ਪਾਇਲਟ ''ਤੇ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ, ਕੈਬਿਨ ਕਰੂ ਮੈਂਬਰ ਨੇ ਲਗਾਇਆ ਦੋਸ਼

Sunday, Nov 23, 2025 - 03:54 PM (IST)

ਪਾਇਲਟ ''ਤੇ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ, ਕੈਬਿਨ ਕਰੂ ਮੈਂਬਰ ਨੇ ਲਗਾਇਆ ਦੋਸ਼

ਨੈਸ਼ਨਲ ਡੈਸਕ- ਬੈਂਗਲੁਰੂ ਦੇ ਇਕ ਹੋਟਲ 'ਚ ਚਾਲਕ ਦਲ ਦੀ ਇਕ ਮੈਂਬਰ (ਕੈਬਿਨ ਕਰੂ ਮੈਂਬਰ) ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ 'ਚ ਇਕ ਚਾਰਟਰਡ ਜਹਾਜ਼ ਦੇ ਪਾਇਲਟ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਹਾਲਾਂਕਿ ਇਹ ਘਟਨਾ 18 ਨਵੰਬਰ ਨੂੰ ਬੈਂਗਲੁਰੂ 'ਚ ਹੋਈ ਸੀ ਪਰ 26 ਸਾਲਾ ਔਰਤ ਨੇ ਸ਼ਹਿਰ ਦੇ ਬੇਗਮਪੇਟ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ। ਉਸ ਨੇ ਦੱਸਿਆ ਕਿ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਇਸ ਮਾਮਲੇ 'ਚ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ 'ਜ਼ੀਰੋ ਐੱਫਆਈਆਰ' ਦਰਜ ਕੀਤੀ ਗਈ ਹੈ। 

'ਜ਼ੀਰੋ ਐੱਫਆਈਆਰ' ਇਕ ਅਜਿਹੀ ਸ਼ਿਕਾਇਤ ਹੈ, ਜਿਸ ਨੂੰ ਕਿਸੇ ਵੀ ਪੁਲਸ ਥਾਣੇ 'ਚ ਦਰਜ ਕੀਤਾ ਜਾ ਸਕਦਾ ਹੈ, ਭਾਵੇਂ ਹੀ ਅਪਰਾਧ ਕਿਸੇ ਹੋਰ ਅਧਿਕਾਰ ਖੇਤਰ 'ਚ ਹੋਇਆ ਹੋਵੇ। ਬੇਗਮਪੇਟ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਕਿਹਾ,''ਹੈਦਰਾਬਾਦ ਪਰਤਣ ਤੋਂ ਬਾਅਦ ਪੀੜਤਾ ਨੇ ਇੱਥੇ ਘਟਨਾ ਦੀ ਸੂਚਨਾ ਦਿੱਤੀ ਅਤੇ ਅਸੀਂ ਇਸ ਸੰਬੰਧ 'ਚ ਮਾਮਲਾ ਦਰਜ ਕਰ ਕੇ ਇਸ ਨੂੰ ਬੈਂਗਲੁਰੂ ਦੇ ਹਲਾਸੁਰੂ ਪੁਲਸ ਥਾਣੇ 'ਚ ਟਰਾਂਸਫਰ ਕਰ ਦਿੱਤਾ। ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।''


author

DIsha

Content Editor

Related News