡ ਦੀ ਕੰਧ ਟੱਪ ਕੇ ਕੁੱਤੇ ਨੇ ਹਮਲਾ ਕਰ ਦਿੱਤਾ। ਜ਼ਖਮੀ ਹਾਲਤ ਵਿਚ ਬੱਚੀ ਨੂੰ ਕਰਨਾਲ ਦੇ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। 

ਇਹ ਵੀ ਪੜ੍ਹੋ: ਸਕੂਲ ’ਚ ਖੇਡ ਮੁਕਾਬਲੇ ਦੌਰਾਨ ਵਿਦਿਆਰਥੀ ਦੀ ਗਰਦਨ ਦੇ ਆਰ-ਪਾਰ ਹੋਇਆ ਨੇਜਾ

ਓਧਰ ਡਾਕਟਰਾਂ ਦਾ ਕਹਿਣਾ ਹੈ ਕਿ ਬੱਚੀ ਦੇ ਚਿਹਰੇ 'ਤੇ ਗੰਭੀਰ ਜ਼ਖ਼ਮ ਹਨ। ਫ਼ਿਲਹਾਲ ਉਹ ਠੀਕ ਹੈ ਪਰ ਦਰਦ ਬਹੁਤ ਹੈ। ਉਸ ਦਾ ਆਪ੍ਰੇਸ਼ਨ ਕੀਤਾ ਜਾਵੇਗਾ। ਬੱਚੀ ਦੇ ਮਾਪਿਆਂ ਦੀ ਸ਼ਿਕਾਇਤ ਮਗਰੋਂ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਿਟਬੁੱਲ ਨੇ ਆਪਣੇ ਜਬਾੜੇ ਨਾਲ ਬੱਚੀ ਦੇ ਚਿਹਰੇ ਦਾ ਹਿੱਸਾ ਦਬੋਚ ਲਿਆ ਅਤੇ ਉਸ ਦਾ ਕੰਨ ਵੀ ਵੱਢ ਲਿਆ। ਜਾਣਕਾਰੀ ਮੁਤਾਬਕ ਸ਼ਿਵ ਕਾਲੋਨੀ ਦੀ ਗਲੀ ਨੰਬਰ-2 ਵਿਚ ਮਾਸੂਮ ਬੱਚੀ ਛੱਤ 'ਤੇ ਖੇਡ ਰਹੀ ਸੀ ਤਾਂ ਪਿਟਬੁੱਲ ਕੰਧ ਟੱਪ ਕੇ ਉਸ ਦੀ ਛੱਤ 'ਤੇ ਆ ਗਿਆ ਅਤੇ ਹਮਲਾ ਕਰ ਦਿੱਤਾ। ਕੁੱਤੇ ਨੇ ਬੱਚੀ ਦੇ ਚਿਹਰੇ ਨੂੰ ਨੋਚਿਆ ਅਤੇ ਉਸ ਦਾ ਕੰਨ ਵੀ ਵੱਢ ਲਿਆ। ਰੌਲਾ-ਰੱਪਾ ਸੁਣ ਕੇ ਗੁਆਂਢੀ ਇਕੱਠੇ ਹੋ ਗਏ। ਇਸ ਦੌਰਾਨ ਕੁੱਤੇ ਦਾ ਮਾਲਕ ਵੀ ਛੱਤ 'ਤੇ ਪਹੁੰਚ ਗਿਆ। ਕਾਫੀ ਮੁਸ਼ੱਕਤ ਮਗਰੋਂ ਉਨ੍ਹਾਂ ਨੇ ਕੁੱਤੇ ਤੋਂ ਬੱਚੀ ਨੂੰ ਛੁਡਵਾਇਆ। 

ਇਹ ਵੀ ਪੜ੍ਹੋ: ਮੁੰਬਈ: ਬਾਰ 'ਚ ਪੁਲਸ ਦੀ ਛਾਪੇਮਾਰੀ, ਤਹਿਖ਼ਾਨੇ 'ਚੋਂ ਬਰਾਮਦ ਕੀਤੀਆਂ 17 ਔਰਤਾਂ

ਇਸ ਘਟਨਾ ਤੋਂ ਬਾਅਦ ਕੁੱਤੇ ਨੂੰ ਕਾਲੋਨੀ 'ਚੋਂ ਬਾਹਰ ਕੱਢਣ ਦੀ ਮੰਗ ਕੀਤੀ ਗਈ ਹੈ। ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਕੁੱਤੇ ਨੂੰ ਬਾਹਰ ਕੱਢਿਆ ਜਾਵੇ। ਦੂਜੇ ਪਾਸੇ ਮਾਲਕ ਨੇ ਪਿਟਬੁੱਲ ਦੀ ਗਲਤੀ ਨਾ ਦੱਸਦੇ ਹੋਏ ਬੱਚੀ ਨੂੰ ਹੀ ਕਸੂਰਵਾਰ ਠਹਿਰਾਇਆ। ਲੋਕਾਂ ਨੇ ਦੋਸ਼ ਲਾਇਆ ਕਿ ਜਦੋਂ ਉਨ੍ਹਾਂ ਨੇ ਮਾਲਕ ਤੋਂ ਬੱਚੀ ਨੂੰ ਇਲਾਜ ਲਈ ਲੈ ਜਾਣ ਲਈ ਕਿਹਾ ਤਾਂ ਉਸ ਨੇ ਸਾਫ਼ ਇਨਕਾਰ ਕਰ ਦਿੱਤਾ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਪਿਟਬੁੱਲ ਨੂੰ ਕਦੇ ਵੀ ਬੰਨ੍ਹ ਕੇ ਨਹੀਂ ਰੱਖਿਆ ਜਾਂਦਾ। ਦੱਸ ਦੇਈਏ ਕਿ ਰਿਹਾਇਸ਼ੀ ਖੇਤਰ ਵਿਚ ਪਿਟਬੁੱਲ ਵਰਗੀ ਨਸਲ ਦਾ ਕੁੱਤਾ ਰੱਖਣ 'ਤੇ ਪਾਬੰਦੀ ਹੈ।

ਇਹ ਵੀ ਪੜ੍ਹੋ: ਅਨੋਖਾ ਵਿਆਹ; ਦਾਜ 'ਚ ਪਿਤਾ ਨੇ ਧੀ ਨੂੰ ਦਿੱਤਾ 'ਬੁਲਡੋਜ਼ਰ', ਵੇਖਣ ਵਾਲਿਆਂ ਦੀ ਲੱਗੀ ਭੀੜ


author

Tanu

Content Editor

Related News