ਸ਼ਿਵ ਸੈਨਾ ਨੇਤਾਵਾਂ ਦੀ ਕਾਰ ''ਤੇ ਪਥਰਾਅ

Wednesday, Feb 28, 2018 - 10:22 AM (IST)

ਪੁਣੇ — ਪੁਣੇ ਵਿਚ ਸ਼ਿਵ ਸੈਨਾ ਪ੍ਰਧਾਨ ਊਧਵ ਠਾਕਰੇ ਦੀ ਕਿਸਾਨ ਰੈਲੀ ਵਿਚ ਸ਼ਾਮਲ ਹੋਣ ਤੋਂ ਬਾਅਦ ਮੁੰਬਈ ਪਰ ਰਹੇ ਸ਼ਿਵ ਸੈਨਾ ਨੇਤਾਵਾਂ ਦੇ ਵਾਹਨਾਂ 'ਤੇ ਕੁਝ ਨਾਰਾਜ਼ ਸ਼ਿਵ ਸੈਨਕਾਂ ਨੇ ਪਥਰਾਅ ਕੀਤਾ। 
ਦੱਸਿਆ ਜਾ ਰਿਹਾ ਹੈ ਕਿ ਸ਼੍ਰੀ ਨਲੇਸ਼ ਲੰਕੇ ਨੂੰ ਹਾਸ਼ੀਏ 'ਤੇ ਧੱਕਣ ਤੋਂ ਨਾਰਾਜ਼ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਵਿਜੇ ਆਵਤੀ ਸਮੇਤ ਹੋਰ 4-5 ਨੇਤਾਵਾਂ ਦੇ ਵਾਹਨਾਂ 'ਤੇ ਪਥਰਾਅ ਕੀਤਾ। ਪੁਣੇ ਸ਼ਹਿਰ ਦੇ ਸ਼ਿਵ ਸੈਨਾ ਪ੍ਰਧਾਨ ਅਨਿਲ ਰਾਠੌਰ ਨੇ ਕਿਹਾ ਕਿ ਸ਼੍ਰੀ ਠਾਕਰੇ ਦੇ ਵਾਹਨ 'ਤੇ ਕੋਈ ਪਥਰਾਅ ਨਹੀਂ ਕੀਤਾ ਗਿਆ ਪਰ ਉਨ੍ਹਾਂ ਨੇ ਇਹ ਸਵੀਕਾਰ ਕੀਤਾ ਕਿ ਕੁਝ ਹੋਰ ਸ਼ਿਵ ਸੈਨਾ ਨੇਤਾਵਾਂ ਦੇ ਵਾਹਨਾਂ 'ਤੇ ਪਥਰਾਅ ਕੀਤਾ ਗਿਆ।


Related News